ਬੇਲਗਾਮ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ, ਪਹਿਲੀ ਅਪ੍ਰੈਲ ਤੋਂ ਲੋਕਾਂ 'ਤੇ ਵਧੇਗਾ ਹੋਰ ਵਿੱਤੀ ਬੋਝ
Published : Mar 26, 2021, 3:34 pm IST
Updated : Mar 26, 2021, 3:34 pm IST
SHARE ARTICLE
Inflation
Inflation

ਪਹਿਲੀ ਅਪ੍ਰੈਲ ਤੋਂ ਬਾਅਦ ਲੋਕਾਂ 'ਤੇ ਹੋਰ ਵਿੱਤੀ ਬੋਝ ਪੈਣ ਦੇ ਆਸਾਰ

ਚੰਡੀਗੜ੍ਹ : ਲਗਾਤਾਰ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਕੋਰੋਨਾ ਕਾਲ ਦੀ ਝੰਬੀ ਲੋਕਾਈ ਨੂੰ ਸਰਕਾਰਾਂ ਤੋਂ ਕੁੱਝ ਰਾਹਤ ਦੀ ਉਮੀਦ ਸੀ, ਪਰ ਕੇਂਦਰ ਸਰਕਾਰ ਨੇ ਤੇਲ ਅਤੇ ਗੈਸ ਕੀਮਤਾਂ ਵਿਚ ਕੀਤੇ ਲਗਾਤਾਰ ਵਾਧੇ ਤੋਂ ਬਾਅਦ ਹਰ ਪਾਸੇ ਮਹਿੰਗਾਈ ਦਾ ਆਲਮ ਹੈ। ਲੋਕਾਂ ਨੂੰ ਜਿੱਥੇ ਮਹਿੰਗਾਈ ਦੀ ਮਾਰ ਪੈ ਰਹੀ ਹੈ, ਉਥੇ ਹੀ ਕੋਰੋਨਾ ਰੂਪੀ ਦੈਂਤ ਨੇ ਮੁੜ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

Rising inflationRising inflation

ਕੋਰੋਨਾ ਕੇਸਾਂ ਵਿਚ ਲਗਾਤਾਰ ਵਾਧੇ ਨੂੰ ਵੇਖਦਿਆਂ ਕਈ ਥਾਈ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਪਿਛਲੇ ਸਾਲ ਵਾਂਗ ਪੂਰਨ ਲੌਕਡਾਊਣ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਮਾਰ ਚੱਲ ਰਹੇ ਲੋਕਾਂ ਲਈ ਆਉਣ ਵਾਲਾ ਅਪ੍ਰੈਲ ਮਹੀਨੇ ਹੋਰ ਵਿੱਤੀ ਬੋਝ ਲੈ ਕੇ ਆ ਰਿਹਾ ਹੈ। ਸੂਤਰਾਂ ਮੁਤਾਬਕ ਪਹਿਲੀ ਅਪਰੈਲ ਤੋਂ ਕਈ ਵਸਤੂਆਂ ਦੇ ਰੇਟ ਵਧਣ ਜਾ ਰਹੇ ਹਨ।

Wholesale inflationWholesale inflation

ਮਹਿੰਗੀਆਂ ਹੋਣ ਜਾ ਰਹੀਆਂ ਵਸਤਾਂ ਵਿਚ ਦੁੱਧ, ਏਅਰ ਕੰਡੀਸ਼ਨਰ, ਪੱਖੇ, ਟੀਵੀ ਅਤੇ ਸਮਾਰਟ ਫੋਨ ਸ਼ਾਮਲ ਹਨ। ਖਾਸ ਕਰ ਕੇ ਏਅਰ ਕੰਡੀਸ਼ਨਰ ਅਤੇ ਪੱਖਿਆਂ, ਫਰਿੱਜਾਂ ਅਤੇ ਕੂਲਰਾਂ ਆਦਿ ਦੀਆਂ ਕੀਮਤਾਂ ਵਧਣ ਨਾਲ ਸ਼ੁਰੂ ਹੋਣ ਜਾ ਰਹੇ ਗਰਮੀਆਂ ਦੇ ਸੀਜ਼ਨ ਦੌਰਾਨ ਲੋਕਾਂ ਦੀਆਂ ਜੇਬਾਂ 'ਤੇ ਵੱਡਾ ਬੋਝ ਪਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਹਵਾਈ ਯਾਤਰਾ ਸਮੇਤ ਟੋਲ ਟੈਕਸ ਅਤੇ ਬਿਜਲੀ ਲਈ ਵੀ ਵੱਧ ਖਰਚ ਕਰਨਾ ਪੈ ਸਕਦਾ ਹੈ।

InflationInflation

ਪਹਿਲੀ ਅਪ੍ਰੈਲ ਤੋਂ ਦੁੱਧ ਦੀਆਂ ਕੀਮਤਾਂ ਵਿਚ ਵੀ 3 ਰੁਪਏ ਪ੍ਰਤੀ ਲੀਟਰ ਤਕ ਦਾ ਵਾਧਾ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਿਸਾਨਾਂ ਵੱਲੋਂ ਦੁੱਧ ਦੀ ਕੀਮਤ 55 ਰੁਪਏ ਪ੍ਰਤੀ ਲੀਟਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜਦਕਿ ਵਪਾਰੀਆਂ ਨੇ 3 ਰੁਪਏ ਵਾਧਾ ਕਰਨ ਦੀ ਗੱਲ ਕਹੀ ਹੈ। ਇਸ ਵਾਧੇ ਤੋਂ ਬਾਅਦ ਦੁੱਧ ਦੀ ਕੀਮਤ 49 ਰੁਪਏ ਪ੍ਰਤੀ ਲੀਟਰ ਹੋਣ ਦੀਆਂ ਕਿਆਸ-ਅਰਾਈਆ ਸਾਹਮਣੇ ਆ ਰਹੀਆਂ ਹਨ।  

InflationInflation

ਇਸ ਤੋਂ ਇਵਾਵਾ ਦੇਸ਼ ਦੇ ਕੁੱਝ ਸੂਬਿਆਂ ਵਿਚ ਮਹਿੰਗਾਈ ਦਾ ਅਸਰ ਵੱਖਰੇ ਤੌਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸਵੇਅ 'ਤੇ ਟੌਲ ਵਧਣ ਕਾਰਨ ਸਫਰ ਮਹਿੰਗਾ ਹੋਣ ਜਾ ਰਿਹਾ ਹੈ। ਇਸ ਸੜਕ 'ਤੇ ਟੋਲ ਟੈਕਸ ਦੀਆਂ ਕੀਮਤਾਂ 5 ਤੋਂ 25 ਰੁਪਏ ਤਕ ਮਹਿੰਗੀਆਂ ਹੋ ਗਈਆਂ ਹਨ। ਇਸੇ ਤਰ੍ਹਾਂ ਬਿਹਾਰ ਵਾਸੀਆਂ ਨੂੰ ਵੀ ਮਹਿੰਗੀ ਬਿਜਲੀ ਦਾ ਝਟਕਾ ਲੱਗਣ ਜਾ ਰਿਹਾ ਹੈ। ਸੂਬੇ ਅੰਦਰ ਬਿਜਲੀ ਦੇ ਰੇਟ ਵਿਚ 9 ਤੋਂ 10 ਫੀ ਸਦੀ ਤਕ ਵਾਧਾ ਹੋਣ ਦੇ ਆਸਾਰ ਹਨ। ਹਵਾਈ ਸਫਰ ਕਰਨ ਵਾਲਿਆਂ 'ਤੇ ਵੀ ਮਹਿੰਗਾਈ ਦੀ ਮਾਰ ਪੈਣ ਜਾ ਰਹੀ ਹੈ।

InflationInflation

ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਦੇਸ਼ ਅੰਦਰ ਚੱਲਣ ਵਾਲੀਆਂ ਉਡਾਣਾਂ ਦੀ ਲੋਅਰ ਲਿਮਿਟ ਨੂੰ 5 ਫੀ ਸਦੀ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਪਹਿਲੀ ਅਪ੍ਰੈਲ ਤੋਂ ਏਵੀਏਸ਼ਨ ਸਕਿਉਰਿਟੀ ਫੀਸ ਵੀ ਵਧਣ ਜਾ ਰਹੀ ਹੈ। ਇਹ ਪਹਿਲੀ ਅਪ੍ਰੈਲ ਨੂੰ 160 ਦੀ ਥਾਂ 200 ਰੁਪਏ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ਵੀ ਵਧਣ ਜਾ ਰਹੀਆਂ ਹਨ। ਟੈਲੀਵੀਜ਼ਨ ਦੀ ਕੀਮਤ ਵਿਚ ਪਹਿਲੀ ਅਪ੍ਰੈਲ ਤੋਂ 2000 ਤੋਂ 3000 ਰੁਪਏ ਤਕ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਏਸੀ, ਫਰਿੱਜ, ਕੂਲਰ, ਪੱਖਿਆਂ, ਕਾਰਾਂ ਸਮੇਤ ਹੋਰ ਕਈ ਵਸਤਾਂ ਮਹਿੰਗੀਆਂ ਹੋਣ ਦੇ ਆਸਾਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement