
'BSF ਨੇ ਕਣਕ ਦੀ ਕਟਾਈ ਸਬੰਧੀ ਪਿੰਡਾਂ 'ਚ ਨਹੀਂ ਕਰਵਾਈ ਅਨਾਊਂਸਮੈਂਟ'
ਅੰਮ੍ਰਿਤਸਰ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਸਪਸ਼ਟ ਕੀਤਾ ਹੈ ਕਿ ਬੀਐਸਐਫ ਨੇ ਸਰਹੱਦੀ ਪਿੰਡਾਂ ਵਿੱਚ ਕਣਕ ਦੀ ਕਟਾਈ ਸਬੰਧੀ ਕੋਈ ਅਨਾਉਂਸਮੈਂਟ ਨਹੀਂ ਕਰਵਾਈ । ਉਹਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਮੇਰੀ ਆਈ ਜੀ ਬੀਐਸਐਫ ਨਾਲ ਗੱਲ ਹੋਈ ਹੈ, ਜਿਨਾਂ ਨੇ ਕਿਹਾ ਹੈ ਕਿ ਬੀਐਸਐਫ ਨੇ ਪਿੰਡਾਂ ਵਿੱਚ ਅਜਿਹੀ ਕੋਈ ਅਨਾਉਂਸਮੈਂਟ ਨਹੀਂ ਕਰਵਾਈ ਕਿ ਕਿਸਾਨ ਕੰਡਿਆਲੀ ਤਾਰ ਤੋਂ ਪਾਰ ਵਾਲੀ ਫਸਲ ਦੋ ਦਿਨਾਂ ਵਿੱਚ ਕੱਟ ਲੈਣ। ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਭਵਿੱਖ ਵਿੱਚ ਅਜਿਹੀ ਕਿਸੇ ਵੀ ਗੁੰਮਰਾਹਕੁੰਨ ਖਬਰ ਦੀ ਪੁਸ਼ਟੀ ਬੀਐਸਐਫ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਕਰਨ।