
ਕੋਵਿਡ-19 ਦੇ ਚਲਦੇ ਅਜਿਹੇ ਨਾਗਰਿਕ ਸੁਚੇਤ ਹੋ ਕੇ ਅੱਗੇ ਆਉਣ : ਸੀ.ਐਮ.ਓ.
ਸਿਰਸਾ- ਕੋਵਿਡ-19 ਦੇ ਚੱਲਦੇ ਸਿਰਸਾ ਖੇਤਰ ਵਾਸੀ ਸੁਚੇਤ ਹਨ। ਖੇਤਰ ਵਾਸੀਆਂ ਦੀ ਜਾਗਰੂਕਤਾ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਫੁੱਲਾਂ ਲੱਦੀ ਕਾਰ ਸਿਰਸਾ ਹਸਪਤਾਲ ਦੇ ਆਹਤੇ ਵਿਚ ਆ ਕੇ ਖੜ੍ਹੀ ਹੋ ਗਈ।
Corona Virus
ਇਸ ਫੁੱਲਾਂ ਲੱਦੀ ਕਾਰ ਨੂੰ ਦੇਖ ਕੇ ਹਸਪਤਾਲ ਦੇ ਡਾਕਟਰ ਅਤੇ ਹੋਰ ਕਰਮਚਾਰੀ ਵੀ ਹੈਰਾਨ ਸਨ। ਦਰਅਸਲ ਕੋਰੋਨਾ ਦੇ ਕਹਿਰ ਦੇ ਚਲਦਿਆਂ ਸਿਰਸਾ ਜ਼ਿਲ੍ਹੇ ਦੇ ਪਿੰਡ ਭੰਗੂ ਦਾ ਇੱਕ ਨੌਜਵਾਨ ਪੰਜਾਬ ਵਿੱਚੋਂ ਵਿਆਹ ਕੇ ਲਿਆਂਦੀ ਆਪਣੀ ਦੁਲਹਨ ਨੂੰ ਲੈ ਕੇ ਸਿਰਸਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਿਆ।
Corona Virus
ਤਾਂ ਕਿ ਜੋੜੇ ਦਾ ਕਰੋਨਾ ਟੈਸਟ ਕਰਵਾਇਆ ਜਾ ਸਕੇ। ਪਿੰਡ ਭੰਗੂ ਦੇ ਇਸ ਨੌਜਵਾਨ ਨੇ ਪੰਜਾਬ ਦੇ ਲੰਬੀ ਨੇੜਲੇ ਪਿੰਡ ਤੋਂ ਆਪਣੀ ਦੁਲਹਨ ਨੂੰ ਵਿਆਹੁਣ ਲਈ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਗਿਆ ਲੈ ਲਈ ਸੀ।
Corona Virus
ਜਿਸ ਕਾਰਨ ਉਹ ਦੁਲਹਨ ਨੂੰ ਆਪਣੇ ਘਰ ਲਿਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਲਈ ਸਿਰਸਾ ਹਸਪਤਾਲ ਵਿੱਚ ਪੁੱਜਾ। ਸਿਰਸਾ ਦੇ ਸਰਕਾਰੀ ਹਸਪਤਾਲ ਦੇ ਸੀਐਮਓ ਡਾਕਟਰ ਸੁਰਿੰਦਰ ਨੈਨ ਨੇ ਦੱਸਿਆ
Corona Virus
ਕਿ ਨਵੇਂ ਜੋੜੇ ਦੀ ਰਿਪੋਰਟ ਸਹੀ ਆਈ ਹੈ। ਡਾਕਟਰ ਨੈਨ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।