ਤਿਆਗ, ਸਮਰਪਣ, ਸੇਵਾ ਅਤੇ ਦੂਰਅੰਦੇਸ਼ੀ ਦੀ ਭਾਵਨਾ ਤੋਂ ਸੱਖਣੀ ਅਗਵਾਈ ਕਰਕੇ ਪਾਰਟੀ ਦਾ ਵੱਡਾ ਘਾਣ ਹੋਇਆ: 5 ਮੈਂਬਰੀ ਕਮੇਟੀ
Published : Mar 26, 2025, 5:37 pm IST
Updated : Mar 26, 2025, 5:37 pm IST
SHARE ARTICLE
The party suffered a great loss due to leadership devoid of the spirit of sacrifice, dedication, service and vision
The party suffered a great loss due to leadership devoid of the spirit of sacrifice, dedication, service and vision

ਦੁਆਬੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੂੰ ਵੀ ਸੰਗਤ ਦਾ ਵੱਡਾ ਹੁਲਾਰਾ

ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬਣੀ ਭਰਤੀ ਕਮੇਟੀ ਦੀ ਜਲੰਧਰ ਵਿਖੇ ਹੋਈ ਦੂਜੀ ਮੀਟਿੰਗ ਨੂੰ ਵੀ ਸੰਗਤ ਨੇ ਬਹੁੱਤ ਭਰਵਾਂ ਹੁੰਗਾਰਾ ਦਿੱਤਾ। ਜਲੰਧਰ ਜ਼ਿਲ੍ਹੇ ਦੀ ਸਥਾਨਕ ਲੀਡਰਸ਼ਿਪ ਅਤੇ ਵਰਕਰਾਂ ਦੇ ਰੂਬਰੂ ਹੋਣ ਲਈ ਭਰਤੀ ਕਮੇਟੀ ਦੇ ਮੈਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਇਕਬਾਲ ਸਿੰਘ ਝੂੰਦਾ, ਜੱਥੇਦਾਰ ਸੰਤਾ ਸਿੰਘ ਉਮੈਦਪੁਰ, ਬੀਬੀ ਸਤਵੰਤ ਕੌਰ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਖਾਸ ਤੌਰ ਤੇ ਹਾਜ਼ਰ ਰਹੇ।

 ਸਤਵੰਤ ਕੌਰ ਵੱਲੋ ਸੰਗਤਾਂ ਦੇ ਸਨਮੁੱਖ ਹੁੰਦਿਆਂ ਜਿੱਥੇ ਆਪਣੇ ਪਰਿਵਾਰ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਉਥੇ ਹੀ ਅੱਜ ਕੌਮ ਪੰਥ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਹਾਲਤਾਂ ਦਾ ਜਿਕਰ ਵੀ ਕੀਤਾ ਅਤੇ ਫ਼ਿਕਰ ਵੀ ਕੀਤਾ। ਬੀਬੀ ਸਤਵੰਤ ਕੌਰ ਨੇ ਕਿਹਾ ਕਿ, ਸਿੱਖ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਹੋਵੇ, ਉਸ ਦੀ ਸ਼ਕਤੀ ਦਾ ਧੁਰਾ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਰਹਿੰਦਾ ਹੈ, ਪਰ ਅੱਜ ਅਸੀਂ ਸਾਡੀਆਂ ਸੰਸਥਾਵਾਂ ਦੇ ਹੋ ਰਹੇ ਨਿਘਾਰ ਦੇ ਚਸ਼ਮਦੀਦ ਗਵਾਹ ਬਣ ਲਈ ਮਜਬੂਰ ਹੋ ਰਹੇ ਹਾਂ। ਇਸ ਖਲਾਅ ਵਿੱਚੋ ਪੰਥ ਅਤੇ ਗੁਰੂ ਗ੍ਰੰਥ ਨੂੰ ਸਮਰਪਿਤ ਲੀਡਰਸ਼ਿਪ ਪੈਦਾ ਹੋਵੇ, ਇਸ ਲਈ ਅਸੀਂ ਆਪਣੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਜ਼ਿੰਮੇਵਾਰੀ ਨੂੰ ਤਨਦੇਹੀ, ਸਮਰਪਿਤ ਭਾਵਨਾ ਨਾਲ ਨਿਭਾਅ ਰਹੇ ਹਾਂ। ਬੀਬੀ ਸਤਵੰਤ ਕੌਰ ਨੇ ਕਿਹਾ ਕਿ, ਕਾਂਗਰਸ ਵਲੋ ਕੀਤੇ ਫੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹੁਣ ਦੀ ਕੋਸ਼ਿਸ਼ ਹੋਈ,ਅਜ਼ਮਤ ਦੀ ਰਾਖੀ ਕਰਦੇ ਹੋਏ ਖੂਨ ਡੁੱਲਦੇ ਵੇਖਿਆ, ਅੱਜ ਆਪਣਿਆਂ ਵਲੋ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੰਕਲਪ ਤੇ ਹਮਲਾ ਕਰਦੇ ਵੇਖ ਰਹੇ ਹਾਂ, ਸਾਡੇ ਆਪਣੇ ਹੀ ਕੌਮ ਦੀ ਪਿੱਠ ਤੇ ਛੁਰਾ ਮਾਰ ਰਹੇ ਹਨ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਅੱਜ ਹਰ ਪਾਸੇ ਚਰਚਾ ਹੈ ਕਿ ਏਕਤਾ ਹੋਵੇ, ਸਿਆਸੀ ਤਾਕਤ ਮਜ਼ਬੂਤ ਹੋਵੇ, ਨਵੀਂ ਅਤੇ ਤਾਕਤਵਰ ਲੀਡਰਸ਼ਿਪ ਉੱਭਰੇ ਪਰ ਹੁਕਮਨਾਮਾ ਸਾਹਿਬ ਅਨੁਸਾਰ ਜਿਹੜੀ ਲੀਡਰਸ਼ਿਪ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਾਰ ਗੁਆ ਚੁੱਕੀ ਹੈ, ਉਸ ਲੀਡਰਸ਼ਿਪ ਨਾਲ ਏਕੇ ਦੀ ਗੱਲ ਕਿਵੇਂ ਹੋਵੇ, ਪੰਥ ਅਤੇ ਕੌਮ ਨੂੰ ਸੋਚਣਾ ਪਵੇਗਾ।

ਸੰਤਾ ਸਿੰਘ ਉਮੈਦਪੁਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਜਿੱਥੇ ਬੀਬੀ ਸਤਵੰਤ ਕੌਰ ਦੀਆਂ ਭਾਵਨਾਵਾਂ ਦੀ ਪ੍ਰੋੜਤਾ ਕੀਤੀ, ਉਥੇ ਹੀ ਕਿਹਾ ਕਿ ਅਸੀਂ ਆਪਣੇ ਕਿਸੇ ਸਿਆਸੀ ਏਜੰਡੇ ਨੂੰ ਨਹੀਂ ਪੇਸ਼ ਕਰ ਰਹੇ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਪ੍ਰਗਟ ਹੋਈ ਭਾਵਨਾ ਹੈ, ਜਿਸ ਲਈ ਸਾਡੀ ਇਮਾਨਦਾਰੀ, ਵਚਨਬੱਧਤਾ, ਸਮਰਪਿਤ ਭਾਵਨਾ ਗੁਰੂ ਗ੍ਰੰਥ, ਗੁਰੂ ਪੰਥ ਲਈ ਦੇਣਦਾਰ ਹੈ। ਜਥੇਦਾਰ ਉਮੈਦਪੁਰੀ ਨੇ ਕਿਹਾ ਕਿ, ਅੱਜ ਤੋ 105 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ, ਤੇ ਹੁਣ ਪੁਨਰ ਸੁਰਜੀਤੀ ਲਈ ਹੁਕਮ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਹੋਏ ਹਨ, ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਕੇ ਸਿਧਾਤਾਂ ਤੇ ਪਹਿਰਾ ਦੇਣ ਦੀ ਲੋੜ ਹੈ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਫ ਧਾਰਮਿਕ ਹੁਕਮ ਹੀ ਨਹੀਂ ਸਗੋਂ ਸਮੇਂ ਸਮੇਂ ਤੇ ਸਮਾਜਿਕ, ਆਰਥਿਕ, ਰਾਜਨੀਤਿਕ ਫੈਸਲੇ ਵੀ ਹੋਏ, ਇਸ ਤੋਂ ਇਲਾਵਾ ਸਿਰਫ ਸਿੱਖ ਹੀ ਨਹੀਂ ਸਗੋਂ ਦੂਜੇ ਧਰਮਾਂ ਦੇ ਲੋਕ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਕਰਵਾਉਂਦੇ ਰਹੇ ਹਨ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ, ਦੋ ਦਸੰਬਰ ਨੂੰ ਇਤਿਹਾਸਕ ਹੁਕਮਨਾਮੇ ਜਾਰੀ ਹੋਏ, ਪਰ ਕੁਝ ਲੋਕਾਂ ਨੂੰ ਹੁਕਮਨਾਮੇ ਭਾਂਉਦੇ ਨਹੀਂ ਸਨ, ਇਸ ਕਰਕੇ ਹੁਕਮਨਾਮਾ ਪ੍ਰਤੀ ਸਿਰ ਨਿਵਾਉਣ ਦੀ ਬਜਾਏ ਜੱਥੇਦਾਰਾਂ ਪ੍ਰਤੀ ਬਦਲਾਲਊ ਭਾਵਨਾ ਤਹਿਤ ਵਰਤਾਰਾ ਕੀਤਾ ਗਿਆ।

ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਜਿਸ ਜਮਾਤ ਦਾ ਜਨਮ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤਾਂ ਲਈ ਸੁਰੱਖਿਆ ਕਵਚ ਬਣਨ ਲਈ ਹੋਇਆ ਸੀ, ਬਦਕਿਸਮਤੀ ਦੀ ਗੱਲ ਹੈ ਕਿ ਜਿਸ ਜਮਾਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਜ਼ਮਤ ਦੀ ਰਾਖੀ ਕਰਨੀ ਸੀ, ਅੱਜ ਉਸ ਜਮਾਤ ਦੀ ਲੀਡਰਸ਼ਿਪ ਹਮਲਾ ਕਰ ਰਹੀ ਹੈ। ਆਪਣੀ ਅਗਵਾਈ ਹੇਠ ਬਣੀ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਦੀ ਗੱਲ ਕਰਦੇ ਕਿਹਾ ਕਿ ਅਸੀਂ 2022 ਦੀ ਹਾਰ ਤੇ ਹਰ ਵਰਕਰ ਕੋਲ ਜਾ ਕੇ ਰਿਪੋਰਟ ਤਿਆਰ ਕੀਤੀ ਪਰ ਉਸ ਤੇ ਗੌਰ ਨਹੀਂ ਫਰਮਾਈ ਗਈ ਜਿਸ ਕਰਕੇ ਹਾਲਾਤ ਜ਼ਮਾਨਤਾਂ ਜ਼ਬਤ ਤੱਕ ਗਈ।

ਮਨਪ੍ਰੀਤ ਸਿੰਘ ਇਯਾਲੀ ਨੇ ਭਰਤੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵੱਲ ਵਧਦੇ ਕਦਮ ਕਰਾਰ ਦਿੱਤਾ। ਸਰਦਾਰ ਇਯਾਲੀ ਨੇ ਕਿਹਾ ਕਿ,ਅੱਜ ਹਰ ਪੰਜਾਬ ਪ੍ਰਸਤ, ਪੰਥ ਪ੍ਰਸਤ ਸਖ਼ਸ਼ ਸਮੇਂ ਦਾ ਹਾਣੀ ਬਣ ਰਿਹਾ ਹੈ। ਆਪ ਮੁਹਾਰੇ ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਵੀ ਅਕਾਲੀ ਹਿਤੈਸ਼ੀ ਸੋਚ ਰੱਖਣ ਵਾਲੇ ਲੋਕ ਪਹੁੰਚ ਕਰ ਰਹੇ ਹਨ । ਸਰਦਾਰ ਇਯਾਲੀ ਨੇ ਮੁੜ ਦੁਹਰਾਇਆ ਕਿ ਸਾਡੀ ਆਪਣੀ ਕੋਈ ਲਾਲਸਾ ਨਹੀਂ, ਅਸੀ ਮਜ਼ਬੂਤ ਲੀਡਰਸ਼ਿਪ ਨੂੰ ਲੈਕੇ ਆਵਾਂਗੇ, ਜਿਸ ਲਈ ਮਿਲ ਰਿਹਾ ਹੁੰਗਾਰਾ ਸਾਡੀ ਤਾਕਤ ਬਣ ਰਿਹਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅਸੀਂ ਕਿਸਾਨੀ ਅੰਦੋਲਨ ਵੇਲੇ ਸਥਿਤੀ ਅਤੇ ਭਾਵਨਾ ਨੂੰ ਨਹੀਂ ਸਮਝ ਸਕੇ, ਜਿਸ ਕਰਕੇ ਸਾਡਾ ਸਿਆਸੀ ਨੁਕਸਾਨ ਹੋਇਆ ਪਰ ਸਾਡੀ ਲੀਡਰਸ਼ਿਪ ਸਮਝਾਉਣ ਤੇ ਵੀ ਸਮਝਣਾ ਨਹੀਂ ਚਾਹੀ, ਇਸ ਕਰਕੇ ਅਸੀਂ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਦਿਹਾਤੀ ਖੇਤਰਾਂ ਵਿੱਚ ਵੀ ਪਛੜੇ।

 ਗੁਰਪ੍ਰਤਾਪ ਸਿੰਘ ਵਡਾਲਾ ਨੇ ਹਾਜ਼ਰ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਲੋੜ ਹੈ। ਅੱਜ ਹਰ ਵਰਗ ਅੱਗੇ ਆਕੇ ਭਰਤੀ ਕਮੇਟੀ ਨਾਲ ਜੁੜ ਰਿਹਾ ਹੈ। ਅਸੀ ਹਮੇਸ਼ਾ ਸਮਰਪਿਤ ਭਾਵਨਾ ਦਿਖਾਈ, ਸਾਡੀ ਕਿਰਦਾਰਕੁਸ਼ੀ ਤੱਕ ਕੀਤੀ ਗਈ। ਸਰਦਾਰ ਵਡਾਲਾ ਨੇ ਸਮੁੱਚੇ ਪੰਥ ਹਿਤੈਸ਼ੀ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਅੱਗੇ ਆਕੇ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਕਰਨ ਲਈ ਹੰਭਲਾ ਮਾਰਨ।ਇਸ ਮੌਕੇ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਸਾਬਕਾ ਵਿਧਾਇਕ ਤੇ ਐਸਜੀਪੀਸੀ ਮੈਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਖਾਸ ਤੌਰ ਤੇ ਹਾਜ਼ਰ ਰਹੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement