ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਫਰੀਦਕੋਟ : ਰੋਜ਼ਾਨਾ ਵਾਪਰਦੇ ਸੜਕ ਹਾਦਸੇ ਅਨੇਕਾਂ ਜਾਨਾਂ ਲੈ ਰਹੇ ਹਨ। ਤਾਜ਼ਾ ਜਾਣਕਾਰੀ ਫ਼ਰੀਦਕੋਟ ਤੋਂ ਹੈ ਜਿਥੇ ਸੜਕ ਹਾਦਸੇ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮ੍ਰਿਤਕ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਸੇਵਾਵਾਂ ਨਿਭਾਅ ਰਿਹਾ ਸੀ।
ਇਹ ਵੀ ਪੜ੍ਹੋ : ਗੁਜਰਾਤ ਵਿੱਚ ਲੱਗੇ ਭੂਚਾਲ ਦੇ ਝਟਕੇ , ਰਿਕਟਰ ਪੈਮਾਨੇ 'ਤੇ ਮਾਪੀ ਗਈ 4.3 ਤੀਬਰਤਾ
ਮਿਲੀ ਜਾਣਕਾਰੀ ਅਨੁਸਾਰ ਮੁਲਾਜ਼ਮ ਹਰਪਵਨ ਸਿੰਘ (32) ਪਿੰਡ ਕੋਟਸੁਖੀਆ ਦਾ ਰਹਿਣ ਵਾਲਾ ਸੀ ਜਿਸ ਦੀ ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਸ਼ਾਹ ਰਾਹ 'ਤੇ ਪਿੰਡ ਜੀਦਾ ਨੇੜੇ ਵਾਪਰੇ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਫ਼ਰੀਦਕੋਟ ਦੇ ਇਕ ਡੀਐੱਸਪੀ ਦਾ ਗੰਨਮੈਨ ਸੀ। ਦੱਸਿਆ ਜਾ ਰਿਹਾ ਹੈ ਕਿ ਹਰਪਵਨ ਸਿੰਘ ਇਕ ਬੱਚੇ ਦਾ ਪਿਤਾ ਸੀ ਤੇ ਵਿਭਾਗ 'ਚ ਪਿਛਲੇ 11 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 100 ਫੀਸਦੀ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪਾਂ ਰਾਹੀਂ ਸਪਲਾਈ ਕਰਵਾਈ ਮੁਹੱਈਆ : ਜਿੰਪਾ
ਪ੍ਰਾਪਤ ਵੇਰਵਿਆਂ ਅਨੁਸਾਰ ਹਰਪਵਨ ਸਿੰਘ ਆਪਣੀ ਕਾਰ 'ਤੇ ਸਵਾਰ ਹੋ ਕੇ ਬਠਿੰਡੇ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਕਿਸੇ ਟਰਾਲੇ ਨਾਲ ਅਚਾਨਕ ਟਕਰਾ ਗਈ, ਇਸ ਹਾਦਸੇ 'ਚ ਉਸਦੀ ਮੌਤ ਹੋ ਗਈ। ਐਤਵਾਰ ਨੂੰ ਪਿੰਡ ਕੋਟਸੁਖੀਆ ਦੇ ਸ਼ਮਸ਼ਾਨਘਾਟ ਵਿਖੇ ਬੇਹੱਦ ਗ਼ਮਗੀਨ ਮਾਹੌਲ 'ਚ ਸੇਜਲ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ। ਪੁਲਿਸ ਵਿਭਾਗ ਦੇ ਕਰਮਚਾਰੀਆਂ ਵਲੋਂ ਮ੍ਰਿਤਕ ਸਿਪਾਹੀ ਨੂੰ ਫੁੱਲ-ਮਾਲਾਵਾਂ ਪਾ ਕੇ, ਹਥਿਆਰ ਨੀਵੇਂ ਕਰ ਕੇ, ਹਵਾਈ ਫ਼ਾਇਰ ਦਾਗ਼ ਕੇ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿਤੀ ਗਈ।