ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅੰਮ੍ਰਿਤਸਰ ਤੋਂ ਚੱਲੇਗੀ ਵਿਸ਼ੇਸ਼ ਰੇਲਗੱਡੀ

By : KOMALJEET

Published : May 26, 2023, 10:58 am IST
Updated : May 26, 2023, 10:58 am IST
SHARE ARTICLE
Representational Image
Representational Image

ਕਟਿਹਾਰ ਅਤੇ ਗਾਂਧੀਧਾਮ ਤਕ ਪੂਰਾ ਕਰੇਗੀ ਸਫ਼ਰ 

ਓਵਰਬੁਕਿੰਗ ਨੂੰ ਹੱਲ ਕਰਨ ਲਈ ਭਾਰਤੀ ਰੇਲਵੇਅ ਨੇ ਲਿਆ ਫ਼ੈਸਲਾ 


ਅੰਮ੍ਰਿਤਸਰ : ਭਾਰਤੀ ਰੇਲਵੇ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਓਵਰਬੁਕਿੰਗ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਤੋਂ ਕਟਿਹਾਰ ਅਤੇ ਗਾਂਧੀਧਾਮ ਤਕ ਦੋ ਸਟੇਸ਼ਨਾਂ ਵਿਚਕਾਰ ਵਿਸ਼ੇਸ਼ ਗਰਮੀਆਂ ਦੀਆਂ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਰੇਲਗੱਡੀਆਂ ਹਫ਼ਤਾਵਾਰੀ ਹੋਣਗੀਆਂ ਅਤੇ ਹਰ ਹਫ਼ਤੇ ਇਕ ਯਾਤਰਾ ਪੂਰੀ ਕਰਨਗੀਆਂ। ਰੇਲਵੇ ਨੇ ਅਪਣੀ ਵੈੱਬਸਾਈਟ 'ਤੇ ਇਸ ਦੀ ਸਮਾਂ ਸਾਰਣੀ ਵੀ ਜਾਰੀ ਕੀਤੀ ਹੈ ਅਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਗਾਂਧੀਧਾਮ ਵਿਚਕਾਰ ਟਰੇਨ ਨੰਬਰ 09461/09462 ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਅਨੁਸਾਰ ਟਰੇਨ ਨੰਬਰ 09462 ਅੰਮ੍ਰਿਤਸਰ ਤੋਂ 27 ਮਈ ਨੂੰ ਦੁਪਹਿਰ 2.30 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਸ਼ਾਮ 6.30 ਵਜੇ ਗਾਂਧੀਧਾਮ ਪਹੁੰਚੇਗੀ। 27 ਮਈ (ਸ਼ਨੀਵਾਰ) ਤੋਂ ਬਾਅਦ ਇਹ ਰੇਲਗੱਡੀ ਅੰਮ੍ਰਿਤਸਰ ਤੋਂ 3, 10, 17, 24 ਅਤੇ 1 ਜੁਲਾਈ ਨੂੰ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: ਮਹਿਜ਼ 1500 ਰੁਪਏ ਲਈ ਕੀਤਾ ਦੋਸਤ ਦਾ ਕਤਲ! ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਤਸਵੀਰਾਂ 

ਰੇਲਗੱਡੀ ਨੰਬਰ 09461 ਸ਼ੁਕਰਵਾਰ, 26 ਮਈ ਨੂੰ ਸਵੇਰੇ 6.30 ਵਜੇ ਗਾਂਧੀਧਾਮ, ਗੁਜਰਾਤ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12.35 ਵਜੇ ਅੰਮ੍ਰਿਤਸਰ ਪਹੁੰਚੇਗੀ। 26 ਮਈ (ਸ਼ੁੱਕਰਵਾਰ) ਤੋਂ ਬਾਅਦ ਇਹ ਰੇਲ ਗੱਡੀ 2, 9, 16, 23 ਅਤੇ 30 ਜੂਨ ਨੂੰ ਗਾਂਧੀਧਾਮ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।

ਫਸਟ ਏਸੀ, ਸੈਕਿੰਡ ਏਸੀ, ਥ੍ਰੀ ਟੀਅਰ ਏਸੀ, ਸਲੀਪਰ ਤੋਂ ਇਲਾਵਾ ਇਸ ਟਰੇਨ ਵਿੱਚ ਜਨਰਲ ਕਲਾਸ ਵੀ ਹੋਵੇਗੀ। ਇਹ ਰੇਲਗੱਡੀ ਸਮਖਿਆਲੀ, ਧਰਾਂਗਧਰਾ, ਵਿਰਮਗਾਮ, ਮੇਹਸਾਣਾ, ਭੀਲੜੀ, ਰਾਣੀਵਾੜਾ, ਮਾਰਵਾੜ ਭੀਨਮਲ, ਮੋਦਰਾਨ, ਜਲੌਰ, ਮੋਕਲਸਰ, ਸਮਦਰੀ, ਲੂਨੀ, ਜੋਧਪੁਰ, ਗੋਟਾਨ, ਮੇਰਤਾ ਰੋਡ, ਦੇਗਾਨਾ, ਛੋਟੀ ਖਾਟੂ, ਡਿਡਵਾਨਾ, ਲਾਡਨੂੰ, ਸੁਜਾਨਗੜ੍ਹ, ਰਾਉ, ਚੁਰੂ, ਸਾਦੁਲਪੁਰ, ਹਿਸਾਰ, ਲੁਧਿਆਣਾ, ਜਲੰਧਰ ਸਿਟੀ ਅਤੇ ਬਿਆਸ ਸਟੇਸ਼ਨਾਂ 'ਤੇ ਰੁਕੇਗੀ।

ਅੰਮ੍ਰਿਤਸਰ ਤੋਂ ਦੂਸਰੀ ਸਮਰ ਸਪੈਸ਼ਲ ਟਰੇਨ ਬਿਹਾਰ ਦੇ ਕਟਿਹਾਰ ਲਈ ਰਵਾਨਾ ਹੋ ਰਹੀ ਹੈ। ਟਰੇਨ ਨੰਬਰ 05733/05734 ਅੰਮ੍ਰਿਤਸਰ-ਕਟਿਹਾਰ ਵਿਚਕਾਰ ਚੱਲ ਰਹੀ ਹੈ। ਅੰਮ੍ਰਿਤਸਰ ਤੋਂ ਟਰੇਨ ਨੰਬਰ 05733 ਅਗਲੇ 6 ਸੋਮਵਾਰ ਸਵੇਰੇ 8.45 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਮੰਗਲਵਾਰ ਸ਼ਾਮ 6.20 ਵਜੇ ਕਟਿਹਾਰ ਪਹੁੰਚੇਗੀ। ਇਹ ਟਰੇਨ 29 ਮਈ ਤੋਂ ਬਾਅਦ 5, 12, 19, 26 ਜੂਨ ਅਤੇ 3 ਜੁਲਾਈ ਨੂੰ ਰਵਾਨਾ ਹੋਵੇਗੀ।

ਇਸੇ ਤਰ੍ਹਾਂ ਰੇਲਗੱਡੀ ਨੰਬਰ 05734 ਅਗਲੇ 6 ਸ਼ਨੀਵਾਰ ਨੂੰ ਸਵੇਰੇ 7.50 ਵਜੇ ਕਟਿਹਾਰ ਤੋਂ ਰਵਾਨਾ ਹੋਵੇਗੀ, ਜੋ ਐਤਵਾਰ ਨੂੰ ਸ਼ਾਮ 7.30 ਵਜੇ ਅੰਮ੍ਰਿਤਸਰ ਪਹੁੰਚੇਗੀ। 27 ਮਈ ਤੋਂ ਬਾਅਦ ਇਹ ਟਰੇਨ ਕਟਿਹਾਰ ਤੋਂ 3, 10, 17, 24 ਜੂਨ ਅਤੇ 1 ਜੁਲਾਈ ਨੂੰ ਰਵਾਨਾ ਹੋਵੇਗੀ।

ਇਹ ਟਰੇਨ 19 ਸਟੇਸ਼ਨਾਂ 'ਤੇ ਰੁਕੇਗੀ। ਇਸ ਟਰੇਨ 'ਚ ਕੁੱਲ 17 ਕੋਚ ਹੋਣਗੇ। ਜਿਸ ਵਿੱਚ ਏਸੀ ਅਤੇ ਸਲੀਪਰ ਕਲਾਸ ਦੇ ਕੋਚ ਵੀ ਮੌਜੂਦ ਹਨ। ਇਹ ਰੇਲ ਗੱਡੀ ਜਲੰਧਰ, ਲੁਧਿਆਣਾ, ਅੰਬਾਲਾ, ਦਿੱਲੀ ਤੋਂ ਅਲੀਗੜ੍ਹ, ਕਾਨਪੁਰ ਸੈਂਟਰਲ, ਲਖਨਊ, ਗੋਂਡਾ, ਬਲਰਾਮਪੁਰ, ਸਿਧਾਰਥ ਨਗਰ, ਗੋਰਖਪੁਰ, ਨਰਕਟੀਆਗੰਜ, ਸਮਸਤੀਪੁਰ, ਹਸਨਪੁਰ, ਖਗੜੀਆ ਅਤੇ ਨਗੋਚੀਆ ਹੁੰਦੀ ਹੋਈ ਅੰਮ੍ਰਿਤਸਰ ਤੋਂ ਕਟਿਆਰ ਪਹੁੰਚੇਗੀ।

Location: India, Punjab

SHARE ARTICLE

ਏਜੰਸੀ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement