
'ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਸੀਮਾ ਨਹੀ'
ਚੰਡੀਗੜ੍ਹ: SGPC ਦੇ ਵਾਇਰਲ ਮਤੇ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦਾ ਮਤਾ ਵਾਇਰਲ ਹੋਇਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੱਦਾਂ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਹੈ ਕਿ ਇਹ ਮਤਾ ਦੇਖ ਕੇ ਅਸੀਂ ਹੈਰਾਨ ਹੋਏ ਪਰ ਦੋ ਘੰਟਿਆ ਵਿੱਚ ਮਤਾ ਰੱਦ ਹੋਣ ਦੀ ਵੀ ਖਬਰ ਵਾਇਰਲ ਕਰਵਾ ਦਿੱਤੀ। ਉਨ੍ਹਾਂ ਨੇ ਕਿਹਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੀਮਾ ਨੂੰ ਦੱਸਣ ਵਾਲੇ ਟੋਲੇ ਨੇ ਬਾਅਦ ਵਿੱਚ ਮਤਾ ਰੱਦ ਹੋਣ ਦੀ ਖਬਰ ਨਸਰ ਕਰਵਾ ਦਿੱਤੀ।
'SGPC ਨੇ ਹੀ ਮਤਾ ਰੱਦ ਦੀਆਂ ਖ਼ਬਰਾਂ ਕਰਵਾਈਆਂ ਵਾਇਰਲ'
ਗਿਆਨੀ ਹਰਪ੍ਰੀਤ ਸਿੰਘ ਨੇਕਿਹਾ ਹੈ ਕਿ ਮਤਾ ਵਾਇਰਲ ਹੋਣ ਨਾਲ ਸੰਸਥਾ ਦਾ ਮਿਆਰ ਉੱਚਾ ਉੱਠਿਆ ਸੀ ਪਰ ਮਤਾ ਰੱਦ ਕਰਨ ਦੀ ਖਬਰ ਨਾਲ ਮਿਆਰ ਹੇਠਾਂ ਡਿੱਗਿਆ ਹੈ। ਉਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਮਤਾ ਰੱਦ ਕਰਨ ਵਾਲੀ ਖਬਰ ਵਾਇਰਲ ਕਰਵਾਉਣ ਲਈ ਦਬਾਅ ਪਾ ਕੇ ਕਰਵਾਈ ਗਈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਮਿਹਨਤੀ ਹਨ ਪਰ ਉਤੋਂ ਦਬਾਅ ਪਾ ਕੇ ਕੰਮ ਕਰਵਾਇਆ ਜਾਂਦਾ ਹੈ।
'SGPC ਸ਼ਹੀਦਾਂ ਦੇ ਖ਼ੂਨ ਨਾਲ ਬਣੀ ਸੰਸਥਾ ਹੈ'
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਐਸਜੀਪੀਸੀ ਸ਼ਹੀਦਾਂ ਦੇ ਖੂਨ ਨਾਲ ਬਣੀ ਸੰਸਥਾ ਹੈ। ਇਹ ਸੰਸਥਾ ਸਿੱਖਾਂ ਦੇ ਸਿਧਾਤਾਂ ਨੂੰ ਅੱਗੇ ਵਧਾਉਣ ਲਈ ਬਣਾਈ ਗਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਮਰਿਆਦਾਵਾ ਦੀ ਰਾਖੀ ਲਈ ਸੰਸਥਾ ਬਣਾਈ ਗਈ ਸੀ।
'ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਸੀਮਾ ਨਹੀ'
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਸੀਮਾ ਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕੁਝ ਚੰਦ ਵਿਅਕਤੀਆਂ ਨੇ ਸੰਸਥਾਵਾਂ ਨੂੰ ਨੀਵਾ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹਾਂ।