
ਬੇਈਮਾਨ ਚੀਨ ਦਾ ਪੂਰਨ ਬਾਈਕਾਟ ਕਰਨ ਦਾ ਸੱਦਾ : ਕੰਗ
ਮੁੱਲਾਪੁਰ ਗ਼ਰੀਬਦਾਸ, 25 ਜੂਨ (ਰਵਿੰਦਰ ਸਿੰਘ ਸੈਣੀ) : ਧੋਖੇਬਾਜ਼ ਚੀਨੀਆਂ ਨੇ ਫਿਰ ਸਾਡੀਆਂ ਸਰਹੱਦਾਂ 'ਤੇ (ਲੱਦਾਖ—ਚੀਨ ਬਾਡਰ) ਸਾਨੂੰ ਚੁਣੌਤੀ ਦਿਤੀ ਅਤੇ ਲਲਕਾਰਿਆ ਹੈ।
ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਕ ਬਿਆਨ ਰਾਹੀਂ ਪ੍ਰਗਟਾਉਂਦਿਆਂ ਕਿਹਾ ਕਿ ਇਸ ਤਹਿਤ ਸਾਡੇ ਅਣਖੀ, ਦਲੇਰ ਫ਼ੌਜੀ ਵੀਰ ਜੂਝਦੇ ਹੋਏ ਅਪਣੀਆਂ ਸ਼ਹੀਦੀਆਂ ਪਾ ਗਏ। ਅੱਜ ਸਾਨੂੰ ਅਣਖੀ ਭਾਰਤ ਵਾਸੀਆਂ ਨੂੰ ਅਪਣੇ ਦੇਸ਼ ਅਤੇ ਅਪਣੀ ਭਾਰਤੀ ਫ਼ੌਜਾਂ ਦੀਆਂ ਕੁਰਬਾਨੀਆਂ ਨੂੰ ਅਣਦੇਖੇ ਨਹੀਂ ਕਰਨਾ ਚਾਹੀਦਾ ਹੈ।
ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਜਿਵੇਂ ਕਿ ਜਪਾਨ ਵਰਗਾ ਅਗਾਂਹਵਧੂ ਦੇਸ਼ 1945 ਦੀ ਦਿਲ ਕੰਬਾਊ ਘਟਨਾ ਨੂੰ ਚੇਤੇ ਰੱਖ ਕੇ ਲਮੇਂ ਸਮੇਂ ਤੋਂ ਅਮਰੀਕਾ ਦੀ ਕੋਈ ਵੀ ਵਸਤੂ ਨਹੀਂ ਖ਼ਰੀਦ ਰਿਹਾ। ਉਸ ਦਾ ਬਾਈਕਾਟ ਕੀਤਾ ਹੋਇਆ ਹੈ।
ਉਨ੍ਹਾਂ ਆਖਿਆ ਕਿ ਅੱਜ ਆਪਾਂ ਸਾਰੇ ਅਣਖੀ ਭਾਰਤ ਵਾਸੀਆਂ ਨੂੰ ਅਪਣੇ ਮਹਾਨ ਦੇਸ਼ ਅਤੇ ਭਾਰਤ ਮਾਤਾ ਦੀ ਸਹੁੰ ਖਾ ਕੇ ਚੀਨ ਵਿਚ ਬਣਨ ਵਾਲੀ ਛੋਟੀ ਤੋਂ ਵੱਡੀ ਕੋਈ ਵੀ ਵਸਤੂ ਨਾ ਖ਼ਰੀਦਦੇ ਹੋਏ ਚੀਨ ਦਾ ਪੂਰਨ ਤੌਰ 'ਤੇ ਬਾਈਕਾਟ ਕਰਨਾ ਚਾਹੀਦਾ ਹੈ।