
ਪਿਛਲੇ ਦਿਨਾਂ ਤੋਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਕਾਰਨ ਕਈ ਥਾਵਾਂ 'ਚ ਅਲਰਟ ਜਾਰੀ ਕੀਤਾ ਗਿਆ
ਪਿਛਲੇ ਦਿਨਾਂ ਤੋਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਕਾਰਨ ਕਈ ਥਾਵਾਂ 'ਚ ਅਲਰਟ ਜਾਰੀ ਕੀਤਾ ਗਿਆ ਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ। ਹੁਣ ਇਕ ਵਾਰ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿਸ ਨਾਲ ਪਠਾਨਕੋਟ ‘ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਬੀਤੇ ਦਿਨੀਂ ਥਾਣਾ ਮਾਮੂੰਨ ਕੋਲੋਂ ਬੰਬ ਦੇ ਖੋਲ੍ਹ ਮਿਲਣ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੋਲ ਬਣਿਆ ਹੋਇਆ ਹੈ। ਦਸ ਦੇਈਏ ਕਿ ਮਾਮੂੰਨ ਨੇੜਿਓ ਬੰਬਾਂ ਦੇ ਖੋਲ੍ਹ ਪ੍ਰਾਪਤ ਹੋਏ।
pathankot
ਜੀ.ਆਰ.ਪੀ ਦੇ ਥਾਣਾ ਮੁਖੀ ਬਲਬੀਰ ਸਿੰਘ ਘੁੰਮਣ ਨੇ ਇਹਨਾਂ ਖੋਲਾਂ ਨੂੰ ਕਬਜ਼ੇ 'ਚ ਲੈ ਕੇ ਪੁਲਿਸ ਟੀਮ ਨਾਲ ਮਿਲ ਕੇ ਕਾਰਵਾਈ ਸ਼ੁਰੂ ਦਿਤੀ ਹੈ। ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਘੁੰਮਣ ਨੇ ਦਸਿਆ ਕਿ ਉਨ੍ਹਾਂ ਨੂੰ ਥਾਣਾ ਮਾਮੂੰਨ ਦੇ ਐਸ. ਐਚ. ਓ. ਕੁਲਦੀਪ ਸ਼ਰਮਾ ਨੇ ਸੂਚਨਾ ਦਿਤੀ ਸੀ ਕਿ ਨੈਰੋਗੇਜ਼ ਲਾਈਨ ਦੇ ਕੰਢੇ ‘ਤੇ ਬੰਬਾਂ ਦੇ ਖੋਲ੍ਹ ਪਏ ਹਨ।
pathankot
ਜਿਸ ਤੋਂ ਬਾਅਦ ਉਹਨਾਂ ਵਲੋਂ ਤੁਰਤ ਪਹੁੰਚ ਕੇ ਖੋਲਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਆਰੰਭ ਕਰ ਦਿਤੀ ਗਈ ਹੈ।