Punjab Budget 2025-26 Live Update : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਬਜਟ, ਪੰਜਾਬ ਨੂੰ ਦਿੱਤੇ ਖੁੱਲ੍ਹ ਗੱਫ਼ੇ
Published : Mar 26, 2025, 10:05 am IST
Updated : Mar 26, 2025, 2:03 pm IST
SHARE ARTICLE
Punjab Budget 2025-26 News in punjabi
Punjab Budget 2025-26 News in punjabi

Punjab Budget 2025-26: ਸਰਕਾਰ ਨੇ ਦਿੱਤਾ 'ਬਦਲਦਾ ਪੰਜਾਬ ਬਜਟ' ਦਾ ਦਿੱਤਾ ਨਾਂ

Update Here 

11: 40  AM:  ਐਮਰਜੈਂਸ ਰਿਸਪਾਂਸ ਵਹੀਕਲਜ਼ ਨੂੰ ਪਹਿਲਕਦੀ ਨਾਲ ਕੀਤਾ ਜਾਵੇਗਾ ਸ਼ੁਰੂ
ਐਂਮਰਜੈਂਸੀ ਰਿਸਪਾਂਸ ਵਾਹਨ ਖ਼ਰੀਦਣ ਲਈ 125 ਕਰੋੜ ਰੁਪਏ ਫੰਡ ਦਾ ਐਲਾਨ
ਨਵੇਂ ਡਾਇਲ 112 ਹੈੱਡਕੁਆਟਰ ਲਈ 53 ਕਰੋੜ ਰੁਪਏ ਫੰਡ ਦਾ ਐਲਾਨ

11: 35  AM: ਰਾਜ ਸਿਹਤ ਬੀਮਾ ਯੋਜਨਾ
  ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਕੀਤਾ ਜਾਵੇਗਾ ਕਵਰ 
ਸਾਰੇ ਪਰਿਵਾਰਾਂ ਲਈ 10 ਲੱਖ ਰੁਪਏ ਦਾ ਵਧਾਇਆ ਗਿਆ ਕਵਰ 
ਕੇਂਦਰ ਸਰਕਾਰ ਦੀ ਸਕੀਮ ਵਾਲੇ ਲੋਕ ਵੀ ਸ਼ਾਮਿਲ, ਕੇਂਦਰ ਵਾਲਿਆਂ ਲਈ ਵੀ 5 ਲੱਖ ਦਾ ਵੱਧ ਕਵਰ
 ਬਜਟ ਵਿੱਚ 778 ਕਰੋੜ ਰੁਪਏ ਦਾ ਉਪਬੰਧ

11: 30  AM:  ''ਬਦਲਦੇ ਪਿੰਡ, ਬਦਲਦਾ ਪੰਜਾਬ''
ਪੰਜਾਬ ਦੇ ਪਿੰਡਾਂ ਦੇ ਕੰਮਾਂ ਲਈ ਰੱਖੇ 3500 ਕਰੋੜ ਰੁਪਏ
ਅਗਲੇ ਸਾਲ ਪੰਜਾਬ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਪੇਂਡੂ ਲਿੰਕ ਸੜਕਾਂ ਬਣਨਗੀਆਂ

11: 25  AM: 'ਬਦਲਦਾ ਪੰਜਾਬ ਬਜਟ'
ਖੇਡਾਂ ਲਈ 979 ਕਰੋੜ ਰੁਪਏ ਦਾ ਬਜਟ ਰਾਖਵਾਂ 
ਪੰਜਾਬ ਵਿੱਚ ਬਣਾਏ ਜਾਣਗੇ 3000 ਇਨਡੋਰ ਜਿੰ

11: 20 AM: ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਨਾਲ-ਨਾਲ, ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਅਤੇ ਪੰਜਾਬ ਦੀ ਸਮੁੱਚੀ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਾਮਲੇ ਵਿਚ ਬਹੁਤ ਸਖ਼ਤ ਰਹੀ ਹੈ। ਇਹ ਯਕੀਨੀ ਬਣਾਉਣ ਲਈ ਕਿ ਸਾਡੀ ਪੁਲਿਸ ਕਿਸੇ ਵੀ ਸੂਚਨਾ 'ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਫੜਨ ਲਈ ਚੰਗੀ ਤਰ੍ਹਾਂ ਲੈਸ ਹੋਵੇ, ਅਸੀਂ ਐਮਰਜੈਂਸੀ ਰਿਸਪਾਸ ਵਹੀਕਲਜ਼ (ਈ.ਆਰ.ਵੀਜ਼) ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਵੱਡੀ ਪਹਿਲਕਦਮੀ ਸ਼ੁਰੂ ਕਰਾਂਗੇ।

ਜਿਸ ਦੇ ਤਹਿਤ 112' 'ਤੇ ਕੀਤੀਆਂ ਗਈਆਂ ਐਮਰਜੈਂਸੀ ਕਾਲਾਂ ਦਾ ਤੁਰੰਤ ਜਵਾਬ ਦਿੱਤਾ ਜਾਵੇਗਾ। ਵਰਤਮਾਨ ਵਿੱਚ, ਪੰਜਾਬ ਪੁਲਿਸ ਕੋਲ 258 ਈ.ਆਰ.ਵੀ'ਜ਼ ਦਾ ਬੇੜਾ ਉਪਲਬਧ ਹੈ ਜਿਸ ਕਾਰਨ ਐਮਰਜੈਂਸੀ ਕਾਲਾਂ ਲਈ ਔਸਤ ਜਵਾਬ ਦੇਣ ਦੀ ਮਿਆਦ 30 ਮਿੰਟ ਤੱਕ ਪਹੁੰਚ ਜਾਂਦੀ ਹੈ। ਅਗਲੇ ਸਾਲ ਵਿੱਚ, ਅਸੀਂ 758 ਚਾਰ ਪਹੀਆ ਵਾਹਨ ਅਤੇ 916 ਦੇ ਪਹੀਆ ਵਾਹਨ ਖਰੀਦਣ ਅਤੇ ਉਹਨਾਂ ਨੂੰ ਈ.ਆਰ.ਵੀ. ਵਜੋਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸਾਡੇ ਬੇੜੇ ਦੇ ਆਕਾਰ ਵਿੱਚ 6 ਗੁਣਾ ਵਾਧਾ ਹੋਵੇਗਾ। ਇਸ ਦੇ ਨਾਲ, ਅਸੀ ਐਮਰਜੈਂਸੀ ਕਾਲਾਂ ਲਈ ਔਸਤ ਜਵਾਬ ਮਿਆਦ ਘਟਾ ਕੇ 8 ਮਿੰਟ ਕਰ ਦੇਵਾਂਗੇ, ਜੋ ਦੇਸ਼ ਵਿੱਚ ਸਭ ਤੋਂ ਘੱਟ ਹੋਵੇਗੀ। ਇਸ ਤੋਂ ਇਲਾਵਾ, ਅਸੀਂ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ 'ਡਾਇਲ 112 ਰਿਸਪਾਂਸ ਟੀਮਾ ਲਈ ਅਤਿ-ਆਧੁਨਿਕ ਹੈੱਡਕੁਆਰਟਰ ਦਾ ਨਿਰਮਾਣ ਕਰਾਂਗੇ, ਜੋ ਕਿ ਨਵੀਨਤਮ ਤਕਨੀਕਾਂ ਅਤੇ ਸਹੂਲਤਾਂ ਨਾਲ ਲੈਸ ਹੋਵੇਗਾ। ਮੈਂ ਵਿੱਤੀ ਸਾਲ 2025-26 ਵਿੱਚ ਨਵੇਂ ਐਮਰਜੈਂਸੀ ਰਿਸਪਾਂਸ ਵਾਹਨ ਖਰੀਦਣ ਲਈ 125 ਕਰੋੜ ਰੁਪਏ ਅਤੇ ਨਵੇਂ 'ਡਾਇਲ 112' ਹੈੱਡਕੁਆਰਟਰ ਬਣਾਉਣ ਲਈ 53 ਕਰੋੜ ਰੁਪਏ ਦੀ ਵੰਡ ਦਾ ਐਲਾਨ ਕਰਦਾ ਹਾਂ।

11: 13 AM: ਵਿੱਤ ਮੰਤਰੀ ਹਰਪਾਲ ਚੀਮਾ ਨੇ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਦਲੇਰ ਅਤੇ ਫ਼ੈਸਲਾਕੁਨ ਕਦਮ ਚੁੱਕੇ ਹਨ। ਅਸੀਂ 90% ਪਰਿਵਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਹੈ, ਜਿਸ ਨਾਲ ਪਰਿਵਾਰਾਂ 'ਤੇ ਆਰਥਿਕ ਬੋਝ ਘਟਿਆ ਹੈ। ਆਮ ਆਦਮੀ ਕਲੀਨਿਕਾਂ ਨੇ ਸਭ ਲਈ ਸਿਹਤ ਸੰਭਾਲ ਸਹੂਲਤਾਂ ਦੀ ਰਸਾਈ ਯਕੀਨੀ ਬਣਾਇਆ ਹੈ ਜਿਸ ਦੇ ਫ਼ਲਸਰੂਪ 3 ਕਰੋੜ ਤੋਂ ਵੱਧ ਲੋਕਾਂ ਨੇ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਉਠਾਇਆ ਹੈ।

ਭ੍ਰਿਸ਼ਟਾਚਾਰ ਵਿਰੁੱਧ ਸਾਡੀ ਲਗਾਤਾਰ ਲੜਾਈ ਦੇ ਨਤੀਜੇ ਵਜੋਂ 817 ਭ੍ਰਿਸ਼ਟ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਸਾਫ਼ ਅਤੇ ਪਾਰਦਰਸ਼ੀ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਸਿੱਧ ਹੁੰਦੀ ਹੈ। ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਣ ਲਈ, ਅਸੀਂ ਸੜਕ ਸੁਰੱਖਿਆ ਨੂੰ ਵਧਾਉਣ ਲਈ 144 ਹਾਈ-ਟੈੱਕ ਵਾਹਨਾਂ ਨਾਲ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਹੈ। ਇਸ ਤੋਂ ਇਲਾਵਾ, 406 ਸਰਕਾਰੀ ਸੇਵਾਵਾਂ ਦੀ ਘਰ-ਘਰ ਡਿਲੀਵਰੀ ਨੇ ਨਾਗਰਿਕਾਂ ਨੂੰ ਸਸ਼ਕਤ ਬਣਾਇਆ ਹੈ ਜਿਸ ਨਾਲ ਪ੍ਰਸ਼ਾਸਨ ਦੀ ਰਸਾਈ ਅਤੇ ਕੁਸ਼ਲਤਾ ਵਧੀ ਹੈ। ਸੂਬੇ ਭਰ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੀ 'ਸੀ.ਐੱਮ. ਦੀ ਯੋਗਸ਼ਾਲਾ ਪਹਿਲਕਦਮੀ ਦਾ ਲਾਭ 1.5 ਲੱਖ ਲੋਕਾਂ ਨੇ ਉਠਾਇਆ ਹੈ।

11: 08 AM :  ਸਦਨ ਵਿਚ ਆਪਣੇ ਭਾਸ਼ਣ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਬੋਲਦਿਆਂ ਕਿਹਾ ਕਿ ਮੈਂ ਇਸ ਅਜ਼ੀਮ ਸਦਨ ਵਿੱਚ ਬੜੀ ਨਿਮਰਤਾ ਅਤੇ ਵਚਨਬੱਧਤਾ ਦੀ ਡੂੰਘੀ ਭਾਵਨਾ ਨਾਲ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕਰਨ ਜਾ ਰਿਹਾ ਹਾਂ। ਮੇਰੇ ਲਈ ਇਹ ਮਾਣ ਦਾ ਪਲ ਹੈ ਕਿ ਇਸ ਮਾਣਮੱਤੇ ਸਦਨ ਦੇ ਸਾਹਮਣੇ ਇੱਕ ਵਾਰ ਫਿਰ ਪਿਛਲੇ ਤਿੰਨ ਸਾਲਾਂ ਵਿਚ ਆਏ ਬਦਲਾਅ ਦੇ ਸਫ਼ਰ ਦੀ ਤਸਵੀਰ ਪੇਸ਼ ਕਰ ਰਿਹਾ ਹਾਂ। ਅਸੀਂ ਹੁਣ ਮਿਲ ਕੇ ਭਵਿੱਖ ਲਈ ਅਜਿਹਾ ਰਾਹ ਤਿਆਰ ਕਰ ਰਹੇ ਹਾਂ ਜੋ ਪੰਜਾਬ ਅਤੇ ਇਸ ਦੇ ਲੋਕਾਂ ਲਈ ਖੁਸ਼ਹਾਲ ਅਤੇ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ।

11: 00 AM : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਕਰ ਰਹੇ ਪੇਸ਼ 
    ਸਰਕਾਰ ਨੇ ਦਿੱਤਾ 'ਬਦਲਦਾ ਪੰਜਾਬ ਬਜਟ' ਦਾ ਦਿੱਤਾ ਨਾਂ

 

Punjab Budget 2025-26 News in punjabi: ਪੰਜਾਬ ਸਰਕਾਰ ਅੱਜ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰੇਗੀ। ਬਜਟ ਦੀ ਕਾਪੀ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਸਤਖ਼ਤ ਕੀਤੇ। ਬਜਟ 2.15 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ, ਜੋ ਕਿ ਪਿਛਲੇ ਬਜਟ ਨਾਲੋਂ ਲਗਭਗ 5% ਵੱਧ ਹੈ। ਇਹ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਸਭ ਤੋਂ ਵੱਡਾ ਬਜਟ ਵੀ ਹੋਵੇਗਾ, ਜੋ 'ਬਦਲਦਾ ਪੰਜਾਬ' ਦੇ ਵਿਸ਼ੇ 'ਤੇ ਹੋਵੇਗਾ।

ਇਸ ਵਾਰ ਦੇ ਬਜਟ ਵਿੱਚ ਸਰਕਾਰ ਮੁੱਖ ਤੌਰ 'ਤੇ ਖੇਤੀ, ਉਦਯੋਗ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ 'ਤੇ ਧਿਆਨ ਦੇ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਨੌਜਵਾਨਾਂ ਨੂੰ 20 ਹਜ਼ਾਰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement