ਬੀਜਿੰਗ ’ਚ ਕਰੋੜਾਂ ਲੋਕਾਂ ਲਈ ਨਵਾਂ ਫ਼ਰਮਾਨ ਜਾਰੀ
Published : Apr 26, 2022, 10:38 pm IST
Updated : Apr 26, 2022, 10:39 pm IST
SHARE ARTICLE
image
image

ਬੀਜਿੰਗ ’ਚ ਕਰੋੜਾਂ ਲੋਕਾਂ ਲਈ ਨਵਾਂ ਫ਼ਰਮਾਨ ਜਾਰੀ

ਬੀਜਿੰਗ, 26 ਅਪ੍ਰੈਲ : ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਚੀਨ ਦੀ ਰਾਜਧਾਨੀ ਬੀਜਿੰਗ ਦੇ ਸਭ ਤੋਂ ਵੱਡੇ ਜ਼ਿਲ੍ਹੇ ਚਾਓਯਾਂਗ ਨੇ ਆਪਣੇ ਵਸਨੀਕਾਂ ਲਈ ਹਫ਼ਤੇ ਵਿਚ ਤਿੰਨ ਵਾਰ ਟੈਸਟ ਕਰਨ ਦਾ ਆਦੇਸ਼ ਦਿਤਾ ਹੈ। ਕੋਰੋਨਾ ਟੈਸਟਿੰਗ ਵਧਾਉਣ ਦੇ ਨਾਲ-ਨਾਲ ਲੋਕ ਸ਼ੰਘਾਈ ਵਰਗੇ ਕਈ ਸ਼ਹਿਰ ਸਖ਼ਤ ਤਾਲਾਬੰਦੀ ਤੋਂ ਵੀ ਡਰ ਰਹੇ ਹਨ। ਇਸ ਕਾਰਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਬੀਜਿੰਗ ’ਚ ਖਾਣ-ਪੀਣ ਦੀਆਂ ਚੀਜ਼ਾਂ, ਅਨਾਜ ਅਤੇ ਮੀਟ ਦੀ ਕਮੀ ਹੋ ਗਈ ਹੈ।
ਇਕੱਲੇ ਪਿਛਲੇ ਤਿੰਨ ਦਿਨਾਂ ਵਿਚ ਦਰਜਨਾਂ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਬੀਜਿੰਗ ਵਿਚ 70 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 46 ਚਾਓਯਾਂਗ ਵਿਚ ਸਨ। 2.2 ਕਰੋੜ ਦੀ ਆਬਾਦੀ ਵਾਲੇ ਬੀਜਿੰਗ ਸ਼ਹਿਰ ਵਿਚ ਚਾਓਯਾਂਗ ਦੀ ਆਬਾਦੀ 35 ਲੱਖ ਹੈ। ਹਾਲਾਂਕਿ ਸੰਕਰਮਿਤਾਂ ਦੀ ਗਿਣਤੀ ਘੱਟ ਹੋ ਸਕਦੀ ਹੈ ਪਰ ਕੋਰੋਨਾ ਤੋਂ ਬਚਾਅ ਲਈ ਸਰਕਾਰ ਸ਼ੰਘਾਈ ਵਾਂਗ ਸਖ਼ਤ ਤਾਲਾਬੰਦੀ ਲਗਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੰਘਾਈ ਵਿਚ ਪਿਛਲੇ ਚਾਰ ਹਫ਼ਤਿਆਂ ਤੋਂ ਸਖ਼ਤ ਤਾਲਾਬੰਦੀ ਹੈ। ਚੀਨ ਇਸ ਸਮੇਂ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਨਾਲ ਲੜ ਰਿਹਾ ਹੈ।
ਬੀਜਿੰਗ ਦਾ ਚਾਓਯਾਂਗ ਵਪਾਰ ਦਾ ਕੇਂਦਰ ਹੈ। ਵੱਡੀਆਂ ਇਮਾਰਤਾਂ ਦੇ ਨਾਲ-ਨਾਲ ਇੱਥੇ ਕਈ ਵੱਡੇ ਮਾਲ ਅਤੇ ਦੂਤਘਰ ਸਥਿਤ ਹਨ। ਬੀਜਿੰਗ ਦੇ 16 ਵਿਚੋਂ 8 ਜ਼ਿਲ੍ਹਿਆਂ ਵਿਚ ਹੁਣ ਤਕ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਅਧਿਕਾਰੀ ਇਕ ਵੀ ਮਾਮਲੇ ਵਿਚ ਇਮਾਰਤ ਨੂੰ ਸੀਲ ਕਰ ਰਹੇ ਹਨ। ਇਕ ਸਰਕਾਰੀ ਅਧਿਕਾਰੀ ਨੇ ਐਤਵਾਰ ਨੂੰ ਦਸਿਆ ਕਿ ਸ਼ਹਿਰ ’ਚ ਇਕ ਹਫ਼ਤੇ ਤੋਂ ਇਨਫ਼ੈਕਸ਼ਨ ਦੀ ਚੇਨ ਫੈਲੀ ਹੋਈ ਸੀ, ਜਿਸ ਤੋਂ ਬਾਅਦ ਉਹ ਸਾਵਧਾਨ ਹੋ ਗਿਆ। ਰਾਜਧਾਨੀ ਵਿਚ ਸ਼ੰਘਾਈ ਦੇ ਮੁਕਾਬਲੇ ਘੱਟ ਮਾਮਲੇ ਹਨ ਪਰ ਭੋਜਨ ਦੀ ਕਮੀ ਸ਼ੁਰੂ ਹੋ ਗਈ ਹੈ, ਜਿਸ ਤੋਂ ਲੱਗਦਾ ਹੈ ਕਿ ਬੀਜਿੰਗ ਦੇ ਲੋਕ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੇ ਹਨ।
ਸਥਾਨਕ ਮੀਡੀਆ ਮੁਤਾਬਕ ਕਈ ਬਾਜ਼ਾਰਾਂ ’ਚ ਭੋਜਨ ਦੀ ਭਾਰੀ ਕਮੀ ਹੋ ਗਈ ਹੈ। ਡਿਲੀਵਰੀ ਐਪਸ ਦੁਆਰਾ ਇਹ ਵੀ ਕਿਹਾ ਗਿਆ ਹੈ ਕਿ ਉਹ ਸਬਜ਼ੀਆਂ ਅਤੇ ਮੀਟ ਸਟਾਕ ਵਿਚ ਨਹੀਂ ਹਨ। ਸੋਸ਼ਲ ਮੀਡੀਆ ’ਤੇ ਲੋਕ ਲਗਾਤਾਰ ਆਪਣੇ ਜਾਣ-ਪਛਾਣ ਵਾਲਿਆਂ ਨੂੰ ਜ਼ਰੂਰੀ ਚੀਜ਼ਾਂ ਦਾ ਸਟਾਕ ਕਰਨ ਲਈ ਕਹਿ ਰਹੇ ਹਨ। 

 ਕਿਉਂਕਿ ਤਾਲਾਬੰਦੀ ਕਿਸੇ ਵੀ ਸਮੇਂ ਲੱਗ ਸਕਦੀ ਹੈ।

SHARE ARTICLE

ਏਜੰਸੀ

Advertisement

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM
Advertisement