
ਵਿਰੋਧੀ ਪੱਖ ਨੂੰ ਨੋਟਿਸ ਜਾਰੀ ਕਰਨ ਬਦਲੇ ਮੰਗੇ ਸਨ 10 ਹਜ਼ਾਰ ਰੁਪਏ
Kharar News: ਸਰਕਾਰੀ ਨੌਕਰੀ ਦਿਵਾਉਣ ਦੇ ਨਾਮ ’ਤੇ 20 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਥਾਣਾ ਸਿਟੀ ਖਰੜ ਦੇ ਵਿੱਚ ਦਰਜ ਹੋਇਆ ਸੀ। ਏਐਸਆਈ ਸੰਜੇ ਕੁਮਾਰ ਨੇ ਆਰੋਪੀ ਪੱਖ ਨੂੰ ਨੋਟਿਸ ਜਾਰੀ ਕਰਨ ਲਈ 10 ਹਜ਼ਾਰ ਰੁਪਏ ਮੰਗੇ ਸਨ ਅਤੇ ਇਹ ਮਾਮਲਾ 8000 ਵਿੱਚ ਤੈਅ ਹੋਇਆ ਸੀ।
ਉਸ ਤੋਂ ਬਾਅਦ ਸ਼ਿਕਾਇਤ ਕਰਤਾ ਅਮਰਜੀਤ ਸਿੰਘ ਨੇ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਕਿ ASI ਮੇਰੇ ਤੋਂ ਰਿਸ਼ਵਤ ਮੰਗ ਰਿਹਾ ਇਸ ਦੇ ਤਹਿਤ ਹੀ ਵਿਜੀਲੈਂਸ ਨੇ ਟਰੈਪ ਲਾ ਕੇ ASI ਸੰਜੇ ਕੁਮਾਰ ਨੂੰ ਥਾਣੇ ਦੇ ਅੰਦਰ ਬਣੇ ਕੈਬਨ ਦੇ ਵਿੱਚੋਂ ਹੀ 8000 ਲੈਂਦੇ ਰੰਗੇ ਹੱਥੀ ਗਿਰਫ਼ਤਾਰ ਕਰ ਲਿਆ।