
ਕੋਰੋਨਾ ਵਾਇਰਸ ਦੇ ਖਤਰੇ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਪੁਲਿਸ ਨੇ ਤ੍ਰਿਕੋਣੀ ਪਾਰਕ ਜਮਾਲਪੁਰ ਤੋਂ ਇਕ ਗਾਂਜਾ ਤਸਕਰ ਨੂੰ 3 ਕਿਲੋ 500 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ
ਲੁਧਿਆਣਾ, 25 ਅਪ੍ਰੈਲ (ਕਿਰਨਵੀਰ ਸਿੰਘ ਮਾਂਗਟ): ਕੋਰੋਨਾ ਵਾਇਰਸ ਦੇ ਖਤਰੇ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਪੁਲਿਸ ਨੇ ਤ੍ਰਿਕੋਣੀ ਪਾਰਕ ਜਮਾਲਪੁਰ ਤੋਂ ਇਕ ਗਾਂਜਾ ਤਸਕਰ ਨੂੰ 3 ਕਿਲੋ 500 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ । ਦੋਸ਼ੀ ਦੀ ਪਹਿਚਾਣ ਧਨੇਸ਼ ਸ਼ਾਹ ਵਾਸੀ ਲਾਲ ਕੋਠੀ ਕੋਹਾੜਾ ਰੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਸੀਆਈਏ 2 ਦੇ ਸਬ ਇੰਸਪੈਕਟਰ ਮਲਕੀਤ ਸਿੰਘ ਅਪਣੀ ਪੁਲਿਸ ਟੀਮ ਨਾਲ ਜਮਾਲਪੁਰ ਇਲਾਕਾ ਵਿਚ ਗਸ਼ਤ ਕਰ ਰਹੇ ਸੀ
ਤ੍ਰਿਕੋਣੀ ਪਾਰਕ ਨਜਦੀਕ ਭਾਮੀਆਂ ਵਲੋਂ ਦੋਸ਼ੀ ਇਕ ਥੈਲਾ ਲੇਕੇ ਆ ਰਿਹਾ ਸੀ ਜੋ ਪੁਲਿਸ ਨੂੰ ਦੇਖ ਪਿੱਛੇ ਭਜਣ ਲਗਾ ਤਾਂ ਪੁਲਿਸ ਨੇ ਤੇਜੀ ਨਾਲ ਉਸ ਨੂੰ ਕਾਬੂ ਕਰ ਤਲਾਸ਼ੀ ਕੀਤੀ ਜਿਸ ਕੋਲ ਥੈਲੇ ਵਿਚ ਗਾਂਜਾ ਬਰਾਮਦ ਹੋਈਆ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਥਾਣਾ ਜਮਾਲਪੁਰ ਵਿਚ ਦੋਸ਼ੀ ਵਿਰੁਧ ਮਾਮਾਲਾ ਦਰਜ ਕਰ ਜਾਂਚ ਸ਼ੁਰੂ ਕਰ ਦੀਤੀ ਹੈ। ਦੋਸ਼ੀ ਗਾਂਜਾ ਕਿਥੋਂ ਲੈਕੈ ਆਉਾਂਦਾਸੀ ਅਤੇ ਦੋਸ਼ੀ ਨਾਲ ਹੋਰ ਕੋਣ ਦੋਸ਼ੀ ਹਨ। ਦੋਸ਼ੀ ਇਕ ਗਾਂਜੇ ਦੀਆਂ ਪੁੜੀਆਂ ਬਣਾ ਕੇ ਅਪਣੇ ਗ੍ਰਾਹਕਾਂ ਨੂੰ ਵੈਚਣ ਲਈ ਜਾ ਰਿਹਾ ਸੀ।