ਸੀਆਰਪੀਐਫ਼ ਦੀ ਪਟਰੋਲਿੰਗ ਪਾਰਟੀ 'ਤੇ ਅਤਿਵਾਦੀ ਹਮਲਾ, ਦੋ ਜਵਾਨ ਸ਼ਹੀਦ, ਦੋ ਜ਼ਖ਼ਮੀ     
Published : Mar 26, 2021, 12:38 am IST
Updated : Mar 26, 2021, 12:38 am IST
SHARE ARTICLE
image
image

ਸੀਆਰਪੀਐਫ਼ ਦੀ ਪਟਰੋਲਿੰਗ ਪਾਰਟੀ 'ਤੇ ਅਤਿਵਾਦੀ ਹਮਲਾ, ਦੋ ਜਵਾਨ ਸ਼ਹੀਦ, ਦੋ ਜ਼ਖ਼ਮੀ     

ਸ੍ਰੀਨਗਰ, 25 ਮਾਰਚ : ਸ੍ਰੀਨਗਰ ਵਿਚ ਸੀਆਰਪੀਐਫ਼ ਦੀ ਪੈਟਰੋਲਿੰਗ ਪਾਰਟੀ ਉੱਤੇ ਇਕ ਅਤਿਵਾਦੀ ਹਮਲਾ ਹੋਇਆ ਹੈ | ਇਹ ਹਮਲਾ ਲਵਾਪੋਰਾ ਖੇਤਰ ਵਿਚ ਹੋਇਆ ਹੈ | ਸੀਆਰਪੀਐਫ਼ ਪਾਰਟੀ ਉੱਤੇ ਹੋਏ ਇਸ ਹਮਲੇ ਵਿਚ ਦੋ ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਦੋ ਸੈਨਿਕ ਜ਼ਖ਼ਮੀ ਵੀ ਹੋ ਗਏ ਹਨ | ਜ਼ਖ਼ਮੀ ਜਵਾਨਾਂ ਨੂੰ  ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਦੱਸ ਦਈਏ ਕਿ ਲਵਾਪੋਰਾ ਖੇਤਰ ਵਿਚ ਵੀਰਵਾਰ ਦੁਪਹਿਰ ਅਤਿਵਾਦੀਆਂ ਨੇ ਸੀਆਰਪੀਐਫ਼ ਦੀ ਗਸ਼ਤ ਪਾਰਟੀ 'ਤੇ ਹਮਲਾ ਕਰ ਦਿਤਾ | ਹਮਲੇ ਤੋਂ ਬਾਅਦ ਇਲਾਕੇ ਵਿਚ ਤਲਾਸ਼ੀ ਮੁਹਿੰਮ ਸੁਰੂ ਕਰ ਦਿਤੀ ਗਈ ਹੈ | ਅਤਿਵਾਦੀ ਸੰਗਠਨ ਟੀਆਰਐਫ (ਦਿ ਰੈਜਿਸਟੈਂਸ ਫ਼ਰੰਟ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਟੀਆਰਐਫ਼ ਨੇ ਕਿਹਾ ਕਿ ਇਹ ਹਮਲਾ ਨਵੇਂ ਐਸਐਸਪੀ ਲਈ ਸਵਾਗਤ ਸੰਦੇਸ ਹੈ | ਆਈਜੀ ਨੇ ਦਸਿਆ ਕਿ ਇਸ ਹਮਲੇ ਵਿਚ ਸੀਆਰਪੀਐਫ਼ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ ਅਤੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ | ਜ਼ਖ਼ਮੀਆਂ ਨੂੰ  ਤੁਰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ | ਜਿਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਇਹ ਹਮਲਾ ਸੀਆਰਪੀਐਫ ਦੀ 73 ਵੀਂ ਬਟਾਲੀਅਨ 'ਤੇ ਕੀਤਾ ਗਿਆ ਹੈ |       (ਪੀਟੀਆਈ)
imageimage

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement