ਭਵਾਨੀਗੜ੍ਹ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ, ਘਰ ’ਚ ਦਾਖਲ ਹੋ ਕੇ ਕੁਹਾੜੇ ਨਾਲ ਵੱਢੀ ਜਨਾਨੀ

By : GAGANDEEP

Published : Feb 26, 2023, 7:37 am IST
Updated : Feb 26, 2023, 2:56 pm IST
SHARE ARTICLE
PHOTO
PHOTO

ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਇਆ ਸੀ ਅਣਪਛਾਤਾ

 

ਭਵਾਨੀਗੜ੍ਹ : ਭਵਾਨੀਗੜ੍ਹ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਨੇੜਲੇ ਪਿੰਡ ਖੇੜੀ ਚੰਦਵਾਂ ’ਚ ਦਿਨ-ਦਿਹਾੜੇ ਘਰ ਵਿਚ ਮੌਜੂਦ ਇਕੱਲੀ ਔਰਤ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰਕਿਸੇ ਅਣਪਛਾਤੇ  ਵਿਅਕਤੀ ਨੇ ਔਰਤ ਦੇ ਸਿਰ 'ਚ ਚ ਕੁਹਾੜਾ ਮਾਰ ਕੇ  ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਪਰਮਜੀਤ ਕੌਰ (40) ਵਜੋਂ ਹੋਈ ਹੈ।  

ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਵਿਰਲਾਪ ਕਰਦੇ ਪਰਿਵਾਰ ’ਚ ਸ਼ਾਮਲ ਮ੍ਰਿਤਕਾ ਦੇ ਦਿਓਰ ਚਮਕੌਰ ਸਿੰਘ ਨੇ ਦੱਸਿਆ ਕਿ ਅੱਜ ਉਸਦਾ ਭਰਾ ਨਿਰਮਲ ਸਿੰਘ ਕਿਸੇ ਕੰਮ ਸਬੰਧੀ ਨੇੜਲੇ ਪਿੰਡ ਗਿਆ ਹੋਇਆ ਸੀ

ਅਤੇ ਉਸਦੀ ਭਰਜਾਈ ਪਰਮਜੀਤ ਕੌਰ (40) ਘਰ ਵਿਚ ਇਕੱਲੀ ਸੀ ਤਾਂ ਦੁਪਹਿਰ ਰੋਟੀ ਦੇ ਸਮੇਂ ਜਦੋਂ ਉਨ੍ਹਾਂ ਦਾ ਨੌਕਰ ਘਰ ਆਇਆ ਤਾਂ ਉਸਨੇ ਦੇਖਿਆ ਕਿ ਪਰਮਜੀਤ ਕੌਰ ਦੀ ਖੂਨ ਨਾਲ ਲਥਪਥ ਲਾਸ਼ ਘਰ ਦੇ ਵਿਹੜੇ ’ਚ ਪਈ ਸੀ ਅਤੇ ਨੇੜੇ ਖੂਨ ਨਾਲ ਰੰਗੀ ਕੁਹਾੜੀ ਪਈ ਸੀ। ਨੌਕਰ ਦੇ ਰੌਲਾ ਪਾਉਣ ‘ਤੇ ਇਕੱਠੇ ਹੋਏ ਪਿੰਡ ਵਾਲਿਆਂ ਨੇ ਔਰਤ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement