
ਬੇਬੇ ਮਾਨ ਕੌਰ ਹੁਣ ਤਕ ਜਿੱਤ ਚੁੱਕੀ ਹੈ 80 ਤੋਂ ਵੱਧ ਸੋਨ ਤਮਗ਼ੇ
ਚੰਡੀਗੜ੍ਹ- ਦੇਸ਼ ਦਾ ਮਾਣ ਸਮਝੀ ਜਾਂਦੀ ਬੇਬੇ ਮਾਨ ਕੌਰ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਬੇਬੇ ਨੇ ਸ਼ਾਟਪੁਟ ਈਵੈਂਟ ਵਿਚ ਸੋਨੇ ਦਾ ਤਗ਼ਮਾ ਜਿੱਤ ਕੇ ਇਕ ਵਾਰ ਫਿਰ ਸਾਰਿਆਂ ਨੂੰ ਹੈਰਤ ਵਿਚ ਪਾ ਦਿਤਾ ਹੈ, ਇਹੀ ਨਹੀਂ ਇਸ ਤੋਂ ਇਲਾਵਾ ਲੰਮੀ ਛਾਲ ਦੌਰਾਨ ਵੀ ਬੇਬੇ ਮਾਨ ਕੌਰ ਨੇ 20 ਜਣਿਆਂ ਵਿਚੋਂ ਪਹਿਲੇ ਸੱਤ ਜਣਿਆਂ ਵਿਚ ਥਾਂ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਬੇਬੇ ਮਾਨ ਕੌਰ ਭਾਰਤ ਦੀ ਪ੍ਰਸਿੱਧ ਬਜ਼ੁਰਗ ਐਥਲੀਟ ਹੈ, ਜਿਸ ਨੇ 80 ਤੋਂ ਵੱਧ ਸੋਨ ਤਗ਼ਮੇ ਜਿੱਤ ਕੇ ਭਾਰਤ ਦੀ ਝੋਲੀ ਪਾਏ ਹਨ।
Bebe Man Kaur
ਇਹ ਗੱਲ ਉਦੋਂ ਹੋਰ ਵੀ ਹੈਰਾਨੀਜਨਕ ਲੱਗਦੀ ਹੈ, ਜਦ ਕੋਈ ਇਹ ਜਾਣਦਾ ਹੈ ਕਿ ਬੇਬੇ ਨੇ ਪਹਿਲਾਂ ਕਦੇ ਵੀ ਪੇਸ਼ੇਵਰ ਤਰੀਕੇ ਨਾਲ ਦੌੜ ਨਹੀਂ ਸੀ ਲਗਾਈ ਤੇ ਇਹ ਕੰਮ ਉਨ੍ਹਾਂ 93 ਸਾਲ ਦੀ ਉਮਰ ਵਿਚ ਸ਼ੁਰੂ ਕੀਤਾ ਹੈ, ਦਰਅਸਲ 10 ਕੁ ਸਾਲ ਪਹਿਲਾਂ ਬੇਬੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਨੇ ਆਸਟ੍ਰੇਲੀਆ ਵਿਚ ਬਜ਼ੁਰਗ ਔਰਤ ਨੂੰ ਦੌੜਦੇ ਦੇਖਿਆ ਤਾਂ ਸੋਚਿਆ ਕਿ ਮੇਰੀ ਮਾਂ ਉਸ ਦੇ ਮੁਕਾਬਲੇ ਕਾਫ਼ੀ ਤੰਦਰੁਸਤ ਹੈ ਤਾਂ ਉਨ੍ਹਾਂ ਆਪਣੀ ਮਾਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਕਿਹਾ।
Bebe Man Kaur
ਸਾਲ 2010 ਵਿਚ ਬੇਬੇ ਮਾਨ ਕੌਰ ਚੰਡੀਗੜ੍ਹ ਵਿਚ ਦੌੜੇ ਸਨ ਤੇ ਚੰਗਾ ਪ੍ਰਦਰਸ਼ਨ ਵੀ ਕੀਤੇ। ਅਗਲੇ ਸਾਲ ਮਾਨ ਕੌਰ ਅਮਰੀਕਾ ਗਏ ਤੇ ਉੱਥੇ ਦੋ ਸੋਨ ਤਗ਼ਮੇ ਜਿੱਤੇ। ਬੇਬੇ ਮਾਨ ਕੌਰ ਦੀ ਖੁਰਾਕ ਵਿਚ ਹਰੀਆਂ ਸਬਜ਼ੀਆਂ ਤੇ ਖਾਸ ਤਰੀਕੇ ਨਾਲ ਤਿਆਰ ਦਹੀਂ ਦੇ ਨਾਲ-ਨਾਲ ਕਣਕ ਦੀ ਵਿਸ਼ੇਸ਼ ਰੋਟੀ ਸ਼ਾਮਲ ਹੈ ਜੋ ਉਨ੍ਹਾਂ ਦੀ ਚੁਸਤੀ ਫੁਰਤੀ ਨੂੰ ਕਾਇਮ ਰੱਖਦੀ ਹੈ।