Patiala News: ਪਟਿਆਲਾ 'ਚ ਫਾਈਨਾਂਸਰ ਤੋਂ ਦੁਖੀ ਹੋ ਕੇ ਔਰਤ ਨੇ ਕੀਤੀ ਖ਼ੁਦਕੁਸ਼ੀ
Published : Mar 26, 2024, 9:33 am IST
Updated : Mar 26, 2024, 9:33 am IST
SHARE ARTICLE
A woman committed suicide in Patiala News in punjabi
A woman committed suicide in Patiala News in punjabi

Patiala News: ਭਾਖੜਾ ਨਹਿਰ 'ਚੋਂ ਮਿਲੀ ਲਾਸ਼

A woman committed suicide in Patiala News in punjabi : ਪਟਿਆਲਾ 'ਚ ਇਕ ਔਰਤ ਨੇ ਨਿੱਜੀ ਫਾਈਨਾਂਸਰ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਘਰ ਬੁਲਾ ਕੇ ਜ਼ਲੀਲ ਕਰਨ ਤੋਂ ਬਾਅਦ ਔਰਤ ਨੇ ਭਾਖੜਾ ਨਹਿਰ 'ਚ ਛਾਲ ਮਾਰ ਦਿਤੀ। ਮ੍ਰਿਤਕ ਔਰਤ ਦੀ ਪਛਾਣ ਨਿਸ਼ਾ ਰਾਣੀ (50) ਵਾਸੀ ਬਾਬੂ ਸਿੰਘ ਕਲੋਨੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੀ ਬਦਲੀ DP, ਕੇਜਰੀਵਾਲ ਦੀ ਲਗਾਈ ਤਸਵੀਰ 

ਇਸ ਮਾਮਲੇ 'ਚ ਪੁਲਿਸ ਨੇ ਨਿੱਜੀ ਫਾਈਨਾਂਸਰ ਸੰਜੂ ਵਾਸੀ ਆਨੰਦ ਨਗਰ ਏ. ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਨਿਸ਼ਾ ਰਾਣੀ ਦੇ ਪਤੀ ਰਾਜਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਦੋ ਸਾਲ ਪਹਿਲਾਂ ਸੰਜੂ ਤੋਂ 70 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਇਨ੍ਹਾਂ ਵਿੱਚੋਂ 40 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਗਏ। ਫਾਇਨਾਂਸਰ ਬਾਕੀ ਪੈਸਿਆਂ ਲਈ ਉਸਦੀ ਪਤਨੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ।

ਇਹ ਵੀ ਪੜ੍ਹੋ: Firozpur Accident News: ਗਰਭਵਤੀ ਔਰਤ ਤੇ ਧੀ ਦੀ ਮੌਤ, ਰਿਸ਼ਤੇਦਾਰ ਦੇ ਸਸਕਾਰ ਵਿਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ 

20 ਮਾਰਚ ਨੂੰ ਦੋਸ਼ੀ ਨੇ ਉਸ ਦੀ ਪਤਨੀ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ। ਇਥੇ ਘਰ 'ਚ ਦੋਸ਼ੀ ਨੇ ਉਸ ਪਤਨੀ ਦੀ ਕਾਫੀ ਬੇਇੱਜ਼ਤੀ ਕੀਤੀ। ਇਹ ਗੱਲ ਬਰਦਾਸ਼ਤ ਨਾ ਕਰਦੇ ਹੋਏ 22 ਮਾਰਚ ਨੂੰ ਉਸ ਦੀ ਪਤਨੀ ਸਿੱਧੂਵਾਲ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਨਹਿਰ ਕੰਢੇ ਮਿਲੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'A woman committed suicide in Patiala News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement