
ਤਿੰਨ ਦਿਨ ਦੀ ਬੱਚੀ ਸਣੇ ਚਾਰ ਲੋਕਾਂ ਦੀ ਹੁਣ ਤਕ ਹੋ ਚੁੱਕੀ ਹੈ ਮੌਤ
ਚੰਡੀਗੜ੍ਹ- ਸੋਮਵਾਰ ਬਾਪੂਧਾਮ ਕਲੋਨੀ ਤੋਂ 28 ਹੋਰ ਨਵੇਂ ਪਾਜੇਟਿਵ ਕੇਸ ਮਿਲੇ ਹਨ। ਨਵੇਂ ਮਾਮਲਿਆਂ ਵਿਚ ਇਕ 53 ਸਾਲ ਦੀ ਮਹਿਲਾ, 22 ਸਾਲ ਦੀ ਮੁਟਿਆਰ, 48 ਸਾਲਾ ਮਰਦ,14 ਸਾਲਾ ਲੜਕਾ, 23 ਸਾਲਾ ਮੁਟਿਆਰ, 3 ਸਾਲ ਦਾ ਬੱਚਾ, 22 ਸਾਲ ਦੀ ਮੁਟਿਆਰ, 35 ਸਾਲਾ ਮਹਿਲਾ, 45 ਸਾਲਾ ਮਹਿਲਾ, 40 ਸਾਲਾ ਮਰਦ, 37 ਸਾਲਾ ਮਰਦ ਨੂੰ ਮਿਲਾ ਕੇ 28 ਲੋਕ ਸ਼ਾਮਲ ਹਨ।
Corona Virus
ਇਨ੍ਹਾ ਸਾਰਿਆਂ ਨੂੰ ਨੂੰ ਜੀਐਮਸੀਐਚ 32 ਵਿਚ ਦਾਖ਼ਲ ਕੀਤਾ ਗਿਆ ਹੈ। ਸ਼ਹਿਰ ਵਿੱਚ ਹਾਲੇ ਤਕ 186 ਕੋਰੋਨਾ ਪਾਜੇਟਿਵ ਮਰੀਜਾਂ ਨੂੰ ਠੀਕ ਹੋਣ ਦੇ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ। ਸ਼ਹਿਰ ਵਿਚ ਬੀਤੇ ਐਤਵਾਰ ਇਕ ਦਿਨ ਵਿਚ ਕੋਰੋਨਾ ਦੇ ਸਭਤੋਂ ਵਧ 29 ਕੇਸ ਸਾਹਮਣੇ ਆਏ ਸਨ।
Corona Virus
ਇਸ ਵਿਚ ਤਿੰਨ ਦਿਨ ਦੀ ਨਵੀ ਜੰਮੀ ਬੱਚੀ ਦੀ ਮੌਤ ਹੋ ਗਈ ਸੀ। ਇਕ ਦਿਨ ਵਿਚ ਇਕੱਲੇ ਬਾਪੂਧਾਮ ਵਿਚ 28 ਕੋਰੋਨਾ ਪਾਜੇਟਿਵ ਮਰੀਜ ਮਿਲੇ ਸਨ। ਤਿੰਨ ਦਿਨ ਪਹਿਲਾਂ ਡੱਡੂਮਾਜਰਾ ਨਿਵਾਸੀ ਮਹਿਲਾ ਦੀ ਸੈਕਟਰ - 22 ਦੇ ਸਿਵਲ ਹਸਪਤਾਲ ਵਿਚ ਡਿਲੀਵਰੀ ਹੋਈ ਸੀ।
Corona Virus
ਡਾਕਟਰਾਂ ਮੁਤਾਬਕ ਹਸਪਤਾਲ ਵਿਚ ਹੀ ਨਵੀ ਜੰਮੀ ਬੱਚੀ ਨੂੰ ਕੋਰੋਨਾ ਸੰਕਰਮਣ ਹੋਇਆ। ਐਤਵਾਰ ਨੂੰ ਹਾਲਤ ਵਿਗੜਨ ਤੇ ਬੱਚੀ ਨੂੰ ਪੀਜੀਆਈ ਵਿਚ ਭਰਤੀ ਕਰਾਇਆ ਗਿਆ , ਜਿੱਥੇ ਬੱਚੀ ਨੇ ਦਮ ਤੋੜ ਦਿਤਾ। ਡਾਕਟਰਾਂ ਨੇ ਬੱਚੀ ਦਾ ਕੋਰੋਨਾ ਟੈਸਟ ਕੀਤਾ ਤਾਂ ਰਿਪੋਰਟ ਪਾਜੇਟਿਵ ਆਈ। ਬਾਪੂਧਾਮ ਦੇ ਪੂਰੇ ਏਰੀਆ ਨੂੰ ਲਗਾਤਾਰ ਜਰੂਰੀ ਕੈਮਿਕਲ ਦਾ ਛਿੜਕ ਕੇ ਸੈਨਿਟਾਇਜ ਕੀਤਾ ਜਾਵੇਗਾ।
Corona Virus
ਪ੍ਰਸ਼ਾਸਨ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਨਗਰ ਨਿਗਮ ਦੀ ਟੀਮ ਏਰੀਆ ਦੀ ਤੰਗ ਗਲੀਆਂ ਨੂੰ ਰੋਜਾਨਾ ਸਾਫ਼ ਅਤੇ ਸੈਨੀਟਾਇਜ ਕਰੇਗੀ। ਗਰੀਬ ਲੋਕਾਂ ਨੂੰ ਜ਼ਰੂਰੀ ਗਿਣਤੀ ਵਿਚ ਮਾਸਕ ਅਤੇ ਸੈਨਿਟਾਇਜਰ ਉਪਲੱਬਧ ਕਰਾਇਆ ਜਾਵੇਗਾ।
Corona Virus
ਨਿਗਮ ਸਾਫ ਸਫਾਈ ਲਈ ਮੋਬਾਇਲ ਪੱਖ਼ਾਨੇ ਵੀ ਉਪਲੱਬਧ ਕਰਵਾਏਗਾ। ਦੱਸ ਦਈਏ ਕਿ ਸੋਮਵਾਰ ਨੂੰ ਪੀਜੀਆਈ ਤੋਂ ਦੋ ਮਰੀਜ ਸਿਹਤਮੰਦ ਹੋਕੇ ਡਿਸਚਾਰਜ ਹੋ ਗਏ। ਇਸ ਵਿਚ ਸੈਕਟਰ - 30 ਦੀ ਰਹਿਣ ਵਾਲੀ 34 ਸਾਲਾ ਮਹਿਲਾ ਅਤੇ ਉਸਦਾ 3 ਸਾਲ ਦਾ ਬੇਟਾ ਸ਼ਾਮਲ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।