ਕੈਪਟਨ ਵਲੋਂ ਸਾਈਕਲ ਵੈਲੀ ਪ੍ਰੋਜੈਕਟ 'ਚ ਫੂਸ਼ੀਦਾ ਨੂੰ ਹਰ ਸਮਰਥਨ ਦੇਣ ਦਾ ਭਰੋਸਾ
Published : Jun 26, 2019, 4:43 pm IST
Updated : Jun 26, 2019, 4:43 pm IST
SHARE ARTICLE
Captain assures Fushida of all support in Game-Changing cycle valley project
Captain assures Fushida of all support in Game-Changing cycle valley project

ਲੁਧਿਆਣਾ ਸਾਈਕਲ ਵੈਲੀ ’ਚ ਹੀਰੋ ਸਾਈਕਲਜ਼ ਨਾਲ ਚੀਨ ਦੇ ਫੂਸ਼ੀਦਾ ਗਰੁੱਪ ਵਲੋਂ ਭਾਈਵਾਲੀ ਕਰਨ ਨਾਲ ਉਦਯੋਗਿਕ ਪ੍ਰੋਗਰਾਮ ਨੂੰ ਹੁਲਾਰਾ ਮਿਲਿਆ

ਚੰਡੀਗੜ੍ਹ: ਚੀਨ ਦੇ ਫੂਸ਼ੀਦਾ ਗਰੁੱਪ ਨੇ ਹੀਰੋ ਸਾਈਕਲਜ਼ ਦੇ ਨਾਲ ਭਾਈਵਾਲੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਲੁਧਿਆਣਾ ਦੀ ਅਤਿ-ਆਧੁਨਿਕ ਸਾਈਕਲ ਵੈਲੀ ਵਿਚ ਹੀਰੋ ਸਾਈਕਲਜ਼ ਦੇ 210 ਕਰੋੜ ਰੁਪਏ ਦੇ ਸਾਈਕਲ ਉਤਪਾਦਨ ਪ੍ਰੋਜੈਕਟ ਵਿਚ ਇਸ ਭਾਈਵਾਲੀ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਪ੍ਰੋਗਰਾਮ ਨੂੰ ਅੱਗੇ ਹੋਰ ਮਜ਼ਬੂਤ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਫੂਸ਼ੀਦਾ ਦੇ ਚੇਅਰਮੈਨ ਜਿਆਨ ਸ਼ੇਂਗ ਜ਼ਿਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੀਟਿੰਗ ਦੌਰਾਨ ਦਿਤੀ।

Captain assures Fushida of all support in Game-Changing cycle valley projectCaptain assures Fushida of all support in Game-Changing cycle valley project

ਹੀਰੋ ਸਾਈਕਲਜ਼ ਗਰੁੱਪ ਦੇ ਚੇਅਰਮੈਨ ਪੰਕਜ ਮੁੰਜਾਲ ਅਤੇ ਸਲਾਹਕਾਰ ਜਗਦੀਸ਼ ਖੱਟੜ ਵੀ ਫੂਸ਼ੀਦਾ ਦੇ ਵਫ਼ਦ ਨਾਲ ਇਸ ਮੀਟਿੰਗ ਵਿਚ ਹਾਜ਼ਰ ਸਨ। ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਹੀਰੋ ਸਾਈਕਲਜ਼ ਪ੍ਰੋਜੈਕਟ ਦਾ ਉਤਪਾਦਨ ਸ਼ੁਰੂ ਕਰਨ ਦੇ ਵਾਸਤੇ ਅਪ੍ਰੈਲ, 2022 ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਜੋ ਹੁਣ ਅਕਤੂਬਰ, 2020 ਤੋਂ ਸ਼ੁਰੂ ਹੋ ਜਾਵੇਗਾ। ਅਜਿਹਾ ਇਨਵੈਸਟ ਪੰਜਾਬ ਵਲੋਂ ਸੂਬਾ ਪੱਧਰ 'ਤੇ ਪ੍ਰਵਾਨਗੀਆਂ ਅਤੇ ਰਿਆਇਤਾਂ ਦੀ ਸੁਵਿਧਾ ਪ੍ਰਦਾਨ ਕਰਨ ਦੇ ਕਾਰਨ ਹੋਇਆ ਹੈ। 

ਲੁਧਿਆਣਾ ਵਿਚ ਅਤਿ-ਆਧੁਨਿਕ ਸਾਈਕਲ ਵੈਲੀ ਕੁੱਲ 380 ਏਕੜ ਰਕਬੇ 'ਤੇ ਹੋਂਦ ਵਿਚ ਆ ਰਹੀ ਹੈ ਅਤੇ ਇਹ ਪ੍ਰੋਜੈਕਟ 100 ਏਕੜ ਰਕਬੇ 'ਤੇ ਫੈਲਿਆ ਹੋਇਆ ਹੈ। ਇਸ ਦੀ 1000 ਵਿਅਕਤੀਆਂ ਨੂੰ ਰੁਜ਼ਗਾਰ ਦੇਣ ਦੀ ਸਮਰਥਾ ਹੈ ਹੀਰੋ ਸਾਈਕਲਜ਼ ਪਲਾਂਟ ਦੀ ਸਲਾਨਾ ਸਮਰਥਾ ਚਾਰ ਮੀਲੀਅਨ ਸਾਈਕਲਜ਼ ਦੇ ਕਰੀਬ ਹੋਵੇਗੀ। ਹੀਰੋ ਸਾਈਕਲਜ਼ ਦੇ ਜਾਪਾਨ ਅਤੇ ਜਰਮਨ ਵਰਗੇ ਦੇਸ਼ਾਂ ਦੀ ਪੈਨਾਸੋਨਿਕ, ਯਾਮਹਾ ਆਦਿ ਅੰਤਰਰਾਸ਼ਟਰੀ ਪੱਧਰ ਦੀਆਂ ਫਰਮਾਂ ਤੋਂ ਨਿਵੇਸ਼ ਅਤੇ ਭਾਈਵਾਲੀ ਦਾ ਵੀ ਭਰੋਸਾ ਪ੍ਰਾਪਤ ਕੀਤਾ ਹੈ।

Captain assures Fushida of all support in Game-Changing cycle valley projectCaptain assures Fushida of all support in Game-Changing cycle valley project

ਚੀਨ ਦਾ ਇਹ ਗਰੁੱਪ ਵਿਸ਼ਵ ਦਾ ਸਭ ਤੋਂ ਵੱਡਾ ਗਰੁੱਪ ਹੈ। ਇਹ ਸਭ ਤੋਂ ਵੱਧ ਸੰਗਠਿਤ ਬਾਈਸਾਈਕਲ ਉਤਪਾਦਕ ਹੈ। ਇਹ ਹੀਰੋ ਸਾਈਕਲਜ਼ ਦੇ ਨਾਲ ਪ੍ਰੀਮੀਅਮ ਬਾਈਸਾਈਕਲ ਅਤੇ ਇਲੈਕਟ੍ਰਿਕ ਬਾਈਕ ਦੇ ਉਤਪਾਦਨ ਲਈ ਭਾਈਵਾਲੀ ਕਰੇਗਾ। ਫੂਸ਼ੀਦਾ ਗਰੁੱਪ ਕੋਲ ਅਪਣੀ ਖੋਜ ਅਤੇ ਵਿਕਾਸ ਦੀ ਅਥਾਹ ਸਮਰੱਥਾ ਹੈ। ਇਸ ਕੋਲ ਸਪਲਾਈ ਚੇਨ, ਉਤਪਾਦਨ ਅਤੇ ਬਾਈਸਾਈਕਲ ਤੇ ਇਲੈਕਟ੍ਰਿਕ ਵਾਹਨਾਂ ਦੀ ਮਾਰਕਟਿੰਗ ਲਈ ਵਿਸ਼ਾਲ ਸਮਰਥਾ ਵੀ ਹੈ।

ਫੂਸ਼ੀਦਾ ਦਾ ਹੈੱਡਕੁਆਟਰ ਤਿਆਨਜਿਨ ਵਿਖੇ ਹੈ ਅਤੇ ਇਸ ਦਾ 50 ਤੋਂ ਵੱਧ ਦੇਸ਼ਾਂ ਅਤੇ ਉੱਤਰੀ ਅਮਰੀਕਾ, ਲੈਟਿਨ ਅਮਰੀਕਾ, ਯੂਰੋਪ, ਆਸਟ੍ਰੇਲੀਆ, ਏਸ਼ੀਆ ਆਦਿ ਵਰਗੇ ਖੇਤਰਾਂ ਦੇ ਵਿਚ ਅਪਣੀ ਹੋਂਦ ਹੈ। ਇਸ ਵਲੋਂ ਹਰ ਸਾਲ ਤਕਰੀਬਨ 18 ਮਿਲੀਅਨ ਸਾਈਕਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਦੌਰੇ 'ਤੇ ਆਏ ਵਫ਼ਦ ਨੂੰ ਆਪਣੀ ਸਰਕਾਰ ਵਲੋਂ ਹਰ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਲੁਧਿਆਣਾ ਸਾਈਕਲ ਵੈਲੀ ਇਸ ਖੇਤਰ ਵਿਚ ਪੂਰੀ ਤਰ੍ਹਾਂ ਪਰਿਵਰਤਨ ਲਿਆ ਦੇਵੇਗੀ ਅਤੇ ਇਹ ਪੰਜਾਬ ਵਿਚ ਇਲੈਕਟ੍ਰਿਕ ਵਾਹਨਾਂ ਤੇ ਉੱਭਰ ਰਹੇ ਸੈਕਟਰ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।

Captain assures Fushida of all support in Game-Changing cycle valley projectCaptain assures Fushida of all support in Game-Changing cycle valley project

ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਨਿਵੇਸ਼ਕਾਂ ਨੂੰ ਇਕੋ ਥਾਂ 'ਤੇ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਇਹ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਲਈ ਵਚਨਬੱਧ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬੇ ਦੀ ਨਵੀਂ ਉਦਯੋਗ ਅਤੇ ਵਪਾਰ ਨੀਤੀ ਵਿਚ ਲਾਹੇਵੰਦ ਰਿਆਇਤਾਂ ਦਿਤੀਆਂ ਗਈਆਂ ਹਨ ਜਿਸ ਦੇ ਨਤੀਜੇ ਵਜੋਂ ਪੰਜਾਬ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦਾ ਨਿਵੇਸ਼ ਲਈ ਵਧੀਆ ਮਾਹੌਲ ਵੀ ਸੂਬੇ ਦੇ ਆਰਥਿਕ ਵਿਕਾਸ ਵਿਚ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ। 

ਫੂਸ਼ੀਦਾ ਵਫ਼ਦ ਵਿਚ ਜੈਂਗ ਲਿਪਿੰਗ ਅਤੇ ਸ਼ੀ ਲਿਮਿੰਗ ਵੀ ਸਨ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਿਨੀ ਮਹਾਜਨ, ਸਲਾਹਕਾਰ ਇਨਵੈਸਟਮੈਂਟ ਪ੍ਰਮੋਸ਼ਨ ਮੇਜਰ ਬੀ.ਐਸ. ਕੋਹਲੀ ਅਤੇ ਐਡੀਸ਼ਨਲ ਸੀ.ਈ.ਓ. ਇਨਵੈਸਟ ਪੰਜਾਬ ਅਭਿਸ਼ੇਕ ਨਾਰੰਗ ਵੀ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement