ਮਾਮੂਲੀ ਝਗੜੇ ਦੌਰਾਨ ਕਾਂਗਰਸੀ ਆਗੂ ਨੇ ਅਕਾਲੀਆਂ ’ਤੇ ਚਲਾਈਆਂ ਗੋਲੀਆਂ, ਇਕ ਦੀ ਮੌਤ
Published : May 26, 2020, 9:07 am IST
Updated : May 26, 2020, 9:07 am IST
SHARE ARTICLE
File Photo
File Photo

ਬਟਾਲਾ ਦੇ ਨੇੜਲੇ ਪਿੰਡ ਕੁੱਲੀਆਂ ’ਚ ਬੀਤੀ ਰਾਤ ਇਕ ਕਾਂਗਰਸੀ ਐਡਵੋਕੇਟ ਵਲੋਂ ਅਕਾਲੀਆਂ ’ਤੇ ਗੋਲੀਆਂ

ਬਟਾਲਾ, 25 ਮਈ (ਮੋਹਨ ਸਿੰਘ ਬਰਿਆਰ) : ਬਟਾਲਾ ਦੇ ਨੇੜਲੇ ਪਿੰਡ ਕੁੱਲੀਆਂ ’ਚ ਬੀਤੀ ਰਾਤ ਇਕ ਕਾਂਗਰਸੀ ਐਡਵੋਕੇਟ ਵਲੋਂ ਅਕਾਲੀਆਂ ’ਤੇ ਗੋਲੀਆਂ ਚਲਾਉਣ ਨਾਲ ਇਕ ਅਕਾਲੀ ਆਗੂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਸੁਖਰਾਜ ਸਿੰਘ ਨੇ ਦਸਿਆ ਕਿ ਬੀਤੀ ਰਾਤ ਪੌਣੇ ਅੱਠ ਵਜੇ ਦੇ ਕਰੀਬ ਕਾਂਗਰਸ ਪਾਰਟੀ ਨਾਲ ਸਬੰਧਤ ਐਡਵੋਕੇਟ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੁੱਲੀਆਂ ਪਿੰਡ ਦਾ ਛੱਪੜ ਪੂਰ ਰਿਹਾ ਸੀ। ਇਸੇ ਦੌਰਾਨ ਪਿੰਡ ਦੇ ਹੀ ਰਹਿਣ ਵਾਲੇ ਮਨਜੋਤ ਸਿੰਘ ਪੁੱਤਰ ਸੁੱਚਾ ਸਿੰਘ, ਲਵਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ, ਨੇ ਮੌਕੇ ’ਤੇ ਪਹੁੰਚ ਕੇ ਐਡਵੋਕੇਟ ਗੁਰਦੀਪ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਗੁਰਦੀਪ ਸਿੰਘ ਨੇ ਝਗੜਾ ਕਰਦਿਆਂ ਅਪਣੇ ਰਿਵਾਲਵਰ ਨਾਲ ਫਾਇਰ ਕਰਦਿਆਂ 4-5 ਗੋਲੀਆਂ ਚਲਾ ਦਿਤੀਆਂ। ਜਿਸ ਨਾਲ ਮਨਜੋਤ ਸਿੰਘ, ਲਵਦੀਪ ਸਿੰਘ ਤੇ ਅਰਸ਼ਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰਤ ਇਲਾਜ ਲਈ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਕਤ ਤਿੰਨਾਂ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿਤਾ ਪਰ ਰਸਤੇ ’ਚ ਮਨਜੋਤ ਸਿੰਘ ਦੀ ਮੌਤ ਹੋ ਗਈ।
ਐਸ.ਐਚ.ਓ. ਨੇ ਅੱਗੇ ਦਸਿਆ ਕਿ ਉਕਤ ਮਾਮਲੇ ਸਬੰਧੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਐਡਵੋਕੇਟ ਗੁਰਦੀਪ ਸਿੰਘ ਵਿਰੁਧ ਮੁਕੱਦਮਾ ਨੰ. 83 ਬਣਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿਤਾ ਹੈ ਜਦਕਿ ਬਾਕੀ ਦੋ ਇਲਾਜ ਅਧੀਨ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਵੀਂ ਦਿੱਲੀ 'ਚ ਭਾਜਪਾ ਹੈੱਡਕੁਆਰਟਰ ਵਿਖੇ ਲੋਕ ਸਭਾ ਚੋਣਾਂ 2024 ਦੀ ਜਿੱਤ ਦਾ ਜਸ਼ਨ, ਦੇਖੋ LIVE

05 Jun 2024 10:20 AM

NDA ਦੀ ਲਗਾਤਾਰ ਤੀਜੀ ਜਿੱਤ ਤੋਂ ਬਾਅਦ PM ਮੋਦੀ LIVE,

05 Jun 2024 8:59 AM

ਭਾਜਪਾ ਨੂੰ ਦੇਸ਼ਭਰ ਵਿੱਚ ਲੱਗ ਰਹੇ ਕਈ ਵੱਡੇ ਝੱਟਕੇ, ਦੇਖੋ ਕਿੱਥੋਂ-ਕਿੱਥੋਂ ਟੁੱਟਿਆ ਭਾਜਪਾ ਦਾ ਗੜ੍ਹ

04 Jun 2024 5:50 PM

Punjab 'ਚ 5 'ਚੋਂ ਬੱਸ 1 ਮੰਤਰੀ ਨੇ ਦਰਜ ਕੀਤੀ ਜਿੱਤ, Meet Hayer ਤੋਂ ਇਲਾਵਾ ਬਾਕੀ 4 ਮੰਤਰੀਆਂ ਨੂੰ ਕਰਨਾ ਪਿਆ ਹਾਰ.

04 Jun 2024 5:40 PM

Khadur Sahib 'ਚ Amritpal ਦੇ ਹੱਕ 'ਚ Majha ਹੋਇਆ ਇਕੱਠਾ, ਪੂਰੇ ਪੰਜਾਬ 'ਚ 4 ਮੰਤਰੀ ਪਿੱਛੇ, ਕੀ ਕਹਿੰਦੇ ਨੇ..

04 Jun 2024 12:15 PM
Advertisement