
ਗੁਰਦਾਸਪੁਰ ਦੇ ਨਹਾਉਂਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿਚ ਵਹਿ ਗਏ। ਇਨ੍ਹਾਂ ਵਿਚੋਂ ਦੋ ਜਣਿਆਂ ਨੂੰ ਬਚਾਅ ਲਿਆ ਗਿਆ...
ਗੁਰਦਾਸਪੁਰ ਦੇ ਨਹਾਉਂਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿਚ ਵਹਿ ਗਏ। ਇਨ੍ਹਾਂ ਵਿਚੋਂ ਦੋ ਜਣਿਆਂ ਨੂੰ ਬਚਾਅ ਲਿਆ ਗਿਆ ਜਦੋਂ ਕਿ ਤਿੰਨ ਵਹਿ ਗਏ। ਇਹ ਨੌਜਵਾਨ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡਾਂ ਰਾਜੂ ਬੇਲਾ ਤੇ ਬਲਵੰਡਾ ਦੇ ਸੀ।
Beas river
ਹਾਸਲ ਜਾਣਕਾਰੀ ਅਨੁਸਾਰ ਲਵਦੀਪ ਸਿੰਘ ਵਾਸੀ ਬਲਵੰਡਾ, ਸੁਖਜਿੰਦਰ ਸਿੰਘ ਵਾਸੀ ਬਲਵੰਡਾ, ਜੋਬਨਜੀਤ ਸਿੰਘ ਵਾਸੀ ਬਲਵੰਡਾ, ਸਿਮਰਨਜੀਤ ਸਿੰਘ ਵਾਸੀ ਰਾਜੂ ਬੇਲਾ ਤੇ ਗੁਰਵਿੰਦਰ ਸਿੰਘ ਵਾਸੀ ਰਾਜੂ ਬੇਲਾ ਪਿੰਡ ਕਿਸ਼ਨਪੁਰਾ ਨੇੜੇ ਦਰਿਆ ਬਿਆਸ ਵਿਚ ਦੁਪਹਿਰ ਸਮੇਂ ਨਹਾਉਣ ਗਏ।
Beas river
ਨਹਾਉਂਦੇ ਸਮੇਂ ਪੰਜੇ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਇਨ੍ਹਾਂ ਵਿਚੋਂ ਸੁਖਜਿੰਦਰ ਸਿੰਘ ਤੇ ਜੋਬਨਜੀਤ ਸਿੰਘ ਨੂੰ ਬਚਾਅ ਲਿਆ ਗਿਆ। ਬਾਕੀ ਨੌਜਵਾਨਾਂ ਵਿਚੋਂ ਸਿਮਰਨਜੀਤ ਸਿੰਘ, ਗੁਰਵਿੰਦਰ ਸਿੰਘ ਤੇ ਲਵਦੀਪ ਸਿੰਘ ਪਾਣੀ ਦੇ ਡੂੰਘੇ ਵਹਿਣ ਵਿਚ ਲਾਪਤਾ ਹੋ ਗਏ। ਦੇਰ ਸ਼ਾਮ ਲਵਪ੍ਰੀਤ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ।