
Mohali News : ਮੁਲਜ਼ਮਾਂ ਕੋਲੋਂ 5 ਵਾਹਨ ਜਿਨ੍ਹਾਂ ਵਿਚ 3 ਐਕਟਿਵਾ ਅਤੇ 2 ਮੋਟਰਸਾਈਕਲ ਹੋਏ ਬਰਾਮਦ
Mohali News in Punjabi : ਖਰੜ ਪੁਲਿਸ ਵਲੋਂ 3 ਵਿਅਕਤੀਆਂ ਨੂੰ ਚੋਰੀ ਦੇ ਵਾਹਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵਲੋਂ ਚੋਰੀ ਅਤੇ ਝਪਟਮਾਰ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਉਕਤ ਮੁਲਜ਼ਮਾਂ ਕੋਲੋਂ 5 ਵਾਹਨ ਜਿਨ੍ਹਾਂ ਵਿਚ 3 ਐਕਟਿਵਾ ਅਤੇ 2 ਮੋਟਰਸਾਈਕਲ ਬਰਾਮਦ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਬਲੌਂਗੀ ਨੇੜੇ ਇਲਾਕਿਆਂ ’ਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਇਨ੍ਹਾਂ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਸੀ. ਐਕਟ ਅਤੇ ਚੋਰੀ ਦੀਆਂ ਵਾਰਦਾਤਾਂ ਸਬੰਧੀ ਮਾਮਲੇ ਦਰਜ ਹਨ।
(For more news apart from Police arrested 3 persons along with stolen vehicles in Kharar News in Punjabi, stay tuned to Rozana Spokesman)