
ਪ੍ਰਬੋਧ ਕੁਮਾਰ ਹੋਣਗੇ ਪੰਜਾਬ ਦੇ ਵਿਸ਼ੇਸ਼ ਡੀ.ਜੀ.ਪੀ. ਇੰਟੈਲੀਜੈਂਸ
ਸ੍ਰੀਵਾਸਤਵਾ ਨੂੰ ਰਾਏ ਦੀ ਥਾਂ ਏ.ਡੀ.ਜੀ.ਪੀ. ਇੰਟੈਲੀਜੈਂਸ ਲਾਇਆ, ਗੁਰਪ੍ਰੀਤ ਕੌਰ ਦਿਓ ਨੂੰ ਮਿਲੀ ਪੁਲਿਸ ਦੇ ਮੁੱਖ ਵਿਜੀਲੈਂਸ ਅਫ਼ਸਰ ਦੀ ਜ਼ਿੰਮੇਵਾਰੀ
ਚੰਡੀਗੜ੍ਹ, 25 ਮਾਰਚ (ਗੁਰਉਪਦੇਸ਼ ਭੁੱਲਰ) : ਭਗਵੰਤ ਮਾਨ ਸਰਕਾਰ ਨੇ ਅੱਜ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ | ਇਹ ਹੁਕਮ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਜਾਰੀ ਕੀਤੇ ਗਏ | ਇਕ ਹੋਰ ਵੱਖਰਾ ਹੁਕਮ ਡੀਜੀਪੀ ਵੀ.ਕੇ ਭਾਵਰਾ ਵਲੋਂ ਜਾਰੀ ਕੀਤਾ ਗਿਆ ਹੈ | ਇਸ 'ਚ ਏ.ਡੀ.ਜੀ.ਪੀ ਪ੍ਰਸ਼ਾਸਨ ਗੁਰਪ੍ਰੀਤ ਕੌਰ ਦਿਓ ਨੂੰ ਪੁਲਿਸ ਦੇ ਮੁੱਖ ਵਿਜੀਲੈਂਸ ਅਫ਼ਸਰ ਦੀ ਜ਼ਿੰਮੇਵਾਰੀ ਵੀ ਦਿਤੀ ਗਈ ਹੈ | ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ ਪ੍ਰਬੋਧ ਕੁਮਾਰ ਵਿਸ਼ੇਸ਼ ਡੀਜੀਪੀ ਲੋਕਪਾਲ ਨੂੰ ਬਦਲ ਕੇ ਸੂਬੇ ਦਾ ਇੰਟੈਲੀਜੈਂਸ ਮੁਖੀ ਲਾਇਆ ਗਿਆ ਹੈ | ਇੰਟੈਲੀਜੈਂਸ ਦੇ ਏ.ਡੀ.ਜੀ.ਪੀ. ਏ.ਐਸ ਰਾਏੇ ਨੂੰ ਵੀ ਬਦਲ ਕੇ ਏ.ਡੀ.ਜੀ.ਪੀ. ਟਰੈਫਿਕ ਲਾਇਆ ਗਿਆ ਹੈ | ਟਰੈਫਿਕ ਤੋਂ ਬਦਲ ਕੇ ਐਸ.ਐਸ. ਸ੍ਰੀਵਾਸਤਵ ਨੂੰ ਏ.ਡੀ.ਜੀ.ਪੀ. ਇੰਟੈਲੀਜੈਂਸ ਲਾਇਆ ਗਿਆ ਹੈ |