
ਜ਼ਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਸੁੱਚਾ ਸਿੰਘ ਲੰਗਾਹ ਨੂੰ ਹਾਈ ਕੋਰਟ ਤੋਂ ਰਾਹਤ ਮਿਲਣ ਦੇ ਬਾਅਦ ਅੱਜ ਉਹ ਗੁਰਦਾਸਪੁਰ ਵਿਖੇ ਮਾਣਯੋਗ ਐਡੀਸ਼ਨਲ
ਗੁਰਦਾਸਪੁਰ : ਜ਼ਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਸੁੱਚਾ ਸਿੰਘ ਲੰਗਾਹ ਨੂੰ ਹਾਈ ਕੋਰਟ ਤੋਂ ਰਾਹਤ ਮਿਲਣ ਦੇ ਬਾਅਦ ਅੱਜ ਉਹ ਗੁਰਦਾਸਪੁਰ ਵਿਖੇ ਮਾਣਯੋਗ ਐਡੀਸ਼ਨਲ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਆਪਣੀ ਤਰੀਕ 'ਤੇ ਪੇਸ਼ ਹੋਏ। ਜਿੱਥੇ ਅੱਜ ਤਿੰਨ ਗਵਾਹੀਆਂ ਹੋਣ ਦੇ ਬਾਅਦ ਅਗਲੀ ਤਰੀਕ 9 ਅਪ੍ਰੈਲ ਪਾਈ ਗਈ। ਇਸ ਦੌਰਾਨ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਸੁੱਚਾ ਸਿੰਘ ਲੰਗਾਹ ਦੇ ਸਮਰਥਨ ਵਿਚ ਆਏ ਅੰਮ੍ਰਿਤਧਾਰੀ ਸਿੱਖ ਆਗੂਆਂ ਦਾ ਵਿਰੋਧ ਕੀਤਾ।
Sucha Singh Langah in Court After Bail
ਅਦਾਲਤ ਨੇ ਲੰਗਾਹ ਨੂੰ ਜ਼ਮਾਨਤ ਦੇਣ ਮੌਕੇ ਕਿਹਾ ਸੀ ਕਿ ਬਲਾਤਕਾਰ, ਫਿਰੌਤੀ ਅਤੇ ਧੋਖਾਧੜੀ ਦੇ ਦੋਸ਼ਾਂ 'ਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਜ਼ਮਾਨਤ ਮਿਲਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਲੰਗਾਹ ਇਸ ਮਾਮਲੇ 'ਚ ਸ਼ਿਕਾਇਤ ਕਰਤਾ ਅਤੇ ਇਸ ਕੇਸ ਦੇ ਕਿਸੇ ਵੀ ਗਵਾਹ ਨਾਲ ਕੋਈ ਸੰਪਰਕ ਨਹੀਂ ਰੱਖਣਗੇ।
Sucha Singh Langah in Court After Bail
ਪੇਸ਼ੀ ਲਈ ਆਏ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਅਦਾਲਤ 'ਚ ਕਾਰਵਾਈ ਚੱਲ ਰਹੀ ਹੈ। ਲੰਗਾਹ ਨੇ ਕਿਹਾ ਕਿ ਉਹ ਇਕ ਸਿੱਖ ਹਨ ਅਤੇ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਰਵਉੱਚ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸਮਾਂ ਦਿੱਤਾ ਜਾਵੇਗਾ ਤਾਂ ਉਹ ਹੁਣ ਅਕਾਲ ਤਖ਼ਤ 'ਤੇ ਨਤਮਸਤਕ ਹੋਣਗੇ। ਉਥੇ ਹੀ ਪੇਸ਼ੀ ਦੌਰਾਨ ਵੱਡੀ ਗਿਣਤੀ 'ਚ ਸਥਾਨਕ ਅਕਾਲੀ ਨੇਤਾ ਉਨ੍ਹਾਂ ਦੇ ਨਾਲ ਦੇਖਣ ਨੂੰ ਮਿਲੇ।
Sucha Singh Langah in Court After Bail
ਦੱਸਣਯੋਗ ਹੈ ਕਿ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਮਾਣਯੋਗ ਪ੍ਰੇਮ ਕੁਮਾਰ ਦੀ ਅਦਾਲਤ 'ਚ ਅੱਜ ਪੁਲਿਸ ਨੇ ਜੋ ਤਿੰਨ ਗਵਾਹਾਂ ਦੇ ਬਿਆਨ ਦਰਜ ਕਰਵਾਏ, ਉਨ੍ਹਾਂ 'ਚ ਪੁਲਿਸ ਇੰਸਪੈਕਟਰ ਗੁਰਦੀਪ ਸਿੰਘ (ਜਦ ਕੇਸ ਦਰਜ ਹੋਇਆ ਅਤੇ ਸਿਟੀ ਪੁਲਸ ਸਟੇਸਨ ਇੰਚਾਰਜ ਸੀ) ਡਾ. ਮਨਜੀਤ ਸਿੰਘ ਬੱਬਰ ਅਤੇ ਜਿਸ ਫਲੈਟ 'ਚ ਬਲਾਤਕਾਰ ਹੋਣ ਸਬੰਧੀ ਪੁਲਿਸ ਨੇ ਕੇਸ ਦਰਜ ਕੀਤਾ ਸੀ, ਉਸ ਫਲੈਟ ਦਾ ਮਾਲਕ ਜਗਦੇਵ ਸਿੰਘ ਸ਼ਾਮਲ ਹਨ।
Sucha Singh Langah in Court After Bail
ਅੱਜ ਵੀ ਇਨ੍ਹਾਂ ਤਿੰਨਾਂ ਗਵਾਹਾਂ ਦੇ ਬਿਆਨ ਬੰਦ ਅਦਾਲਤ 'ਚ ਹੋਏ ਅਤੇ ਕਿਸੇ ਨੂੰ ਅਦਾਲਤ ਦੇ ਕੋਲ ਤੱਕ ਨਹੀਂ ਆਉਣ ਦਿਤਾ ਗਿਆ। ਤਿੰਨ ਗਵਾਹਾਂ ਨੇ ਪੁਲਿਸ ਰਿਕਾਰਡ ਅਨੁਸਾਰ ਹੀ ਗਵਾਹੀ ਦਿਤੀ ਅਤੇ ਫਲੈਟ ਮਾਲਕ ਨੇ ਵੀ ਪਹਿਲਾਂ ਦਿਤੇ ਬਿਆਨ ਅਨੁਸਾਰ ਕਿਹਾ ਕਿ ਫਲੈਟ ਉਸ ਤੋਂ ਸ਼ਿਕਾਇਤਕਰਤਾ ਮਹਿਲਾ ਨੇ ਕਿਰਾਏ 'ਤੇ ਲੈ ਰੱਖਿਆ ਸੀ।