ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਅਤੇ ਕਾਮਿਆਂ ਲਈ ਸਾਰਥਕ ਕਦਮ ਚੁੱਕਣ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਹਨ ਪੰਜਾਬ ਦੇ ਲੀਡਰ: ਬੀਰ ਦਵਿੰਦਰ
Published : Feb 26, 2022, 6:54 pm IST
Updated : Feb 26, 2022, 7:05 pm IST
SHARE ARTICLE
Captain Amarinder Singh, Bir Davinder Singh
Captain Amarinder Singh, Bir Davinder Singh

ਪਿਛਲੇ 20 ਸਾਲਾਂ ਦੌਰਾਨ ਇਹਨਾਂ 2 ਘਰਾਣਿਆਂ ਨੇ ਪੰਜਾਬ ਦੇ ਆਰਥਿਕ ਸ੍ਰੋਤਾਂ ਨੂੰ ਆਪਣੇ ਨਿੱਜੀ ਹਿੱਤਾ ਲਈ ਰੱਜ ਕੇ ਲੁੱਟਿਆ।

 

ਚੰਡੀਗੜ੍ਹ - ਅੱਜ ਇਥੇ ਇਕ ਬਿਆਨ ਵਿਚ ਪੰਜਾਬ ਵਿਧਾਨ ਸਭਾ  ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਆਖਿਆ ਕਿ ਯੂਕ੍ਰੇਨ ਵਿਚ ਫੱਸੇ ਪੰਜਾਬੀ ਵਿਦਿਆਰਥੀਆਂ, ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਲਈ ਪੰਜਾਬ ਦੇ ਦੋ ਵੱਡੇ ਘਰਾਣੇ ਜ਼ਿੰਮੇਵਾਰ ਹਨ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਅਤੇ ਬਾਦਲਾਂ ਵੱਲੋਂ ਪਿਛਲੇ 20 ਸਾਲਾਂ ਦੌਰਾਨ ਕੀਤੀਆਂ ਗਲਤੀਆਂ ਦਾ ਖਾਮਿਆਜ਼ਾ ਯੂਕ੍ਰੇਨ ਵਿਚ ਫਸੇ ਵਿਦਿਆਰਥੀ, ਕਿਰਤੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਭੁਗਤ ਰਹੇ ਹਨ। ਉਹਨਾਂ ਆਖਿਆ ਕਿ ਪਿਛਲੇ 20 ਸਾਲਾਂ ਦੌਰਾਨ ਇਹਨਾਂ 2 ਘਰਾਣਿਆਂ ਨੇ ਪੰਜਾਬ ਦੇ ਆਰਥਿਕ ਸ੍ਰੋਤਾਂ ਨੂੰ ਆਪਣੇ ਨਿੱਜੀ ਹਿੱਤਾ ਲਈ ਰੱਜ ਕੇ ਲੁੱਟਿਆ।

Bir Davinder SinghBir Davinder Singh

ਇਹ ਵੱਡੇ ਰਜਵਾੜੇ ਅਤੇ ਜਗੀਰਦਾਰ, ਭੋਲੇ-ਭਾਲੇ ਪੰਜਾਬੀਆਂ ਨੂੰ ਕੇਵਲ ਆਟਾ-ਦਾਲ ਵਿਚ ਭਰਮਾ ਕੇ ਵੋਟਾਂ ਬਟੋਰਨ ਲਈ ਵਰਤਦੇ ਰਹੇ ਅਤੇ ਆਪ ਲੈਂਡ-ਸੈਂਡ, ਨਸ਼ਾ, ਟ੍ਰਾਂਸਪੋਰਟ, ਕੇਬਲ ਅਤੇ ਬਿਜਲੀ ਮਾਫੀਏ ਰਾਹੀਂ ਲੋਕਾਂ ਦਾ ਪੈਸਾ ਲੁੱਟ ਕੇ ਆਪਣੀਆਂ ਟ੍ਰਾਂਸਪੋਰਟਾਂ, ਸੁੱਖ ਵਿਲਾਸ ਵਿਲੇ ਅਤੇ ਸਿਸਵਾ ਮਹਿਲ ਉਸਾਰਦੇ ਰਹੇ। ਇਹ ਘਰਾਣੇ ਪੰਜਾਬ ਵਿਚ ਉੱਚ ਮੈਡੀਕਲ ਸਿੱਖਿਆ ਦੇ ਢਾਂਚੇ ਨੂੰ ਵਿਕਸਿਤ ਕਰਨ ਦੀ ਥਾਂ ਤੇ ਆਪਣੀਆਂ ਸਲਤਨਤਾ ਅਤੇ ਦੌਲਤਾਂ ਵਿਚ ਵਾਧਾ ਕਰਦੇ ਰਹੇ। ਉਹਨਾਂ ਆਖਿਆ ਕਿ ਹੁਣ ਹਰਸਿਮਰਤ ਬਾਦਲ ਅਤੇ ਹੋਰ ਲੀਡਰ ਕੇਵਲ ਹੈਲਪਲਾਈਨ ਨੰਬਰ ਜਾਰੀ ਕਰਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਜਦੋਂ ਕਿ ਉਹਨਾਂ ਨੇ ਆਪਣੇ ਰਾਜ ਭਾਗ ਦੌਰਾਨ ਇਕ ਵੀ ਮੈਡੀਕਲ ਕਾਲਜ ਨਹੀਂ ਖੋਲ੍ਹਿਆ।

Captain Amarinder Singh Captain Amarinder Singh

ਨਵਾਂ ਮੈਡੀਕਲ ਕਾਲਜ ਤਾਂ ਦੂਰ ਦੀ ਗੱਲ ਹੈ ਇਹ ਲੀਡਰ ਪੰਜਾਬ ਵਿਚ ਪਹਿਲਾਂ ਸਥਾਪਿਤ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਇਕ ਸੀਟ ਦਾ ਵਾਧਾ ਨਹੀਂ ਕਰਵਾ ਸਕੇ। ਇਹਨਾਂ ਦੋਹਾਂ ਰਾਜਨੀਤਿਕ ਘਰਾਣਿਆਂ ਦੀਆਂ ਗਲਤੀਆਂ ਕਾਰਨ ਹੀ ਪੰਜਾਬੀਆਂ ਦੇ ਬੱਚੇ ਘਰ ਗਹਿਣੇ ਰੱਖਕੇ ਮੈਡੀਕਲ ਦੀ ਪੜ੍ਹਾਈ ਲਈ ਵਿਦੇਸ਼ ਜਾਣ ਲਈ ਮਜ਼ਬੂਰ ਹੋਏ ਅਤੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਇਆ ਵੀ ਫੀਸਾਂ ਦੇ ਰੂਪ ਵਿਚ ਵਿਦੇਸ਼ਾਂ ਵਿਚ ਗਿਆ।  ਉਹਨਾਂ ਆਖਿਆ ਕਿ ਉਥੇਂ ਫਸੇ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਮੁਫ਼ਤ ਫਲਾਈਟਾਂ ਰਾਹੀਂ ਵਾਪਿਸ ਮੰਗਵਾਉਣ ਦੇ ਨਾਲ-ਨਾਲ ਉਹਨਾਂ ਦੇ ਕਾਲਜਾਂ ਤੋਂ ਸਬੰਧਿਤ ਏਅਰਪੋਰਟ ਤੱਕ ਪਹੁੰਚਣ ਲਈ ਟੈਕਸੀਆਂ ਅਤੇ ਉਹਨਾਂ ਦੇ ਖਾਤਿਆਂ ਵਿਚ ਖਾਣ ਪੀਣ ਅਤੇ ਹੋਰ ਲੋੜੀਂਦੇ ਪੈਸੇ ਦਾ ਪ੍ਰਬੰਧ ਵੀ ਭਾਰਤ ਸਰਾਕਰ ਦੇ ਵਿਦੇਸ਼ ਮੰਤਰਾਲੇ ਵੱਲੋਂ ਕੀਤਾ ਜਾਵੇ।

Shiromani Akali DalShiromani Akali Dal

ਉਹਨਾਂ ਆਖਿਆ ਕਿ ਹੁਣ ਮੱਗਰਮੱਛ ਦੇ ਹੰਝੂ ਵਹਾਉਣ ਨਾਲੋਂ ਇਹ ਲੀਡਰ ਮੋਦੀ ਤੋਂ ਮੰਗ ਕਰਨ ਕਿ ਜੋ ਬੱਚੇ ਹੁਣ ਵਿਦੇਸ਼ੀ ਪੜ੍ਹਾਈ ਅਧੂਰੀ ਛੱਡ ਕੇ ਵਾਪਿਸ ਪੰਜਾਬ ਆਉਣਗੇ। ਉਹਨਾਂ ਦੀ ਬਕਾਇਆ ਪੜ੍ਹਾਈ ਦਾ ਪ੍ਰਬੰਧ ਪੰਜਾਬ ਵਿਚ ਹੀ ਬਿਨ੍ਹਾਂ ਕਿਸੇ ਫੀਸ ਤੋਂ ਕੀਤਾ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਵਿਦੇਸ਼ੋਂ ਪਰਤ ਰਹੇ ਇਹਨਾਂ ਬੱਚਿਆਂ ਦੀ ਬਕਾਇਆ ਪੜ੍ਹਾਈ ਲਈ ਤੁਰੰਤ ਪ੍ਰਭਾਵ ਨਾਲ ਨਵੇਂ ਮੈਡੀਕਲ ਕਾਲਜ ਬਣਨੇ ਸੰਭਵ ਨਹੀਂ, ਇਸ ਲਈ ਬਿਆਨ ਦੇ ਕੇ ਸਸਤੀ ਸ਼ੌਹਰਤ ਹਾਸਿਲ ਕਰਨ ਨਾਲੋਂ ਕੈਪਟਨ ਆਪਣਾ ਸਿਸਵਾ ਮਹਿਲ ਅਤੇ ਸੁਖਬੀਰ ਸੁੱਖਵਿਲਾਸ ਵਿਲਾ ਆਰਜ਼ੀ ਤੌਰ ਤੇ ਮੈਡੀਕਲ ਕਾਲਜ ਖੋਲ੍ਹਣ ਲਈ ਸਰਕਾਰ ਨੂੰ ਦੇਣ ਤਾਂ ਜੋ ਇਹਨਾਂ ਬੱਚਿਆਂ ਦੇ ਰਹਿੰਦੇ ਕੋਰਸ ਪੰਜਾਬ ਵਿਚ ਹੀ ਪੂਰੇ ਹੋ ਸਕਣ।

Bir Davinder singhBir Davinder singh

ਉਹਨਾਂ ਆਖਿਆ ਕਿ ਪੰਜਾਬ ਵਿਚ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ, ਮੋਦੀ-ਮੋਦੀ ਦਾ ਰਾਗ ਅਲਾਪਣ ਵਾਲੇ ਪੰਜਾਬ ਦੇ ਇਹਨਾਂ ਮੋਦੀ ਭਗਤ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਮੋਦੀ ਪਾਸੋਂ ਇਹਨਾਂ ਵਿਦਿਆਰਥੀਆਂ ਵੱਲੋਂ ਮੈਡੀਕਲ ਪੜਾਈ ਲਈ ਬੈਂਕਾਂ ਤੋਂ ਲਏ ਕਰਜ਼ਿਆਂ ਨੂੰ ਤੁਰੰਤ ਬਿਨ੍ਹਾਂ ਕਿਸੇ ਦੇਰੀ ਤੋਂ ਮੁਆਫ਼ ਕਰਵਾਉਣ। ਇਸ ਘਟਨਾ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ ਬਾਰੇ ਪੁੱਛੇ ਜਾਣ ਤੇ ਉਹਨਾਂ ਆਖਿਆ ਕਿ ਲੋਕਾਂ ਦੀਆਂ ਸੱਮਸਿਆਵਾਂ ਤੋਂ ਬੇਪਰਵਾਹ ਹੋ ਕੇ ਅਜੇ ਵੀ ਉਹ ਨੀਰੋ ਸੀਸਵਾਂ ਮਹਿਲ ਵਿਚ ਬੰਸਰੀ ਵਜਾ ਰਿਹਾ ਹੈ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement