
ਅਸ਼ੋਕ ਸਿੰਗਲਾ, ਰਣਵੀਰ ਸਿੰਘ ਦਾਖਾ ਤੇ ਸੁਰਿੰਦਰ ਦੱਤ ਸ਼ਰਮਾ ਨੂੰ ਸਹਿ ਚੇਅਰਮੈਨ ਚੁਣਿਆ ਗਿਆ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਸੁਵੀਰ ਸਿੱਧੂ ਨੂੰ ਸੰਸਥਾ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਉਨ੍ਹਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ। ਕੌਂਸਲ ਦੀ ਇਕ ਹੰਗਮੀ ਮੀਟਿੰਗ ਸੱਦੀ ਗਈ ਜਿਸ ’ਚ ਮੌਜੂਦ ਮੈਂਬਰਾਂ ਨੇ ਸੁਵੀਰ ਸਿੱਧੂ ਨੂੰ ਨਵਾਂ ਚੇਅਰਮੈਨ ਚੁਣ ਲਿਆ। ਇਸ ਦੌਰਾਨ ਅਸ਼ੋਕ ਸਿੰਗਲਾ, ਰਣਵੀਰ ਸਿੰਘ ਦਾਖਾ ਤੇ ਸੁਰਿੰਦਰ ਦੱਤ ਸ਼ਰਮਾ ਨੂੰ ਸਹਿ ਚੇਅਰਮੈਨ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਮਹਿੰਦਰਜੀਤ ਯਾਦਵ ਦਾ ਕਾਰਜਕਾਲ ਖਤਮ ਹੋਣ ’ਤੇ ਹੀ ਚੇਅਰਮੈਨ ਚੁਣਨ ਲਈ ਹੰਗਾਮੀ ਮੀਟਿੰਗ ਸੱਦੀ ਗਈ ਸੀ। ਮੀਟਿੰਗ ਤੋਂ ਪਹਿਲਾਂ ਗੁਰਤੇਜ ਸਿੰਘ ਗਰੇਵਾਲ ਨੂੰ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦਾ ਆਨਰੇਰੀ ਸਕੱਤਰ ਚੁਣਿਆ ਜਾ ਚੁੱਕਾ ਸੀ। ਮੀਟਿੰਗ ਵਿਚ ਪ੍ਰਤਾਪ ਸਿੰਘ ਨੇ ਭਰੋਸੇ ਦਾ ਮਤਾ ਵੀ ਰਖਿਆ ਤੇ ਬਹੁਗਿਣਤੀ ਮੈਂਬਰਾਂ ਨੇ ਉਨ੍ਹਾਂ ਵਿਚ ਭਰੋਸਾ ਜਿਤਾਇਆ।