Punjab Dams Water level News: ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮ ਵਿਚ ਘਟਿਆ ਪਾਣੀ ਦਾ ਪੱਧਰ
Published : May 26, 2025, 6:41 am IST
Updated : May 26, 2025, 7:37 am IST
SHARE ARTICLE
Water level reduced in Bhakra, Pong and Ranjit Sagar dams
Water level reduced in Bhakra, Pong and Ranjit Sagar dams

Punjab Dams Water level News: ਜੇ ਕੁੱਝ ਦਿਨਾਂ ’ਚ ਬਰਫ਼ਬਾਰੀ ਨਾ ਪਿਘਲੀ ਤਾਂ ਹੋ ਸਕਦੈ ਪਾਣੀ ਦਾ ਸੰਕਟ ਖੜਾ

Water level reduced in Bhakra, Pong and Ranjit Sagar dams: ਇਸ ਵੇਲੇ ਪੰਜਾਬ ਸਮੇਤ ਪੂਰੇ ਉਤਰ ਭਾਰਤ ’ਚ ਸਖ਼ਤ ਗਰਮੀ ਪੈ ਰਹੀ ਹੈ। ਇਸੇ ਦੌਰਾਨ ਕੁੱਝ ਮਾੜੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਭਾਖੜਾ ਡੈਮ ਸਮੇਤ ਪੌਂਗ ਤੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਘਟਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਪਹਾੜਾਂ ’ਤੇ ਬਰਫ਼ਬਾਰੀ ਤਾਂ ਹੋਈ ਹੈ ਪਰ ਇਸ ਵਾਰੀ ਉਮੀਦ ਤੋਂ ਘੱਟ ਇਸ ਦਾ ਪਿਘਲਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ।੍ਹਜੇਕਰ ਪਈ ਹੋਈ ਬਰਫ਼ਬਾਰੀ ਆਉਣ ਵਾਲੇ ਕੁੱਝ ਦਿਨਾਂ ’ਚ ਨਾ ਪਿਘਲੀ ਤਾਂ ਪੰਜਾਬ ਸਮੇਤ ਕਈ ਸੂਬਿਆਂ ਵਿਚ ਪਾਣੀ ਦਾ ਸੰਕਟ ਖੜਾ ਹੋ ਸਕਦਾ ਹੈ।

ਜੇਕਰ ਭਾਖੜਾ ਡੈਮ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ’ਚ ਪਾਣੀ ਦੇ ਪੱਧਰ ਦੇ ਮਾਮਲਿਆਂ ’ਚ 0.38 ਫ਼ੁਟ ਥੋੜ੍ਹਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਪਾਣੀ ਦਾ ਪੱਧਰ 1559.84 ਫ਼ੁਟ ’ਤੇ ਪਹੁੰਚ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 8.45 ਫ਼ੁਟ ਘੱਟ ਹੈ। 2024 ’ਚ ਇਸੇ ਦਿਨ ਇਹ ਪੱਧਰ 1568.29 ਫ਼ੁਟ ਸੀ। ਪਾਣੀ ਦਾ ਆਉਣਾ ਵੀ ਚਿੰਤਾਜਨਕ ਸਥਿਤੀ ਵਿਚ ਹੈ। ਪਿਛਲੇ ਸਾਲ ਦੀ 31346 ਕਿਊਸਿਕ ਦੇ ਮੁਕਾਬਲੇ ਇਸ ਵਾਰੀ ਇਹ 28529 ਕਿਊਸਿਕ ਹੈ। ਵਰਤਮਾਨ ’ਚ 25763 ਕਿਊਸਿਕ ਪਾਣੀ ਹੀ ਛਡਿਆ ਜਾ ਰਿਹਾ ਹੈ, ਜਿਸ ਨਾਲ ਡੈਮ ਦੇ ਪਾਣੀ ਦੇ ਪੱਧਰ ਨੂੰ ਸਥਿਰ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਪਾਣੀ ਆਉਣ ਦੀ ਤੁਲਨਾ ’ਚ ਨਿਕਾਸ ਵੱਧ ਹੋਣ ਕਾਰਨ ਸੰਤੁਲਨ ਬਣਾਉਣਾ ਔਖਾ ਹੋ ਰਿਹਾ ਹੈ।

ਭਾਖੜਾ ਡੈਮ ਦਾ ਕੈਚਮੈਂਟ ਇਲਾਕਾ ਕਾਫ਼ੀ ਵੱਡਾ ਤੇ ਭੂਗੋਲਿਕ ਰੂਪ ’ਚ ਵਿਭਿੰਨਤਾ ਵਾਲਾ ਹੈ। ਇਹ ਖੇਤਰ ਮੁੱਖ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਪਹਾੜਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਸਤਲੁਜ ਨਦੀ ਦੇ ਰਾਹੀਂ ਪਾਣੀ ਨੂੰ ਭਰਦਾ ਹੈ। ਭਾਖੜਾ ਡੈਮ ’ਚ ਪਾਣੀ ਦੀ ਮੁੱਖ ਆਵਕ ਸਤਲੁਜ ਨਦੀ ਦੁਆਰਾ ਹੁੰਦੀ ਹੈ ਜੋ ਤਿੱਬਤ ਦੇ ਮਨਸਰੋਵਰ ਖੇਤਰ ਤੋਂ ਨਿਕਲ ਕੇ ਭਾਰਤ ’ਚ ਦਾਖ਼ਲ ਹੁੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਬਰਫ਼ੀਲੇ ਇਲਾਕਿਆਂ ਜਿਵੇਂ ਕਿ ਸਪੀਤੀ, ਕਿਨੌਰ ਅਤੇ ਰਾਮਪੁਰ ਖੇਤਰਾਂ ਤੋਂ ਹੁੰਦੇ ਹੋਏ ਨੰਗਲ ਦੇ ਕੋਲ ਭਾਖੜਾ ਡੈਮ ’ਚ ਪਹੁੰਚਦੀ ਹੈ। ਜੇਕਰ ਇਨ੍ਹਾਂ ਖੇਤਰਾਂ ’ਚ ਸਮੇਂ ’ਤੇ ਬਰਫ਼ ਨਹੀਂ ਪਿਘਲਦੀ ਤਾਂ ਪਾਣੀ ਦੇ ਪੱਧਰ ਵਿਚ ਕਮੀ ਆਉਣੀ ਕੁਦਰਤੀ ਹੈ। 

ਇਸੇ ਤਰ੍ਹਾਂ ਪੋਂਗ ਡੈਮ ਦੀ ਸਥਿਤੀ ਵੀ ਬਿਹਤਰ ਨਹੀਂ ਹੈ। ਇਸ ਦੇ ਪਾਣੀ ਦਾ ਪੱਧਰ 1293.56 ਫ਼ੁਟ ’ਤੇ ਆ ਚੁੱਕਾ ਹੈ ਜਦਕਿ ਪਿਛਲੇ ਸਾਲ ਇਹ 1317.78 ਫ਼ੁਟ ਸੀ। ਪਾਣੀ ਦਾ ਆਉਣਾ ਇਥੇ ਵੀ 4373 ਕਿਊਸਿਕ ਤਕ ਸੀਮਿਤ ਰਿਹਾ ਹੈ। ਜੋ ਡੈਮ ਤੋਂ ਛੱਡੇ ਜਾ ਰਹੇ 4009 ਕਿਊਸਿਕ ਪਾਣੀ ਦੇ ਲਗਭਗ ਬਰਾਬਰ ਹੈ। 
ਰਣਜੀਤ ਸਾਗਰ ਡੈਮ ਵਿਚ ਬੇਸ਼ੱਕ ਪਾਣੀ ਦਾ ਪੱਧਰ ਇਸ ਵਾਰ 507.18 ਮੀਟਰ ਤਕ ਪਹੁੰਚ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 504.98 ਮੀਟਰ ਤੋਂ ਥੋੜ੍ਹਾ ਜਿਆਦਾ ਹੈ ਪਰ ਇਥੇ ਵੀ ਪਾਣੀ ਆਉਣ ਦੀ ਸਥਿਤੀ ਬੇਹੱਦ ਚਿੰਤਾ ਵਾਲੀ ਸਥਿਤੀ ਹੈ।

ਪਿਛਲੇ ਸਾਲ ਜਿਥੇ 11429 ਕਿਊਸਿਕ ਪਾਣੀ ਆ ਰਿਹਾ ਸੀ ਉਥੇ ਇਸ ਵਾਰ ਇਹ ਅੰਕੜਾ ਘਟ ਕੇ ਸਿਰਫ਼ 7188 ਕਿਊਸਿਕ ਰਹਿ ਗਿਆ ਹੈ। ਇਸ ਵੇਲੇ ਸਥਿਤੀ ਇਹ ਹੈ ਕਿ ਡੈਮਾਂ ਵਿਚੋਂ ਜਿੰਨਾ ਪਾਣੀ ਨਿਕਲ ਰਿਹਾ ਹੈ ਉਨਾ ਪਾਣੀ ਪਿਛੇ ਤੋਂ ਆ ਨਹੀਂ ਰਿਹਾ ਹੈ ਇਸ ਲਈ ਉਡੀਕ ਕੀਤੀ ਜਾ ਰਹੀ ਹੈ ਕਿ ਬਰਫ਼ਬਾਰੀ ਜਲਦੀ ਪਿਘਲੇ ਤੇ ਪਾਣੀ ਦਾ ਪੱਧਰ ਹੋਰ ਵਧੇ। ਜੇਕਰ ਇਸੇ ਤਰ੍ਹਾਂ ਹੀ ਸਥਿਤੀ ਰਹੀ ਤਾਂ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦਾ ਸੰਕਟ ਝਲਣਾ ਪੈ ਸਕਦਾ ਹੈ।
 

(For more news apart from 'Water level reduced in Bhakra, Pong and Ranjit Sagar dams’ latest news latest news, stay tune to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement