Punjab News: ਥਾਣੇ ਵਿਚ ਬਨੈਣ ਪਾ ਕੇ ਡਿਊਟੀ ਕਰ ਰਿਹਾ ਸਬ-ਇੰਸਪੈਕਟਰ ਸਵਰਨ ਸਿੰਘ ਮੁਅੱਤਲ
Published : Feb 26, 2024, 11:57 am IST
Updated : Feb 26, 2024, 11:57 am IST
SHARE ARTICLE
Sub-inspector Swarn Singh
Sub-inspector Swarn Singh

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਮਬਾਗ-ਡਵੀਜ਼ਨ ਥਾਣੇ ਦੀ ਸੀ।

Punjab News: ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ 'ਚ ਥਾਣੇ ਅੰਦਰ ਬਨੈਣ ਪਾ ਕੇ ਲੋਕਾਂ ਦੇ ਕੰਮਾਂ ਨਾਲ ਨਜਿੱਠਣਾ ਸਬ-ਇੰਸਪੈਕਟਰ ਲਈ ਮੁਸੀਬਤ ਬਣ ਗਿਆ। ਜਦੋਂ ਉਸ ਦੀ ਬਨੈਣ ਪਾ ਕੇ ਲੋਕਾਂ ਨਾਲ ਗੱਲ ਕਰਨ ਦੀ ਵੀਡੀਓ ਵਾਇਰਲ ਹੋਈ ਤਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਕਤ ਵਿਚ ਆ ਗਿਆ। ਪੁਲਿਸ ਨੇ ਸਬ-ਇੰਸਪੈਕਟਰ ਦੀ ਪਛਾਣ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਸਬ-ਇੰਸਪੈਕਟਰ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ।  

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਮਬਾਗ-ਡਵੀਜ਼ਨ ਥਾਣੇ ਦੀ ਸੀ। ਕੋਈ ਵਿਅਕਤੀ ਅਪਣੇ ਘਰ 'ਤੇ ਹਮਲੇ ਦੀ ਸ਼ਿਕਾਇਤ ਲੈ ਕੇ ਆਇਆ ਸੀ। ਪੁਲਿਸ ਮੁਲਾਜ਼ਮ ਥਾਣੇ ਵਿਚ ਬਨੈਣ ਵਿਚ ਬੈਠਾ ਸੀ ਅਤੇ ਉਹ ਬਿਨਾਂ ਵਰਦੀ ਪਾਏ ਹੀ ਸ਼ਿਕਾਇਤਕਰਤਾ ਨਾਲ ਗੱਲ ਕਰਨ ਲੱਗਾ। ਵੀਡੀਓ ਵਿਚ ਸਬ-ਇੰਸਪੈਕਟਰ ਸਵਰਨ ਸਿੰਘ ਦੇ ਵਾਲ ਖਿੱਲਰੇ ਹੋਏ ਸਨ ਅਤੇ ਉਨ੍ਹਾਂ ਦੀ ਬੈਲਟ ਇੱਕ ਪਾਸੇ ਰੱਖੀ ਹੋਈ ਸੀ।

ਗੱਲਾਂ ਕਰਦਿਆਂ ਉਹ ਕੁਝ ਖਾ ਰਿਹਾ ਸੀ, ਖਾਣ ਵਾਲਾ ਭਾਂਡਾ ਵੀ ਸਾਹਮਣੇ ਹੀ ਪਿਆ ਸੀ। ਵਿਚਕਾਰ ਉਸ ਨੇ ਗਲਾਸ ਚੁੱਕ ਕੇ ਦੂਜੇ ਪਾਸੇ ਰੱਖ ਦਿੱਤਾ। ਇਸ ਦੌਰਾਨ ਕਿਸੇ ਨੇ ਉਕਤ ਸਬ ਇੰਸਪੈਕਟਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ 'ਚ ਆ ਗਈ। ਏਡੀਸੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਸਵਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਬਨੈਣ ਵਿਚ ਬੈਠ ਕੇ ਲੋਕਾਂ ਨਾਲ ਪੇਸ਼ ਆਉਣਾ ਨਿੰਦਣਯੋਗ ਹੈ। ਸਬ-ਇੰਸਪੈਕਟਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

 

(For more Punjabi news apart from Sub-inspector Swarn Singh, who is doing duty in the police station, has been suspended, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement