
Pathankot News : ਰੋਂਦੀਆਂ ਕੁਰਲਾਂਦੀਆਂ ਰਹੀਆਂ ਰਹੀਆਂ ਮਹਿਲਾਵਾਂ, ਪਰ ਪ੍ਰਸ਼ਾਸਨ ਦਾ ਪੀਲਾ ਪੰਜਾ ਨਹੀਂ ਰੁਕਿਆ
Pathankot News in Punjabi : ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਮਿਲ ਕੇ ਇੱਕ ਨਸ਼ਾ ਤਸਕਰ ਦੇ ਘਰ ’ਤੇ ਬੁਲਡੋਜ਼ਰ ਚਲਾ ਕੇ ਉਸਨੂੰ ਤੋੜਿਆ ਗਿਆ। ਮੌਕੇ ’ਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿਲੋਂ ਅਤੇ ਡਿਊਟੀ ਮੈਜੀਸਟੇਟ ਪਹੁੰਚੇ। ਇਸ ਮੌਕੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਦੇ ਖਿਲਾਫ਼ 11 ਨਾਰਕੋਟਿਕਸ ਦੇ ਮਾਮਲੇ ਦਰਜ ਹਨ। ਸਿਵਲ ਪ੍ਰਸ਼ਾਸਨ ਵੱਲੋਂ ਇਸ ਬਿਲਡਿੰਗ ਨੂੰ ਇਲੀਗਲ ਵੈਰੀਫ਼ਾਈ ਕਰਦੇ ਹੋਏ ਤੋੜਿਆ ਗਿਆ ਹੈ।
ਪੰਜਾਬ ਸਰਕਾਰ ਨਸ਼ੇ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਐਕਸ਼ਨ ਵਿੱਚ ਹੈ। ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਅਗਾਂਹ ਤੋਂ ਵੀ ਜੋ ਨਿਰਦੇਸ਼ ਆਉਣਗੇ। ਉਸ ਦੇ ਚਲਦੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਚੱਲਦੀਆਂ ਰਹਿਣਗੀਆਂ।
ਦੂਜੇ ਪਾਸੇ ਨਸ਼ਾ ਤਸਕਰ ਦੇ ਘਰ ਦੀਆਂ ਮਹਿਲਾਵਾਂ ਮੈਂਬਰ ਰੋਂਦੇ ਹੋਏ ਪੁਲਿਸ ਨੂੰ ਬੇਨਤੀ ਕਰ ਰਹੀਆਂ ਸੀ ਕਿ ਸਾਡਾ ਮਕਾਨ ਨਾ ਤੋੜੋ ਅਸੀਂ ਕਿੱਥੇ ਜਾਵਾਂਗੇ, ਪਰ ਪ੍ਰਸ਼ਾਸਨ ਦਾ ਬੁਲਡੋਜ਼ਰ ਉਨ੍ਹਾਂ ਦੇ ਮਕਾਨ ਦੇ ਚੱਲਦਾ ਰਿਹਾ। ਇਸ ਮੌਕੇ ’ਤੇ ਐਸਪੀ ਗੁਰਬਾਜ ਸਿੰਘ, ਡੀਐਸਪੀ ਸੁਮੇਰ ਸਿੰਘ ਮਾਨ, ਕਾਰਜ ਸਾਦਕ ਅਫ਼ਸਰ ਬਲਜੀਤ ਸਿੰਘ, ਐਕਸੀਅਨ ਰਾਜੇਸ਼ ਸਾਹਨੀ, ਐਸ ਐਚ ਓ ਮੋਹਿਤ ਟਾਕ, ਇੰਸਪੈਕਟਰ ਮੁਨਦੀਪ ਸਲਗੋਤਰਾ ਇੰਸਪੈਕਟਰ ਰੁਪਿੰਦਰਜੀਤ ਕੌਰ ਸ਼ਾਮਿਲ ਸਨ।
(For more news apart from Administration's yellow claw in Pathankot, drug smuggler's house broken into News in Punjabi, stay tuned to Rozana Spokesman)