Public Holiday : ਪੰਜਾਬ 'ਚ 1 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ , ਸਾਰੇ ਅਦਾਰਿਆਂ ਅਤੇ ਫੈਕਟਰੀਆਂ 'ਚ ਹੋਵੇਗੀ ਛੁੱਟੀ
Published : May 26, 2024, 2:20 pm IST
Updated : May 26, 2024, 2:20 pm IST
SHARE ARTICLE
Public Holiday
Public Holiday

30 ਤਰੀਕ ਨੂੰ ਹੀ ਬੰਦ ਹੋ ਜਾਣਗੇ ਠੇਕੇ

Public Holiday On Polling Day : ਲੋਕ ਸਭਾ ਚੋਣਾਂ ਕਾਰਨ ਪੰਜਾਬ ਵਿੱਚ 1 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰੀ, ਗੈਰ-ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ ਅਤੇ ਦੁਕਾਨਾਂ ਵਿੱਚ ਪੇਡ ਛੁੱਟੀ ਰਹੇਗੀ। 

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਲੋਕ ਪੰਜਾਬ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ  ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਅਤੇ ਵੋਟ ਪ੍ਰਤੀਸ਼ਤ ਵੱਧ ਸਕੇ। ਇਸ ਵਾਰ ਚੋਣ ਕਮਿਸ਼ਨ ਨੇ 70 ਫੀਸਦੀ ਤੋਂ ਵੱਧ ਵੋਟਾਂ ਪਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ।

30 ਤਰੀਕ ਨੂੰ ਹੀ ਬੰਦ ਹੋ ਜਾਣਗੇ ਠੇਕੇ 

 ਸ਼ਰਾਬ ਦੇ ਠੇਕੇ ਵੋਟਾਂ ਤੋਂ ਪਹਿਲਾਂ ਹੀ 30 ਮਈ 2024 ਨੂੰ ਸ਼ਾਮ 6:00 ਵਜੇ ਤੋਂ 1 ਜੂਨ 2024 ਨੂੰ ਸ਼ਾਮ 6:00 ਵਜੇ ਤੱਕ ਅਤੇ 4 ਜੂਨ 2024 ਦੀ ਗਿਣਤੀ ਵਾਲੇ ਦਿਨ (ਪੂਰਾ ਦਿਨ) ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਹ ਫੈਸਲਾ ਵੀ ਚੋਣ ਕਮਿਸ਼ਨ ਵੱਲੋਂ ਲਿਆ ਗਿਆ ਹੈ। ਇਸ ਦੌਰਾਨ ਹੋਟਲਾਂ, ਰੈਸਟੋਰੈਂਟਾਂ ਅਤੇ ਪੱਬਾਂ ਵਿੱਚ ਵੀ ਸ਼ਰਾਬ ਨਹੀਂ ਪਰੋਸੀ ਜਾਏਗੀ।

ਸ਼ਰਾਬ ਸਟੋਰ ਵੀ ਨਹੀਂ ਕੀਤੀ ਜਾਵੇਗੀ 

ਇਸ ਸਮੇਂ ਦੌਰਾਨ ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਸੀਐਸਡੀ ਕੰਟੀਨ, ਦੁਕਾਨਾਂ ਜਾਂ ਕਿਸੇ ਵੀ ਜਨਤਕ ਸਥਾਨ 'ਤੇ ਸ਼ਰਾਬ ਨਹੀਂ ਵੇਚੀ ਜਾਵੇਗੀ। ਸ਼ਰਾਬ ਦੇ ਭੰਡਾਰ 'ਤੇ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇਗਾ। ਬਿਨਾਂ ਲਾਇਸੈਂਸ ਵਾਲੇ ਅਹਾਤਿਆਂ ਵਿੱਚ ਸ਼ਰਾਬ ਸਟੋਰ ਕਰਨ 'ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

 

 

Location: India, Punjab

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement