ਆਜ਼ਾਦੀ ਮਾਰਚ ਤੋਂ ਪਹਿਲਾਂ ਇਮਰਾਨ ਦੀ ਪਾਰਟੀ ਦੇ ਦੋ ਨੇਤਾ ਸਮੇਤ ਕਈ ਸਮਰਥਕ ਗ੍ਰਿਫ਼ਤਾਰ
Published : May 26, 2022, 12:38 am IST
Updated : May 26, 2022, 12:38 am IST
SHARE ARTICLE
image
image

ਆਜ਼ਾਦੀ ਮਾਰਚ ਤੋਂ ਪਹਿਲਾਂ ਇਮਰਾਨ ਦੀ ਪਾਰਟੀ ਦੇ ਦੋ ਨੇਤਾ ਸਮੇਤ ਕਈ ਸਮਰਥਕ ਗ੍ਰਿਫ਼ਤਾਰ

ਇਸਲਾਮਾਬਾਦ, 25 ਮਈ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵਲੋਂ ਬੁੱਧਵਾਰ ਨੂੰ ਰਾਜਧਾਨੀ ਇਸਲਾਮਾਬਾਦ ਵਿਚ ਕੀਤੇ ਜਾਣ ਵਾਲੇ ‘ਆਜ਼ਾਦੀ ਮਾਰਚ’ ਤੋਂ ਪਹਿਲਾਂ ਮੰਗਲਵਾਰ ਨੂੰ ਪਾਰਟੀ ਦੇ ਸੈਨੇਟਰ ਇਜਾਜ਼ ਚੌਧਰੀ ਅਤੇ ਪੰਜਾਬ ਦੇ ਆਗੂ ਮੀਆਂ ਮਹਿਮੂਦ-ਉਰ-ਰਸ਼ੀਦ ਸਮੇਤ ਕਈ ਪੀ.ਟੀ.ਆਈ. ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਨੇ ਪੀ.ਟੀ.ਆਈ. ਦੇ ‘ਆਜ਼ਾਦੀ ਮਾਰਚ’ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ, ਜਦੋਂ ਕਿ ਪਾਰਟੀ ਪ੍ਰਧਾਨ ਇਮਰਾਨ ਖਾਨ ਸਮੇਤ ਕਈ ਹੋਰ ਨੇਤਾਵਾਂ ਨੇ ਇਸਲਾਮਾਬਾਦ ਵੱਲ ਮਾਰਚ ਕਰਨ ਦੀ ਸਹੁੰ ਖਾਧੀ ਹੈ। 
ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਪੀ.ਟੀ.ਆਈ. ਦੇ ਬੁਲਾਰੇ ਸ਼ਫਕਤ ਮਹਿਮੂਦ ਨੇ ਟਵੀਟ ਕੀਤਾ ਕਿ ਪੁਲਿਸ ਨੇ ਬਿਨਾਂ ਸਰਚ ਵਾਰੰਟ ਦੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਮਹਿਮੂਦ ਨੇ ਬਾਅਦ ਵਿਚ ਦਾਅਵਾ ਕੀਤਾ ਕਿ ਸੈਨੇਟਰ ਇਜਾਜ਼ ਚੌਧਰੀ ਨੂੰ ਵੀ ਗ੍ਰਿਫ਼ਤਾਰ ਕਰਕੇ ਕਿਸੇ ਅਣਦੱਸੀ ਥਾਂ ’ਤੇ ਭੇਜ ਦਿਤਾ ਗਿਆ ਹੈ। 
ਇਸ ਦੌਰਾਨ ਪੁਲਿਸ ਨੇ ਪੀ.ਟੀ.ਆਈ ਦੀ ਸਿੰਧ ਲੀਡਰਸ਼ਿਪ ’ਤੇ ਵੀ ਕਾਰਵਾਈ ਕੀਤੀ ਅਤੇ ਕਈ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮਰੀਅਮ ਨਵਾਜ਼ ਨੇ ਟਵੀਟ ਕਰ ਕੇ ਦਸਿਆ ਕਿ ਇਨ੍ਹਾਂ ਕਾਰਕੁਨਾਂ ਦੇ ਘਰੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਗਏ ਹਨ। 
ਪੁਲਿਸ ਨੇ ਬੁੱਧਵਾਰ ਤੜਕੇ ਕਰਾਚੀ ਦੇ ਸ਼ਾਹ ਰਸੂਲ ਕਲੋਨੀ ਇਲਾਕੇ ਵਿਚ ਛਾਪਾ ਮਾਰਿਆ ਅਤੇ ਪਰਵੇਜ਼ ਖਾਨ ਸਮੇਤ ਪੰਜ ਪੀ.ਟੀ.ਆਈ. ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਪੀ.ਟੀ.ਆਈ. ਕਾਰਕੁਨ ਤਿਨ ਤਲਵਾੜ ਵਿਚ ਇਕ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਸਨ। ਇੱਧਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਸਰਕਾਰ ਨੇ ਇਸ ਕਦਮ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਸਲਾਮਾਬਾਦ ’ਚ ਇਮਰਾਨ ਖਾਨ ਦੇ ‘ਆਜ਼ਾਦੀ ਮਾਰਚ’ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਸੰਘੀ ਮੰਤਰੀ ਮੰਡਲ ਨੇ ਫਾਤਿਨਾ ਅਤੇ ਫਸਾਦ ਦੇ ਫੈਲਾਅ ਤੋਂ ਬਚਣ ਲਈ ਪੀ.ਟੀ.ਆਈ. ਮਾਰਚ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ।
ਪਾਕਿਸਤਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਪੀ.ਟੀ.ਆਈ. ਦੇ ਕਈ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸੱਦੀ ਗਈ ਵਿਰੋਧ ਰੈਲੀ ਨੂੰ ਨਾਕਾਮ ਕਰਨ ਲਈ ਸੜਕਾਂ ਜਾਮ ਕਰ ਦਿਤੀਆਂ। ਇਕ ਦਿਨ ਪਹਿਲਾਂ ਸਰਕਾਰ ਨੇ ਪੀ.ਟੀ.ਆਈ. ਦੀ ਰੈਲੀ ’ਤੇ ਪਾਬੰਦੀ ਲਗਾਉਣ ਲਈ ਕਿਹਾ ਸੀ। ਖਾਨ ਨੇ ਸ਼ਨੀਵਾਰ ਨੂੰ ਆਪਣੇ ਸਮਰਥਕਾਂ ਨੂੰ 25 ਮਈ ਨੂੰ ਸ਼ਾਂਤਮਈ ਮਾਰਚ ਦੇ ਨਾਲ ਇਸਲਾਮਾਬਾਦ ਪਹੁੰਚਣ ਦਾ ਸੱਦਾ ਦਿਤਾ ਸੀ ਤਾਂ ਜੋ ਸਰਕਾਰ ’ਤੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਅਤੇ ਦੇਸ਼ ਵਿਚ ਚੋਣਾਂ ਕਰਾਉਣ ਦੀ ਮੰਗ ਕਰਨ ਲਈ ਦਬਾਅ ਬਣਾਇਆ ਜਾ ਸਕੇ। ਗੱਠਜੋੜ ਸਰਕਾਰ ਨੇ ਦੇਸ਼ ਵਿਚ ਜਲਦੀ ਚੋਣਾਂ ਕਰਵਾਉਣ ਦੀ ਖਾਨ ਦੀ ਮੰਗ ਨੂੰ ਰੱਦ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਅਗਲੇ ਸਾਲ ਚੋਣਾਂ ਹੋਣਗੀਆਂ।     (ਏਜੰਸੀ)
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement