
ਪੰਜਾਬ ਯੂਨੀਵਰਸਟੀ ਵਲੋਂ ਬਲਬੀਰ ਸਿੰਘ ਸੀਨੀਅਰ ਨੂੰ ਸ਼ਰਧਾਂਜਲੀ
ਚੰਡੀਗੜ੍ਹ, 25 ਮਈ (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ ਵੀ.ਸੀ. ਪ੍ਰੋ. ਰਾਜ ਕੁਮਾਰ ਨੇ ਹਾਕੀ ਦੇ ਮਹਾਨ ਖਿਡਾਰੀ ਪਦਮਸ੍ਰੀ ਸ. ਬਲਬੀਰ ਸਿੰਘ ਸੀਨੀਅਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮੀਡੀਆ ਨੂੰ ਜਾਰੀ ਬਿਆਨ ਵਿਚ ਪ੍ਰੋ. ਕੁਮਾਰ ਨੇ ਕਿਹਾ ਕਿ ਦੇਸ਼ ਦੇ ਇਕ ਮਹਾਨ ਖਿਡਾਰੀ ਗਵਾ ਲਿਆ ਹੈ। ਪੰਜਾਬ ਯੂਨੀਵਰਸਟੀ ਨੇ 65ਵੀਂ ਸਾਲਾਨਾ ਕਨਵੋਕੇਸ਼ਨ ਵਿਚ 2016 ਵਿਚ ਇਸ ਖਿਡਾਰੀ ਨੂੰ ਪਹਿਲਾ ਖੇਡ ਰਤਨ ਐਵਾਰਡ ਦਿਤਾ ਸੀ। ਉਹ 1948, 1952 ਤੇ 1956 ਦੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ ਅਤੇ ਗੋਲਤ ਮੈਡਲ ਜੇਤੂ ਸਨ।