Tarn Taran Murder : ਤਰਨ ਤਾਰਨ ’ਚ ਪਾਠ ਦੀ ਭੇਟਾ ਲੈਣ ਗਏ ਦੋ ਭਰਾਵਾਂ ’ਤੇ ਕਾਤਲਾਨਾ ਹਮਲੇ ’ਚ ਇੱਕ ਦੀ ਮੌਤ ਦੂਜਾ ਗੰਭੀਰ ਜ਼ਖ਼ਮੀ

By : BALJINDERK

Published : May 26, 2024, 7:26 pm IST
Updated : May 26, 2024, 8:04 pm IST
SHARE ARTICLE
ਮ੍ਰਿਤਕ ਮਨਪ੍ਰੀਤ ਸਿੰਘ
ਮ੍ਰਿਤਕ ਮਨਪ੍ਰੀਤ ਸਿੰਘ

Tarn Taran Murder : ਮੁਲਜ਼ਮ ਨੇ ਸੀਨੇ ’ਚ ਕਿਰਚ ਨਾਲ ਕੀਤਾ ਵਾਰ  

Tarn Taran Murder : ਤਰਨ ਤਾਰਨ ਦੇ ਪਿੰਡ ਵਰਪਾਲ ਦੇ ਰਹਿਣ ਵਾਲੇ ਇਕ ਪਾਠੀ ਸਿੰਘ ਦੀ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ ਜਦਕਿ ਦੂਜਾ ਭਰਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਮਰ ਕ਼ਰੀਬ 16 ਸਾਲ ਦੱਸੀਂ ਜਾ ਰਹੀ ਹੈ ਜੋਂ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ। ਮੁਲਜ਼ਮ  ਨੇ ਸੀਨੇ ’ਚ ਕਿਰਚ ਮਾਰ ਕੇ ਕਤਲ ਕਰ ਦਿੱਤਾ। ਜਦਕਿ ਦੂਜਾ ਭਰਾ ਹਸਪਤਾਲ ’ਚ ਜ਼ਖ਼ਮੀ ਹਾਲਤ ਵਿੱਚ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਅਤੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਘਟਣਾ ਤੋਂ ਫ਼ਰਾਰ ਹੋ ਗਿਆ ਹੈ ਫ਼ਿਲਹਾਲ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ:Barnala News : ਬਰਨਾਲਾ 'ਚ ਦਿਨ ਦਿਹਾੜੇ ਚੱਲੀ ਗੋਲ਼ੀ, ਇੱਕ ਦੀ ਮੌਤ ਇੱਕ ਗੰਭੀਰ ਜ਼ਖ਼ਮੀ  

ਮਾਮਲੇ ਦੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹਨਾਂ ਨੇ ਭਰਾਵਾਂ ਨੇ ਪਾਠ ਦੀ ਭੇਟਾ ਲੈਣੀ ਸੀ ਅਤੇ ਜਦੋਂ ਇਹ ਪਿੰਡ ਗੋਹਲਵੜ ਸ਼ੁਬਕਰਨ ਸਿੰਘ ਜੋ ਕਿ ਪਾਠੀ ਵੀ ਹੈ ਅਤੇ ਅੱਡੇ ’ਤੇ ਹੀ ਸ਼ਰਦਾਈ ਲਾਉਂਦਾ ਹੈ ਕੋਲ਼ ਪੈਸਿਆਂ ਦੀ ਮੰਗ ਕੀਤੀ ਤਾਂ ਇਹਨਾਂ ਦਾ ਉੱਥੇ ਕਿਸੇ ਕਾਰਨ ਝਗੜਾ ਹੋ ਗਿਆ ਅਤੇ ਉਸ ਪਾਠੀ ਨੇ ਕਿਰਚ (ਚਾਕੂ) ਛੋਟੇ ਭਰਾ ਮਨਪ੍ਰੀਤ ਸਿੰਘ ਉਮਰ ਕ਼ਰੀਬ 16 ਦੇ ਸੀਨੇ ’ਚ ਮਾਰ ਦਿੱਤਾ ਜਦਕਿ ਵੱਢੇ ਭਰਾ ਦੇ ਸਿਰ ’ਚ ਸ਼ਰਦਾਈ ਰਗੜਨ ਵਾਲ਼ਾ ਘੋਟਨਾ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਉੱਧਰ ਮੌਕੇ ’ਤੇ ਪੁੱਜੇ ਐਸ ਐਚ ਓ ਸੁਨੀਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋ ਜੋਂ ਬਿਆਨ ਦੇਵੇਗਾ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। 

(For more news apart from two brothers on murderd attack, one died, one injured in Tarn Taran News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement