ਸਿੱਖਾਂ ਦੇ ਧਰਮ ਪਰਿਵਰਤਨ ’ਤੇ ਬੋਲੇ ਜਥੇਦਾਰ ਰਾਜਾ ਰਾਜ ਸਿੰਘ

By : JUJHAR

Published : May 26, 2025, 1:02 pm IST
Updated : May 26, 2025, 4:22 pm IST
SHARE ARTICLE
Jathedar Raja Raj Singh spoke on the conversion of Sikhs
Jathedar Raja Raj Singh spoke on the conversion of Sikhs

ਕਿਹਾ, ਧਰਮ ਪਰਿਵਰਤਨ ਲਈ ਸ਼੍ਰੋਮਣੀ ਕਮੇਟੀ ਸਮੇਤ ਅਸੀਂ ਸਾਰੇ ਜ਼ਿੰਮੇਵਾਰ

ਅਸੀਂ ਜਾਣਦੇ ਹਾਂ ਪੰਜਾਬ ਵਿਚ ਧਰਮ ਪਰਿਵਰਤਨ ਸਿਖਰ ’ਤੇ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਲੱਖਾਂ ਲੋਕਾਂ ਨੇ ਧਰਮ ਬਦਲ ਲਿਆ, ਚਾਹੇ ਉਹ ਸਿੱਖ, ਹਿੰਦੂ ਜਾਂ ਮੁਸਲਿਮ ਆਦਿ ਹੋਣ। ਪਰ ਹੁਣ ਤਾਜ਼ਾ ਖ਼ਬਰ ਯੂਪੀ ਦੇ ਪੀਲੀਭੀਤ ਤੋਂ ਸਾਹਮਣੇ ਆਈ ਹੈ ਜਿਥੋਂ ਦੇ 3000 ਦੇ ਕਰੀਬ ਸਿੱਖ ਪਰਿਵਾਰ ਆਪਣਾ ਧਰਮ ਬਦਲ ਕੇ ਇਸਾਈ ਬਣ ਗਏ। ਜਾਣਕਾਰੀ ਅਨੁਸਾਰ ਇਨ੍ਹਾਂ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ। ਕਿਹਾ ਇਹ ਵੀ ਜਾ ਰਿਹਾ ਹੈ ਕਿ ਸਿੱਖ ਕੌਮ ਸੰਕਟ ਵਿਚ ਘਿਰੀ ਹੋਈ ਹੈ ਆਪਸੀ ਵਿਵਾਦ ਵਿਚੋਂ ਨਹੀਂ ਨਿਕਲ ਪਾ ਰਹੀ ਇਸੇ ਕਰ ਕੇ ਇਹ ਧਰਮ ਪਰਿਵਰਤਨ ਸਿਖਰਾਂ ’ਤੇ ਚੱਲ ਰਿਹਾ ਹੈ।

ਇਸੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਰਬਾਂ- ਖ਼ਰਬਾਂ ਤਰਨਾ ਦਲ ਦੇ ਜਥੇਦਾਰ ਰਾਜਾ ਰਾਜ ਸਿੰਘ ਨੇ ਕਿਹਾ ਕਿ ਧਰਮ ਪਰਿਵਰਤਨ ਦਾ ਇਕ ਹੀ ਕਾਰਨ ਹੈ ਕਿ ਸਾਡੀਆਂ ਜਿਹੜੀ ਸਿੱਖ ਜਥੇਬੰਦੀਆਂ, ਸਿਰਮੌਰ ਕਮੇਟੀ ਤੇ ਤਖ਼ਤਾਂ ਦੇ ਜਥੇਦਾਰਾਂ ਨੇ ਅਜੇ ਤਕ ਗ਼ਰੀਬ ਲੋਕਾਂ ਤਕ ਪਹੁੰਚ ਨਹੀਂ ਕੀਤੀ। ਪੰਜਾਬ ਵਿਚ 3 ਲੱਖ ਦੇ ਕਰੀਬ ਲੋਕ ਇਸਾਈ ਬਣ ਗਏ। ਉਨ੍ਹਾਂ ਕਿਹਾ ਕਿ ਯੂਪੀ ਵਿਚ ਸਿੱਖਾਂ ਨੇ ਧਰਮ ਪਰਿਵਰਤਨ ਕੀਤਾ ਹੈ। ਜਿਹੜੇ ਪੱਕੇ ਇਸਾਈ ਹਨ ਉਹ ਅਜਿਹਾ ਕੰਮ ਨਹੀਂ ਕਰ ਰਹੇ, ਪਰ ਜਿਹੜੇ ਅੱਜ ਕਲ ਦੇ ਨਵੇਂ ਪਾਸਟਰ ਬਣੇ ਹਨ ਉਹ ਆਪਣਾ ਬੈਂਕ ਬੈਲੰਸ ਵਧਾਉਣ ਲਈ ਇਹ ਕੰਮ ਕਰ ਰਹੇ ਹਨ।

ਇਹ ਸਭ ਪਖੰਡ ਰਚੇ ਜਾ ਰਹੇ ਹਨ। ਕਿਸੇ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰਨਾ ਚੰਗੀ ਗੱਲ ਨਹੀਂ ਹੈ। ਗ਼ਰੀਬ ਲੋਕਾਂ ਨੂੰ ਲਾਲਚ ਦਿਤਾ ਜਾਂਦਾ ਹੈ ਕਿ ਤੁਹਾਡੇ ਬੱਚਿਆਂ ਦਾ ਵਿਆਹ ਕੀਤਾ ਜਾਵੇਗਾ, ਘਰ ਬਣਵਾਇਆ ਜਾਵੇਗਾ ਜਾਂ ਫਿਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਿਆ ਜਾਵੇਗਾ ਆਦਿ। ਇਹ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦਾ ਸਭ ਤੋਂ ਵੱਡਾ ਕਾਰਨ ਸਾਡੀਆਂ ਸਿਰਮੌਰ ਜਥੇਬੰਦੀਆਂ ਹਨ। ਸਾਡੀ ਸ਼੍ਰੋਮਣੀ ਕਮੇਟੀ ਕੋਲ ਕਿਸ ਚੀਜ਼ ਦੀ ਘਾਟ ਹੈ।

 ਹੁਣ ਸਾਡੇ ਕਾਗ਼ਜਾਂ ’ਚੋਂ ਨਿਕਲੇ ਮੌਜੂਦਾ ਜੱਥੇਦਾਰ ਗੜਗਜ ਸਿੰਘ ਨੇ ਬਿਆਨ ਦਿਤਾ ਹੈ ਕਿ ਲੋਕ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਸਾਨੂੰ ਭੇਜੋ ਤਾਂ ਜੋ ਅਸੀਂ ਧਰਮ ਪਰਿਵਰਤਨ ਕਰਨ ਤੋਂ ਰੋਕ ਸਕਿਏ। ਹੁਣ ਜੇ ਇਸ ਤੋਂ ਪੁਛੀਏ ਕਿ ਜਿਹੜੇ ਸ਼੍ਰੋਮਣੀ ਕਮੇਟੀ ਕੋਲ 13 ਅਰਬ ਦਾ ਬਜਟ ਹੈ ਉਹ ਕਿਥੇ ਭੇਜਣਾ ਹੈ, ਜਿਹੜਾ ਹੁਣ ਲੋਕਾਂ ਤੋਂ ਦਸਵੰਧ ਮੰਗਿਆ ਜਾ ਰਿਹਾ ਹੈ ਬਾਦਲਾਂ ਦਾ ਢਿੱਡ ਭਰਨ ਲਈ। ਜਥੇਦਾਰ ਦਸੇ ਤਾਂ ਸਹੀ ਕਿ ਸ਼੍ਰੋਮਣੀ ਕਮੇਟੀ ਦਾ ਪੈਸਾ ਜਾਂਦਾ ਹੈ ਕਿੱਥੇ ਹੈ। ਕੀ ਸ਼੍ਰੋਮਣੀ ਕਮੇਟੀ ਨੇ ਕੋਈ ਹਸਪਤਾਲ, ਸਕੂਲ ਜਾਂ ਕੋਈ ਹੋਰ ਸੰਸਥਾ ਖੋਲ੍ਹੀ ਹੈ ਜਿਹੜੀ ਗ਼ਰੀਬ ਲੋਕਾਂ ਦੀ ਮਦਦ ਕਰਦੀ ਹੋਵੇ।

photophoto

ਇਨ੍ਹਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ੳਨ੍ਹਾਂ ਦੀਆਂ ਤਕਲੀਫ਼ਾਂ ਜਾਣਨੀਆਂ ਚਾਹੀਦੀਆਂ ਹਨ। ਅੱਜ ਤਕ ਗ਼ਰੀਬਾਂ ਨੂੰ ਕਿਸੇ ਨੇ ਗਲ ਲਾਇਆ ਹੀ ਨਹੀਂ, ਬਸ ਵਿਤਕਰੇ ਕੀਤੇ ਜਾ ਰਹੇ ਹਨ। ਹਰੇਕ ਪਿੰਡ ਵਿਚ ਦੋ-ਦੋ ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਸ਼ਮਸ਼ਾਨਘਾਟ ਜਾਤ ਦੇ ਆਧਾਰ ’ਤੇ ਬਣੇ ਹੋਏ ਹਨ ਤੇ ਕਈ ਜਗ੍ਹਾ ’ਤੇ ਗ਼ਰੀਬ ਲੋਕਾਂ ਨੂੰ ਜਲੀਲ ਵੀ ਕੀਤਾ ਜਾਂਦਾ ਹੈ। ਫਿਰ ਦਸੋ ਗ਼ਰੀਬ ਲੋਕ ਕੀ ਕਰਨ ਉਹ ਧਰਮ ਹੀ ਬਦਲਣਗੇ ਹੋਰ ਕੀ ਕਰਨਗੇ। ਅੰਮ੍ਰਿਤ ਛਕਾਉਣ ਲਈ ਵੀ ਇਨ੍ਹਾਂ ਨੇ ਵਾਟੇ ਅਲੱਗ-ਅਲੱਗ ਕਰ ਲਏ ਹਨ, ਗ਼ਰੀਬਾਂ ਦਾ ਅਲੱਗ ਤੇ ਅਮੀਰਾਂ ਦਾ ਅਲੱਗ।

ਪਿਛਲੇ 3 ਸਾਲਾਂ ਵਿਚ 3 ਲੱਖ ਦੇ ਕਰੀਬ ਲੋਕਾਂ ਨੇ ਧਰਮ ਬਦਲ ਲਿਆ ਹੈ ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਾਲਾਂ ਵਿਚ ਤਾਂ ਕੋਈ ਕੋਈ ਸਿੱਖ ਮਿਲਿਆ ਕਰੇਗਾ। ਇਹ ਜਿਹੜੀ ਡੇਰਾਬਾਦ ਦੀ ਦੇਣ ਹੈ ਇਹ ਸਿਆਸੀ ਲੋਕਾਂ ਦੀ ਦੇਣ ਹੈ, ਪਰ ਗੁਰੂ ਮਾਹਾਰਾਜ ਕਿਰਪਾ ਕਰਨਗੇ ਇਹ ਸਾਰੇ ਇਥੋਂ ਭੱਜਣਗੇ। ਬਸ ਹੁਣ ਗੱਲ ਰਹਿ ਗਈ ਵੋਟ ਬੈਂਕ ਦੀ। ਪਰ ਸਿੱਖੀ ਕਦੇ ਖ਼ਤਮ ਨਹੀਂ ਹੋਵੇਗੀ ਇਹ ਗੁਰੂ ਮਹਾਰਾਜ ਜੀ ਕਹਿ ਗਏ ਹਨ ਕਿ ਸਿੱਖੀ ਦਾ ਬੂਟਾ ਜਿੰਨਾ-ਜਿੰਨਾ ਛਾਂਗਦੇ ਹਨ ਉਨਾਂ ਵਧਦਾ ਫੁਲਦਾ ਹੈ।

ਸਿੱਖੀ ਨੂੰ ਖ਼ਤਮ ਕਰਨ ਲਈ ਅੱਜ ਤੋਂ ਕੰਮ ਨਹੀਂ ਕੀਤਾ ਜਾ ਰਿਹਾ, ਇਹ ਤਾਂ ਗੁਰੂ ਮਾਹਾਰਾਜ ਜੀ ਦੇ ਸਮੇਂ ਤੋਂ ਚਲਿਆ ਆ ਰਿਹਾ ਹੈ, ਪਰ ਸਿੱਖ ਅੱਜ ਵੀ ਚੜ੍ਹਦੀ ਕਲਾ ਵਿਚ ਹੈ ਤੇ ਰਹਿੰਦੀ ਦੁਨੀਆਂ ਤਕ ਚੜ੍ਹਦੀ ਕਲਾ ਵਿਚ ਰਹੇਗੀ। ਸਾਨੂੰ ਬਾਹਰਲੀ ਤਾਕਤ ਦਾ ਡਰ ਨਹੀਂ ਸਾਨੂੰ ਆਪਣੇ ਗਰਦਾਰਾਂ ਤੋਂ ਡਰ ਹੈ।

photophoto

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement