ਸਰਬ ਪਾਰਟੀ ਬੈਠਕ ਇਕ ਸਿਆਸੀ ਡਰਾਮਾ ਸੀ : ਸੁਖਬੀਰ ਬਾਦਲ
Published : Jun 26, 2020, 9:49 am IST
Updated : Jun 26, 2020, 9:49 am IST
SHARE ARTICLE
Sukhbir Badal
Sukhbir Badal

ਸਿੱਧੀ ਖ਼ਰੀਦ ਬਾਰੇ ਐਕਟ ਤਾਂ ਪੰਜਾਬ ਸਰਕਾਰ ਨੇ ਖ਼ੁਦ 2017 ਵਿਚ ਪਾਸ ਕੀਤਾ

ਚੰਡੀਗੜ੍ਹ, 25 ਜੂਨ (ਜੀ.ਸੀ.ਭਾਰਦਵਾਜ): ਬੀਤੇ ਕਲ੍ਹ ਪੰਜਾਬ ਸਰਕਾਰ ਵਲੋਂ ਕਿਸਾਨੀ ਫ਼ਸਲਾਂ ਦੀ ਖ਼ਰੀਦ ਦੇ ਨਵੇਂ ਸਿਸਟਮ ’ਤੇ ਬਹਿਸ ਕਰਨ ਲਈ ਸੱਦੀ ਸਰਬ ਪਾਰਟੀ ਬੈਠਕ ਇਕ ਸਿਆਸੀ ਪੈਂਤੜਾ ਸੀ ਅਤੇ ਕੇਂਦਰ ਵਲੋਂ ਜਾਰੀ 3 ਆਰਡੀਨੈਂਸਾਂ ਦੇ ਪੰਜਾਬ ਦੇ ਕਿਸਾਨੀ ਨੂੰ ਹੋਣ ਵਾਲੇ ਨੁਕਸਾਨਾਂ ਜਾਂ ਮਾੜੇ ਪ੍ਰਭਾਵਾਂ ’ਤੇ ਚਰਚਾ ਕਰਨ ਦੀ ਥਾਂ ਕੇਵਲ ਇਕ ਮਤਾ ਕੇਂਦਰ ਸਰਕਾਰ ਵਿਰੁਧ ਭੇਜਣ ਨਾਲ ਹੀ ਨਿਬੜ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਐਮ.ਪੀ. ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੀਡੀਆ ਸਾਹਮਣੇ ਇਸ ਵੀਡੀਉ ਬੈਠਕ ਦਾ ਸਬੂਤ ਪੇਸ਼ ਕਰਦਿਆਂ ਸਪਸ਼ਟ ਰੂਪ ਵਿਚ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਮੰਡੀਆਂ ਸਥਾਪਤ ਕਰਨ, ਕਿਸਾਨਾਂ ਤੋਂ ਸਿੱਧੀ ਖ਼ਰੀਦ ਕਰਨ, ਈ ਟਰੇਡਿੰਗ ਅਤੇ ਸੂਬੇ ਵਿਚ ਇਕ ਲਾਇਸੈਂਸ ਪ੍ਰਣਾਲੀ ਸਥਾਪਤ ਕਰਨ ਵਾਲਾ ਐਕਟ 3 ਸਾਲ ਪਹਿਲਾਂ 14 ਅਗੱਸਤ 2017 ਨੂੰ ਪਾਸ ਕੀਤਾ ਹੋਇਆ ਹੈ ਅਤੇ ਕੇਂਦਰ ਸਰਕਾਰ ਦੇ ਨਵੇਂ 3 ਆਰਡੀਨੈਂਸ ਵੀ ਪ੍ਰਾਈਵੇਟ ਕੰਪਨੀਆਂ, ਵੱਡੇ ਵਪਾਰੀਆਂ ਅਤੇ ਹੋਰ ਟਰੇਡਰਾਂ ਨੂੰ ਕਿਸਾਨਾਂ ਤੋਂ ਸਿੱਧੀ ਫ਼ਸਲ ਖ਼ਰੀਦਣ ਦੀ ਇਜਾਜ਼ਤ ਦਿੰਦੇ ਹਨ। ਇਸ ਦੇ ਨਾਲ-ਨਾਲ ਕਿਸਾਨ ਖ਼ੁਦ ਵੀ ਜਿਥੇ ਚਾਹੇ ਅਪਣੀ ਫ਼ਸਲ ਮੰਡੀ ਵਿਚ ਜਾਂ ਇਸ ਤੋਂ ਬਾਹਰ ਵੇਚ ਸਕਦਾ ਹੈ।

ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਬ ਪਾਰਟੀ ਪੰਜਾਬ ਦੇ ਲੋਕਾਂ ਦੇ ਹਿਤਾਂ ਵਾਸਤੇ ਬੁਲਾਈ ਜਾਂਦੀ ਹੈ ਅਤੇ ਕੇਂਦਰ ਦੇ ਤਾਜ਼ਾ ਜਾਰੀ ਆਰਡੀਨੈਂਸਾਂ ਵਿਚ ਕਿਤੇ ਵੀ ਕਿਸਾਨੀ ਹਿਤਾਂ ਨੂੰ ਢਾਹ ਨਹੀਂ ਲੱਗ ਰਹੀ, ਨਾ ਹੀ ਐਮ.ਐਸ.ਪੀ. ਬੰਦ ਕੀਤੀ ਗਈ ਹੈ ਅਤੇ ਨਾ ਹੀ ਸਰਕਾਰੀ ਖ਼ਰੀਦ ਰੋਕਣ ਵਾਸਤੇ ਕੋਈ ਹੁਕਮ ਜਾਰੀ ਹੋਇਆ। ਬੀਤੇ ਕਲ੍ਹ ਦੀ ਵੀਡੀਉ ਦਿਖਾਉਂਦੇ ਹੋਏ ਅਕਾਲੀ ਦਲ ਪ੍ਰਧਾਨ ਨੇ ਮੰਗ ਕੀਤੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਸੂਬੇ ਵਿਚ ਜਾਅਲੀ ਸ਼ਰਾਬ ਦੀ ਵਿਕਰੀ, ਨਕਲੀ ਫ਼ੈਕਟਰੀਆਂ, ਰੇਤ ਬਜਰੀ ਦੀ ਪੁਟਾਈ,

File PhotoFile Photo

ਐਕਸਾਈਜ਼ ਦੀ ਚੋਰੀ ਅਤੇ ਨਕਲੀ ਬੀਜ ਘਪਲੇ ਸਬੰਧੀ ਮੁੱਦਿਆਂ ’ਤੇ ਬਹਿਸ ਕਰਨ ਲਈ ਸਰਬ ਪਾਰਟੀ ਬੈਠਕ ਬੁਲਾਉਂਦੇ ਨਾ ਕਿ ਸਿਆਸੀ ਡਰਾਮਾ ਕਰਨ ਲਈ, ਕਿਸਾਨੀ ਫ਼ਸਲਾਂ ਦੀ ਖ਼ਰੀਦ ਬਾਰੇ ਬੈਠਕ ਬੁਲਾਉਂਦੇ। ਸੁਖਬੀਰ ਨੇ ਇਹ ਵੀ ਰੋਸ ਪ੍ਰਗਟ ਕੀਤਾ ਕਿ ਇਸ ਬੈਠਕ ਵਿਚ ਨਾ ਤਾਂ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਬੁਲਾਏ, ਨਾ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੂੰ ਸੱਦਿਆ ਅਤੇ ਇਹ ਵੀ ਇਤਰਾਜ਼ ਕੀਤਾ ਕਿ ਸਰਕਾਰ ਨੇ ਕੁੱਝ ਅਜਿਹੇ ਨੇਤਾ ਬੁਲਾਏ ਜਿਨ੍ਹਾਂ ਦੀ ਨਾ ਕੋਈ ਪਾਰਟੀ ਹੈ, ਨਾ ਹੀ ਪਾਰਟੀ ਨੂੰ ਮਾਨਤਾ ਹੈ।

ਸੁਖਬੀਰ ਬਾਦਲ ਨੇ ਬੈਠਕ ਦੌਰਾਨ ਵੀ ਅਤੇ ਪ੍ਰੈਸ ਕਾਨਫ਼ਰੰਸ ਵਿਚ ਵੀ ਤਾੜਨਾ ਕੀਤੀ ਕਿ ਸੱਤਾਧਾਰੀ ਕਾਂਗਰਸ ਦੇ ਨੇਤਾ ਵਿਸ਼ੇਸ਼ ਕਰ ਕੇ ਪ੍ਰਧਾਨ ਸੁਨੀਲ ਜਾਖੜ ਗੁਮਰਾਹਕੁਨ ਪ੍ਰਚਾਰ ਇਨ੍ਹਾਂ ਆਰਡੀਨੈਂਸਾਂ ਬਾਰੇ ਕਰ ਰਹੇ ਹਨ। ਸੁਖਬੀਰ ਨੇ ਅੱਜ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਦੁਹਰਾਇਆ ਹੈ ਕਿ ਐਮ.ਐਸ.ਪੀ. ਅਤੇ ਫ਼ਸਲਾਂ ਦੀ ਸੁਨਿਸ਼ਚਿਤ ਖ਼ਰੀਦ ਤੋਂ ਬਿਨਾਂ ਪੰਜਾਬ ਦੀ ਕਿਸਾਨੀ ਬਚ ਨਹੀਂ ਸਕਦੀ।

ਸੁਖਬੀਰ ਬਾਦਲ ਨੇ ਲਿਖਤੀ ਚਿੱਠੀ ਵਿਚ ਭਰੋਸਾ ਦਿਤਾ ਕਿ ਫ਼ਸਲਾਂ ਦੀ ਸਰਕਾਰੀ ਖ਼ਰੀਦ ਬੰਦ ਕਰਨ ਜਾਂ ਬੰਦ ਹੋਣ ਨਹੀਂ ਦੇਵੇਗਾ ਅਤੇ ਹੁਣ ਵੀ ਕੇਂਦਰੀ ਖੇਤੀ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਇਕ ਵਫ਼ਦ ਦੇ ਰੂਪ ਵਿਚ ਮਿਲਣ ਨੂੰ ਤਿਆਰ ਹੈ ਤਾਕਿ ਕਾਂਗਰਸ ਦੀ ਸ਼ੱਕ ਜਾਂ ਫ਼ਜ਼ੂਲ ਚਿੰਤਾ ਖ਼ਤਮ ਕੀਤੀ ਜਾ ਸਕੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement