
ਲਾਕਡਾਊਨ ਦੌਰਾਨ ਇਕੋ ਸਮੇਂ ਪੰਜ ਲੋਕਾਂ ਦੇ ਕਤਲ ਦੀ ਖ਼ਬਰ ਨੇ ਸਨਸਨੀ ਪੈਦਾ ਕਰ ਦਿੱਤੀ ਹੈ। ਸ਼ਨੀਵਾਰ ਸਵੇਰੇ ਏਟਾ ਵਿੱਚ ਰਹਿੰਦੇ ਇਕੋ ਪਰਿਵਾਰ ਦੇ 5 ਮੈਂਬਰਾਂ ਦੀਆਂ
ਆਗਰਾ, 25 ਅਪ੍ਰੈਲ: ਲਾਕਡਾਊਨ ਦੌਰਾਨ ਇਕੋ ਸਮੇਂ ਪੰਜ ਲੋਕਾਂ ਦੇ ਕਤਲ ਦੀ ਖ਼ਬਰ ਨੇ ਸਨਸਨੀ ਪੈਦਾ ਕਰ ਦਿੱਤੀ ਹੈ। ਸ਼ਨੀਵਾਰ ਸਵੇਰੇ ਏਟਾ ਵਿੱਚ ਰਹਿੰਦੇ ਇਕੋ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਪਈਆਂ ਮਿਲਿਆਂ। ਜਦੋਂ ਪੁਲਿਸ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਹਾਲਤ ਦਿਲ ਦਿਹਲਾ ਦੇਣ ਵਾਲਾ ਸੀ। ਸਾਰੀਆਂ ਲਾਸ਼ਾਂ ਖੂਨੀ ਹਾਲਤ ਵਿੱਚ ਪਈਆਂ ਸਨ।
ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ ਹਨ। ਫਿਲਹਾਲ ਪੁਲਿਸ ਜਾਂਚ ਚੱਲ ਰਹੀ ਹੈ, ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਤਲ ਹੋਇਆ ਹੈ ਜਾਂ ਇਹ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਹੈ। ਸਾਰੇ ਖੇਤਰ ਵਿਚ ਸਨਸਨੀ ਫੈਲ ਗਈ ਹੈ। ਸ਼ਨੀਵਾਰ ਸਵੇਰੇ ਤਕਰੀਬਨ 9 ਵਜੇ ਖ਼ਬਰ ਆਈ ਕਿ ਏਟਾ ਦੇ ਮੁਹੱਲਾ ਸ਼ਿੰਗਾਰ ਨਗਰ ਵਿੱਚ ਇੱਕੋ ਪਰਿਵਾਰ ਨਾਲ ਸਬੰਧਤ 5 ਵਿਅਕਤੀਆਂ ਦਾ ਕਤਲ ਹੋ ਗਿਆ ਹੈ।ਗੁਆਂਢੀਆਂ ਨੇ ਜਦੋਂ ਸਵੇਰੇ ਕਾਫੀ ਦੇਰ ਤਕ ਘਰ ਅੰਦਰੋਂ ਕਿਸੇ ਨੂੰ ਬਾਹਰ ਨਾ ਆਉਂਦੇ ਹੋਏ ਵੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ।
ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ। ਰਾਜੇਸ਼ਵਰ ਪ੍ਰਸਾਦ ਪਚੌਰੀ (75), ਨੂੰਹ ਦਿਵਿਆ (35) ਪੋਤਾ ਆਯੂਸ਼ (8) ਅਤੇ ਲਾਲੂ (1) ਅਤੇ ਦਿਵਿਆ ਦੀ ਭੈਣ ਬੁਲਬੁਲ (20) ਦੀਆਂ ਲਾਸ਼ਾਂ ਘਰ ਦੇ ਵੱਖ-ਵੱਖ ਥਾਵਾਂ ਤੇ ਪਈਆਂ ਸਨ। ਬਜ਼ੁਰਗ ਰਾਜੇਸ਼ਵਰ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ ਜਦੋਂਕਿ ਦਿਵਿਆ ਦੇ ਹੱਥ ਦੀ ਨਸ ਕੱਟੀ ਹੋਈ ਸੀ।
ਮੌਕੇ ਉੱਤੇ ਬਲੇਡ ਦਾ ਟੁਕੜਾ ਅਤੇ ਸਲਫਾਸ ਦੀਆਂ ਗੋਲੀਆਂ ਵੀ ਮਿਲੀਆਂ। ਘਰ ਬੰਦ ਸੀ ਅਤੇ ਪੁਲਿਸ ਤਾਲਾ ਤੋੜ ਕੇ ਅੰਦਰ ਦਾਖਲ ਹੋਈ। ਰਾਤ ਵੇਲੇ ਇਹ ਘਟਨਾ ਕਿਸ ਸਮੇਂ ਵਾਪਰੀ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਰਾਜੇਸ਼ਵਰ ਦਾ ਬੇਟਾ ਦਿਲੀਪ ਰੁੜਕੀ ਵਿੱਚ ਕੰਮ ਕਰਦਾ ਹੈ। ਉਹ ਘਰ ਨਹੀਂ ਸੀ। ਘਰ ਵਿਚ ਸਿਰਫ ਬੱਚੇ, ਔਰਤਾਂ ਤੇ ਇਕ ਬਜ਼ੁਰਗ ਹੀ ਸੀ। ਸੂਚਨਾ ਮਿਲਦੇ ਹੀ ਐੱਸਐੱਸਪੀ ਸੁਨੀਲ ਕੁਮਾਰ ਸਿੰਘ ਅਤੇ ਹੋਰ ਕਈ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। (ਏਜੰਸੀ)