
ਗ਼ਰੀਬੀ ਨੂੰ ਸਪਨਾ ਨੇ ਨਹੀਂ ਬਣਨ ਦਿਤਾ ਅਪਣੀ ਕਮਜ਼ੋਰੀ
ਮਿਹਨਤ ਕਰ ਕੇ ਗੰਨੇ ਦਾ ਰਸ ਵੇਚ ਕੇ ਪਾਲ ਰਹੀ ਹੈ ਅਪਣਾ ਪ੍ਰਵਾਰ
ਲੁਧਿਆਣਾ, 25 ਮਾਰਚ (ਰਾਜ ਸਿੰਘ): ਲੁਧਿਆਣਾ ਦੀ ਰਹਿਣ ਵਾਲੀ ਸਪਨਾ ਉਨ੍ਹਾਂ ਲੋਕਾਂ ਲਈ ਮਿਸਾਲ ਬਣ ਗਈ ਹੈ ਜੋ ਲੋਕ ਹੱਥ ਪੈਰ ਹੁੰਦੇ ਹੋਏ ਵੀ ਮੰਗ ਕੇ ਖਾਂਦੇ ਹਨ ਜਾਂ ਫਿਰ ਇਹ ਕਹਿ ਕੇ ਕਿਸਮਤ ਨੂੰ ਦੋਸ਼ ਦਿੰਦੇ ਹਨ ਕਿ ਉਹ ਗ਼ਰੀਬ ਘਰ ਵਿਚ ਪੈਦਾ ਹੋਏ ਹਨ | ਸਪਨਾ ਗੰਨੇ ਦਾ ਰਸ ਵੇਚ ਕੇ ਘਰ ਚਲਾਉਂਦੀ ਹੈ | ਉਸ ਦੇ ਦਸਣ ਅਨੁਸਾਰ ਉਸ ਦਾ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਅਤੇ ਛੋਟੀ ਉਮਰ ਵਿਚ ਹੀ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ ਤੇ ਉਸ ਦਾ ਵੱਡਾ ਭਰਾ ਵਿਆਹ ਹੋਣ ਤੋਂ ਬਾਅਦ ਅਲੱਗ ਹੋ ਗਿਆ ਅਤੇ ਅਪਣੇ ਪ੍ਰਵਾਰ ਨੂੰ ਪਾਲਦਾ ਹੈ |
ਸਪਨਾ ਨੇ ਦਸਿਆ ਕਿ ਛੋਟਾ ਭਰਾ ਉਨ੍ਹਾਂ ਨਾਲ ਹੈ ਪਰ ਉਸ ਦੇ ਹੱਥ ਤੇ ਸੱਟ ਲੱਗ ਜਾਣ ਕਾਰਨ ਟਾਂਕੇ ਲੱਗੇ ਹੋਏ ਹਨ ਅਤੇ ਉਹ ਅਜੇ ਕੰਮ ਨਹੀਂ ਕਰ ਸਕਦਾ ਜਿਸ ਕਾਰਨ ਮਜਬੂਰੀ ਵਿਚ ਸਪਨਾ ਨੂੰ ਗੰਨੇ ਦੀ ਰੇਹੜੀ ਲਾ ਕੇ ਰਸ ਵੇਚਣਾ ਪੈ ਰਿਹਾ ਹੈ ਪਰ ਉਹ ਕਿਸਮਤ ਅੱਗੇ ਨਹੀਂ ਹਾਰੀ ਅਤੇ ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਸਿਖਾਇਆ ਹੈ ਕਿ ਮੰਗ ਕੇ ਨਹੀਂ ਖਾਣਾ ਸਗੋਂ ਮਿਹਨਤ ਕਰ ਕੇ ਖਾਣਾ ਹੈ | ਸਪਨਾ ਦੇ ਭਰਾ ਦੇ ਹੱਥ ਉਪਰ ਸੱਟ ਲੱਗਣ ਕਾਰਨ ਟਾਂਕੇ ਲੱਗੇ ਹਨ ਜਿਸ ਕਾਰਨ ਮਜਬੂਰੀ ਵਿਚ ਉਸ ਨੂੰ ਗੰਨੇ ਦਾ ਰਸ ਵੇਚਣਾ ਪੈ ਰਿਹਾ ਹੈ ਪਰ ਉਹ ਹੋਰਾਂ ਵਾਂਗ ਕਿਸਮਤ ਨੂੰ ਨਹੀਂ ਕੋਸ ਰਹੀ ਅਤੇ ਕਹਿੰਦੀ ਹੈ ਕਿ ਪ੍ਰਮਾਤਮਾ ਨੇ ਜੋ ਉਸ ਨੂੰ ਦਿਤਾ ਹੈ ਉਹ ਉਸ ਵਿਚ ਖ਼ੁਸ਼ ਹੈ | ਸਪਨਾ ਨੇ ਕਿਹਾ ਕਿimage ਉਸ ਦੀ ਮਾਂ ਦੇ ਸਿਖਾਏ ਅਨੁਸਾਰ ਉਸ ਨੂੰ ਮੰਗ ਕੇ ਖਾਣਾ ਪਸੰਦ ਨਹੀਂ ਅਤੇ ਹੋਰਨਾਂ ਲੋਕਾਂ ਨੂੰ ਵੀ ਮਿਹਨਤ ਕਰਨ ਲਈ ਕਹਿੰਦੀ ਹੈ |