
Asian Yoga Championship :ਪਿੰਡ ਮੂਨਕ ਪਹੁੰਚਣ ’ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ
Asian Yoga Championship : ਮੂਨਕ - ਏਸ਼ੀਅਨ ਯੋਗਾ ਚੈਂਪੀਅਨਸ਼ਿਪ ਬੈਂਕਾਕ (ਥਾਈਲੈਂਡ) ਮਈ 2024 ’ਚ ਤਾਨੀਆ ਸੈਣੀ ਨੇ ਪੰਜਾਬ ਦੀ ਮੇਜ਼ਬਾਨੀ ਕਰਦੇ ਹੋਏ ਯੋਗਾ ’ਚ ਗੋਲਡ ਮੈਡਲ ਜਿੱਤ ਕੇ ਪੂਰੇ ਭਾਰਤ ਦੇਸ਼ ਦੇ ਪੰਜਾਬ ਸੂਬੇ ਦੇ ਮੂਨਕ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਪਿੰਡ ਅਤੇ ਸ਼ਹਿਰ ਵਾਸੀਆ ’ਚ ਖੁਸ਼ੀ ਦੀ ਲਹਿਰ ਹੈ। ਮੈਡਲ ਜਿੱਤ ਕੇ ਮੂਨਕ ਸ਼ਹਿਰ ਵਾਸੀਆ ਨੇ ਤਾਨੀਆ ਸੈਣੀ ਅਤੇ ਯੋਗਾ ਕੋਚ ਜਸਵਿੰਦਰ ਸਿੰਘ ਦਾ ਘਰ ਪਹੁੰਚਣ ਤੇ ਫੁੱਲਾ ਤੇ ਨੋਟਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਯੋਗਾ ਕੋਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਾਨੀਆ ਸੈਣੀ ਬਹੁਤ ਹੋਣਹਾਰ ਖਿਡਾਰਨ ਹੈ। ਹੁਣ ਤੱਕ ਤਾਨੀਆ ਯੋਗਾ ਸਟੇਟ ਲੈਬਲ ਚਾਰ ਵਾਰੀ ਅੰਮ੍ਰਿਤਸਰ, ਪਠਾਨਕੋਟ, ਅਬੋਹਰ, ਪਟਿਆਲਾ, ਨੈਸ਼ਨਲ ਮੁਕਾਬਲੇ ’ਚ ਕਲਕੱਤਾ, ਦਿੱਲੀ, ਇੰਟਰਨੈਸ਼ਨਲ ਬੈਂਕਾਕ (ਥਾਈਲੈਂਡ) ’ਚ ਯੋਗਾ ਮੁਕਾਬਲੇ ਖੇਡੇ ਹਨ।
(For more news apart from Asian Yoga Championship in Bangkok Tania Saini won gold medal News in Punjabi, stay tuned to Rozana Spokesman)