
ਮਾਪਿਆਂ ਨੇ ਭਾਰਤ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਤਰਨਤਾਰਨ : ਰੂਸ ਵੱਲੋਂ ਯੂਕਰੇਨ ’ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀ ਉਥੇ ਫਸ ਗਏ ਹਨ। ਜਿਨ੍ਹਾਂ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਦੇਹਰ ਸਾਹਿਬ ਨਾਲ ਸਬੰਧਤ ਤਿੰਨ ਵਿਦਿਆਰਥੀ ਦੇ ਨਾਮ ਵੀ ਸਾਹਮਣੇ ਆਏ ਹਨ। ਆਪਣੇ ਬੱਚਿਆਂ ਦੇ ਜੰਗੀ ਹਾਲਾਤ ਵਿਚ ਹੋਣ ਕਾਰਨ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਚਿੰਤਾ ਬਣੀ ਹੋਈ ਹੈ।
Russia-Ukraine crisis
ਉਨ੍ਹਾਂ ਨੇ ਜਿਥੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ, ਉਥੇ ਹੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਵਾਪਸ ਲਿਆਂਦਾ ਜਾਵੇ।
India issues advisory to its citizens and students living in Ukraine due to critical situation
ਪ੍ਰਾਪਤ ਜਾਣਕਾਰੀ ਅਨੁਸਾਰ ਸਰਹਾਲੀ ਕਲਾਂ ਦੇ ਨਾਲ ਲਗਦੇ ਪਿੰਡ ਦਦੇਹਰ ਸਾਹਿਬ ਤੋਂ ਤਿੰਨ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਸਨ।
punjabi students
ਹਰਸਮਰੀਤ ਕੌਰ ਪੁੱਤਰੀ ਹਰਮੀਤ ਸਿੰਘ ਅਤੇ ਕਮਲਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਕੀਵ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੀਆਂ ਹਨ ਜਦੋਂਕਿ ਤਰਨਦੀਪ ਸਿੰਘ ਪੁੱਤਰ ਵਿਗਿਆਨ ਸਿੰਘ ਅਜੇ 20 ਫਰਵਰੀ ਨੂੰ ਹੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਪਹੁੰਚਿਆ ਹੈ।