ਇੰਡੋਨੇਸ਼ੀਆ 'ਚ ਕੋਰੋਨਾ ਵਾਇਰਸ ਕਾਰਨ ਫਿੱਕਾ ਪਿਆ ਈਦ ਦਾ ਰੰਗ
Published : May 25, 2020, 7:49 am IST
Updated : May 25, 2020, 7:49 am IST
SHARE ARTICLE
File Photo
File Photo

ਇੰਡੋਨੇਸ਼ੀਆ ਵਿਚ ਲੱਖਾਂ ਮੁਸਲਮਾਨਾਂ ਲਈ ਈਦ-ਉਲ-ਫਿਤਰ ਦੀਆਂ ਛੁੱਟੀਆਂ ਇਸ ਵਾਰ ਉਦਾਸੀ ਨਾਲ ਭਰੀਆਂ ਹਨ

ਜਕਾਰਤਾ, 24 ਮਈ : ਇੰਡੋਨੇਸ਼ੀਆ ਵਿਚ ਲੱਖਾਂ ਮੁਸਲਮਾਨਾਂ ਲਈ ਈਦ-ਉਲ-ਫਿਤਰ ਦੀਆਂ ਛੁੱਟੀਆਂ ਇਸ ਵਾਰ ਉਦਾਸੀ ਨਾਲ ਭਰੀਆਂ ਹਨ। ਇਥੇ ਰਮਜ਼ਾਨ ਦੇ ਮਹੀਨੇ ਅਤੇ ਈਦ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਖਾਸ ਤੌਰ 'ਤੇ ਇਸ ਮਹੀਨੇ ਦੇ ਆਖ਼ਰੀ ਤਿੰਨ ਦਿਨ ਜਸ਼ਨ ਮਨਾਇਆ ਜਾਂਦਾ ਹੈ ਪਰ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਇਹ ਉਤਸ਼ਾਹ ਠੰਡਾ ਹੋ ਗਿਆ।

ਦੁਨੀਆਂ ਦੇ ਸਭ ਤੋਂ ਵੱਡੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿਚ ਤਕਰੀਬਨ 22,000 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਅਤੇ ਹੁਣ ਤਕ 1,350 ਮੌਤਾਂ ਹੋਈਆਂ ਹਨ, ਜੋ ਦਖਣ-ਪੂਰਬੀ ਏਸ਼ੀਆ ਵਿਚ ਸਭ ਤੋਂ ਵੱਧ ਹਨ। ਕੋਰੋਨਾ ਦੇ ਮੱਦੇਨਜ਼ਰ ਲੋਕ ਇਸ ਵਾਰ ਮਸਜਿਦਾਂ ਜਾਂ ਖੁੱਲ੍ਹੇ ਮੈਦਾਨਾਂ ਵਿਚ ਇਕਜੁਟ ਹੋ ਕੇ ਨਮਾਜ਼ ਅਦਾ ਨਹੀਂ ਕਰ ਸਕਣਗੇ ਨਾ ਤਾਂ ਪ੍ਰਵਾਰਾਂ ਨੂੰ ਮਿਲਣਾ ਪਵੇਗਾ ਅਤੇ ਨਾ ਹੀ ਰਿਸ਼ਤੇਦਾਰ ਇਸ ਵਾਰ ਬੱਚਿਆਂ ਨੂੰ ਈਦੀ (ਤੋਹਫੇ) ਦੇ ਸਕਣਗੇ।

File photoFile photo

ਜਕਾਰਤਾ ਯੂਨੀਵਰਸਿਟੀ ਵਿਚ ਪੜ੍ਹ ਰਹੇ ਇਕ ਵਿਦਿਆਰਥੀ ਅਨਦੇਕਾ ਰੱਬਾਨੀ ਨੇ ਕਿਹਾ ਕਿ ਕੋਰੋਨਾ ਨੇ ਨਾ ਸਿਰਫ਼ ਈਦ ਦੀ ਖ਼ੁਸ਼ੀ ਘਟਾ ਦਿਤੀ ਬਲਕਿ ਸਾਰੀ ਪਰੰਪਰਾ ਨੂੰ ਵੱਖਰੇ ਢੰਗ ਨਾਲ ਮਨਾਉਣ ਲਈ ਮਜਬੂਰ ਕੀਤਾ ਹੈ।'' ਇਸ ਸਾਲ, ਰੱਬਾਨੀ ਨੂੰ ਵੀ ਇੰਡੋਨੇਸ਼ੀਆ ਦੇ ਹੋਰ ਲੋਕਾਂ ਵਾਂਗ ਅਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀਡਿਓ ਕਾਲ ਰਾਹੀਂ ਈਦ ਦੀ ਵਧਾਈ ਦੇਣੀ ਪਵੇਗੀ। ਆਚੇਹ ਇੰਡੋਨੇਸ਼ੀਆ ਦਾ ਇਕਲੌਤਾ ਅਜਿਹਾ ਸੂਬਾ ਹੈ, ਜਿਥੇ ਇਸਲਾਮਿਕ ਸ਼ਰੀਆ ਕਾਨੂੰਨ ਲਾਗੂ ਹੈ। ਇਸ ਬੇਹੱਦ ਰੂੜ੍ਹੀਵਾਦੀ ਸੂਬੇ ਵਿਚ ਮਸਜਿਦਾਂ ਅਤੇ ਮੈਦਾਨਾਂ ਵਿਚ ਜਨਤਕ ਤੌਰ 'ਤੇ ਈਦ ਦੀ ਨਮਾਜ਼ ਅਦਾ ਕਰ ਸਕਣਗੇ

ਪਰ ਬਿਨਾਂ ਹੱਥ ਮਿਲਾਏ ਅਤੇ ਸੀਮਤ ਉਪਦੇਸ਼ਾਂ ਨਾਲ ਹੀ ਇਹ ਸਭ ਹੋਵੇਗਾ। ਪਿਛਲੇ ਕੁਝ ਹਫ਼ਤਿਆਂ ਵਿਚ ਅਚੇਹ ਵਿਚ ਕੋਰੋਨਾ ਵਾਇਰਸ ਦਾ ਇਕ ਵੀ ਕੇਸ ਨਹੀਂ ਹੋਇਆ ਹੈ ਅਤੇ ਹੁਣ ਤਕ 19 ਮਾਮਲੇ ਆਏ ਹਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਅਚੇਹ ਤੋਂ ਉਲਟ, ਜਕਾਰਤਾ ਦੀਆਂ ਮਸਜਿਦਾਂ ਅਤੇ ਮੈਦਾਨ, ਜੋ ਆਮ ਤੌਰ 'ਤੇ ਈਦ ਦੌਰਾਨ ਭਰੇ ਹੁੰਦੇ ਹਨ, ਇਸ ਵਾਰ ਖਾਲੀ ਦਿਖਾਈ ਦੇਣਗੇ। ਲਾਊਡ ਸਪੀਕਰਾਂ ਨਾਲ ਹੋਣ ਵਾਲੀ ਪਰੇਡ ਰੱਦ ਰਹੇਗੀ। ਜਕਾਰਤਾ 'ਚ ਲਾਕਡਾਊਨ ਨੂੰ 4 ਜੂਨ ਤਕ ਵਧਾ ਦਿਤਾ ਗਿਆ ਹੈ। ਜਕਾਰਤਾ ਇੰਡੋਨੇਸ਼ੀਆ ਵਿਚ ਕੋਵਿਡ -19 ਦੇ ਪ੍ਰਕੋਪ ਦਾ ਕੇਂਦਰ ਬਣ ਗਿਆ ਹੈ।       (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement