
ਨੇੜਲੇ ਕਸਬਾ ਫੂਲ ਵਿਖੇ ਸਥਿਤ ਇਤਿਹਾਸਕ ਕਿਲਾ ਮੁਬਾਰਕ ਨੂੰ ਪੁਰਾਤਨ ਵਿਭਾਗ ਵੱਲੋ ਅਣਗੋਲਿਆਂ ਕਰਦਿਆ ਇਸ ਵੱਲ ਕੋਈ ਧਿਆਨ ਨਹੀ ਦਿੱਤਾ। ਜਿਸ ....
ਰਾਮਪੁਰਾ ਫੂਲ : ਨੇੜਲੇ ਕਸਬਾ ਫੂਲ ਵਿਖੇ ਸਥਿਤ ਇਤਿਹਾਸਕ ਕਿਲਾ ਮੁਬਾਰਕ ਨੂੰ ਪੁਰਾਤਨ ਵਿਭਾਗ ਵੱਲੋ ਅਣਗੋਲਿਆਂ ਕਰਦਿਆ ਇਸ ਵੱਲ ਕੋਈ ਧਿਆਨ ਨਹੀ ਦਿੱਤਾ। ਜਿਸ ਕਾਰਨ ਇੱਥੇ ਪਿਆ ਕੀਮਤੀ ਸਮਾਨ ਚੋਰੀ ਹੋ ਗਿਆ। ਸਰਕਾਰ ਅਤੇ ਪ੍ਰਸਾਸਨ ਦੀ ਅਣਦੇਖੀ ਕਾਰਨ ਅੱਜ ਇਹ ਕਿਲਾ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਹੈ।
ਪਿੰਡ ਦੇ ਨੋਜਵਾਨਾਂ ਵੱਲਂੋ ਉੱਦਮ ਕਰਕੇ ਇਸ ਕਿਲੇ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ 'ਤੇ ਕਾਰਵਾਈ ਕਰਦਿਆਂ ਪੁਰਾਤਣ ਵਿਭਾਗ ਕਮੇਟੀ ਬਠਿੰਡਾ ਦੇ ਪ੍ਰਧਾਨ ਤਾਰਕ ਸਿੰਘ ਤੇ ਬਠਿੰਡਾ ਕਿਲੇ ਅੰਦਰ ਸਥਿਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਕਿਲਾ ਫੂਲ ਟਾਉਨ ਦਾ ਦੌਰਾ ਕੀਤਾ ਅਤੇ ਨੌਜਵਾਨਾਂ ਵੱਲਂੋ ਕੀਤੇ ਜਾ ਰਹੇ ਇਸ ਕਾਰਜ ਦੀ ਸਲਾਘਾ ਕੀਤੀ ।
ਟੀਮ ਨੇ ਨੌਜਵਾਨਾਂ ਵੱਲਂੋ ਕਿਲੇ ਦੇ ਜਿਸ ਹਿੱਸੇ ਦੀ ਸਫਾਈ ਕੀਤੀ ਗਈ ਹੈ। ਉਸਦੇ ਖਰਚੇ ਦਾ ਵੇਰਵਾ ਬਣਾਕੇ ਚੰਡੀਗੜ ਭੇਜਣ ਦੀ ਵੀ ਗੱਲ ਕਹੀ । ਕਿਲਾ ਫੂਲ ਟਾਉਨ ਦੀ ਸਫਾਈ ਕਰਨ ਲਈ ਨੌਜਵਾਨਾਂ ਨੇ ਫੂਲਕਿਆਂ ਰਿਆਸਤ ਵੈਲਫੇਅਰ ਸੁਸਾਇਟੀ ਦਾ ਗਠਨ ਵੀ ਕੀਤਾ ਹੈ। ਜਿਸ ਵਿੱਚ ਹੁਸ਼ਨ ਸ਼ਰਮਾ, ਗੱਗੀ ਸਿੱਧੂ, ਵਿੱਕੀ ਚਹਿਲ, ਅਵਿਨਾਸ਼, ਸਿੰਦੀ, ਰਾਹੁਲ ਤਲਵਾੜ, ਲੱਬੀ, ਰਾਜ, ਗੋਪਾਲ ਸ਼ਰਮਾ, ਬੋਬੀ, ਬੂਟਾ, ਕਰਨ, ਦਵਿੰਦਰ, ਨਿੱਕਾ, ਮੁਨੀਸ਼ , ਰੂਬਲ, ਰਾਜੂ , ਦਰਸ਼ਨ ਸਰਮਾ ਆਦਿ ਸਾਮਲ ਕੀਤੇ ਹਨ ।
ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਪੁਰਾਤਣ ਵਿਰਸੇ ਨੂੰ ਬਚਾਉਣ ਲਈ ਵੱਧ ਚੜ ਕੇ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਅਲੋਪ ਹੋ ਰਹੀ ਇਸ ਵਿਰਾਸਤ ਨੂੰ ਬਚਾਇਆ ਜਾ ਸਕੇ । ਜਦ ਇਸ ਸਬੰਧੀ ਪੁਰਾਤਿਤ ਵਿਭਾਗ ਦੇ ਤਰਕ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਕਿਲਾ ਫੂਲ ਟਾਉਨ ਦੀ ਰਿਪੋਰਟ ਬਣਾ ਕੇ ਚੰਡੀਗੜ ਭੇਜੀ ਜਾ ਰਹੀ ਹੈ ਫਿਰ ਚੰਡੀਗੜ ਦੀ ਟੀਮ ਆ ਕੇ ਕਿਲੇ ਦਾ ਮੁਆਇਨਾ ਕਰੇਗੀ ।