2022 'ਚ ਭਾਜਪਾ ਪੰਜਾਬ 'ਚ 59 ਸੀਟਾਂ 'ਤੇ ਲੜੇਗੀ ਚੋਣ : ਮਦਨ ਮੋਹਨ ਮਿੱਤਲ
Published : Jun 26, 2020, 9:14 am IST
Updated : Jun 26, 2020, 9:14 am IST
SHARE ARTICLE
Madan Mohan Mittal
Madan Mohan Mittal

ਪੰਜਾਬ ਵਿਚ 'ਗਠਜੋੜ ਧਰਮ' ਦੇ ਬਦਲ ਰਹੇ ਸਿਆਸੀ ਸਮੀਕਰਨ

ਚੰਡੀਗੜ੍ਹ, 25 ਜੂਨ (ਨੀਲ ਭਲਿੰਦਰ ਸਿੰਘ) : ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਵਿਚ ਸੀਟਾਂ ਦਾ ਰੇੜਕਾ ਇਸ 'ਤੇ ਸਵਾਰ ਇਕ ਵੱਡਾ ਪੁਆੜਾ ਪਾਊ ਮੁੱਦਾ ਬਣਨ ਜਾ ਰਿਹਾ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਸਪੱਸ਼ਟ ਤੌਰ 'ਤੇ ਕਹਿ ਦਿਤਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਭਾਜਪਾ ਪੰਜਾਬ 'ਚ 59 ਸੀਟਾਂ 'ਤੇ ਚੋਣ ਲੜੇਗੀ। ਮਿੱਤਲ ਨੇ ਇਥੋਂ ਤਕ ਕਹਿ ਦਿਤਾ ਹੈ ਕਿ ਇਸ ਵਾਰ ਭਾਜਪਾ ਹਾਈਕਮਾਨ ਪੰਜਾਬ ਵਿਚ ਸੀਟ ਵੰਡ ਦੇ ਮੁੱਦੇ 'ਤੇ ਸੂਬਾਈ ਇਕਾਈ ਨਾਲ ਖੜੀ ਹੈ।

ਇਥੇ ਮੀਡੀਆ ਨਾਲ ਸਵਾਲ-ਜਵਾਬ ਦੌਰਾਨ ਮਿੱਤਲ ਨੇ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਨਾਲੋਂ ਵੱਧ ਸੀਟਾਂ 'ਤੇ ਦਾਅਵਾ ਕਰਨ ਦਾ ਵੱਡਾ ਕਾਰਨ ਅਕਾਲੀ ਸਿਆਸਤ ਵਿਚ ਪਈ ਮੌਜੂਦਾ ਫੁੱਟ ਵੀ ਹੈ। ਉਨ੍ਹਾਂ ਤਰਕ ਦਿਤਾ ਕਿ ਅਕਾਲੀ ਸਿਆਸਤ ਦੀ ਫੁੱਟ ਕਾਰਨ ਵੱਧ ਤੋਂ ਵੱਧ ਭਾਜਪਾ ਉਮੀਦਵਾਰਾਂ ਨੂੰ ਸੀਟਾਂ ਦੇਣਾ ਅਕਾਲੀ ਦਲ ਲਈ ਵੀ ਸੂਬੇ ਦੀ ਸੱਤਾ ਵਿਚ ਵਾਪਸੀ ਦੇ ਦ੍ਰਿਸ਼ਟੀਕੋਣ ਤੋਂ ਲਾਹੇਵੰਦਾ ਸਾਬਤ ਹੋਵੇਗਾ।

File PhotoFile Photo

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਸਿੱਖ, ਦਲਿਤ, ਹਿੰਦੂ ਤੇ ਹੋਰਨਾਂ ਵਰਗ ਦੇ ਯੋਗ ਉਮੀਦਵਾਰਾਂ ਨੂੰ ਟਿਕਟਾਂ  ਦੇਵੇਗੀ। ਪੰਜਾਬ ਵਿੱਚ ਅਗਲੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲਾਂ ਦੇ ਜਵਾਬ ਨੂੰ ਤਾਂ ਮਿੱਤਲ ਟਾਲ ਗਏ। ਪਰ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇਹ ਗਠਜੋੜ 94-23 (ਕੁਲ 117) ਅਨੁਪਾਤ ਨਾਲ ਸੀਟ ਵੰਡ ਦੇ ਆਧਾਰ 'ਤੇ ਚੋਣਾਂ ਲੜਦਾ ਆ ਰਿਹਾ ਹੈ। ਪਰ ਇਸ ਵਾਰ ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਵਲੋਂ 59 ਸੀਟਾਂ 'ਤੇ ਦਾਅਵੇਦਾਰੀ ਪ੍ਰਗਟ ਕਰ ਕੇ ਅਕਾਲੀ ਦਲ ਨਾਲੋਂ ਵੀ ਇਕ ਸੀਟ ਵੱਧ ਮੰਗ ਲਈ ਹੈ।

ਦਸਣਯੋਗ ਹੈ ਕਿ ਪੰਜਾਬ ਭਾਜਪਾ ਅਕਸਰ ਹੀ ਚੋਣਾਂ ਤੋਂ ਇਕ ਜਾਂ ਦੋ ਸਾਲ ਪਹਿਲਾਂ ਅਕਾਲੀ ਦਲ ਕੋਲੋਂ ਸੀਟ ਅਨੁਪਾਤ ਵਿਚ ਅਪਣੇ ਹੱਕ 'ਚ ਬਦਲਾਅ ਦੀ ਮੰਗ ਕਰਦਾ ਆ ਰਿਹਾ ਹੈ। ਪਰ ਅਕਸਰ ਭਾਜਪਾ ਹਾਈਕਮਾਨ ਸ਼੍ਰੋਮਣੀ ਅਕਾਲੀ ਦਲ ਨਾਲ ਕੌਮੀ ਪੱਧਰ ਉਤੇ ਗਠਜੋੜ ਦੇ ਹਵਾਲੇ ਨਾਲ ਪੰਜਾਬ ਭਾਜਪਾ ਦੀ ਇਸ ਮੰਗ ਨੂੰ ਅਕਸਰ ਹੀ ਅਣਗੌਲਾ ਕਰ ਦਿੰਦੀ ਹੈ।

ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬੇਅਦਬੀ ਅਤੇ ਗੋਲੀ ਕਾਂਡ ਜਿਹੇ ਮੁੱਦਿਆਂ ਦੇ ਭਾਰੂ ਹੋਣ ਕਾਰਨ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਮਾੜੀ ਹਸ਼ਰ ਅਤੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦਾ ਕੈਰੀ ਪਾਰਟੀ ਵਜੋਂ ਲਗਾਤਾਰ ਮਜ਼ਬੂਤ ਹੁੰਦੇ ਜਾਣ ਨੇ 'ਗਠਜੋੜ ਧਰਮ' ਦੇ ਸਾਰੇ ਸਿਆਸੀ ਸਮੀਕਰਨ ਬਦਲ ਦਿਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement