
ਹੁਣ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਪੂਰੇ ਸੂਬੇ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਜਿਥੇ ਮੌਤਾਂ ਦੀ ਗਿਣਤੀ ’ਚ
ਚੰਡੀਗੜ੍ਹ, 25 ਜੂਨ (ਗੁਰਉਪਦੇਸ਼ ਭੁੱਲਰ) : ਹੁਣ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਪੂਰੇ ਸੂਬੇ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਜਿਥੇ ਮੌਤਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ ਸਾਰੇ ਜ਼ਿਲਿ੍ਹਆਂ ’ਚ ਵੱਧ ਰਿਹਾ ਹੈ। ਸੂਬੇ ’ਚੋਂ ਪਿਛਲੇ 24 ਘੰਟਿਆਂ ਮੁਤਾਬਕ ਕੋਰੋਨਾ ਨੇ 9 ਹੋਰ ਜਾਨਾਂ ਲੈ ਲਈਆਂ ਅਤੇ 150 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮੌਤਾਂ ਦੀ ਕੁੱਲ ਗਿਣਤੀ 125 ਤਕ ਪਹੁੰਚ ਚੁਕੀ ਹੈ ਅਤੇ ਪਾਜ਼ੇਟਿਵ ਮਾਮਲਿਆਂ ਦਾ ਕੁੱਲ ਅੰਕੜਾ ਵੀ 4800 ਦੇ ਨੇੜੇ ਪਹੁੰਚ ਚੁਕਾ ਹੈ। ਸ਼ਾਮ ਤਕ ਇਹ ਗਿਣਤੀ 4785 ਸੀ। 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਵਿਚ ਜ਼ਿਲ੍ਹਾ ਬਠਿੰਡਾ ਵਿਚ ਪਹਿਲੀ ਮੌਤ ਹੋ ਗਈ ਹੈ।
ਇਥੋਂ ਦਾ ਵਸਨੀਕ ਫ਼ਰੀਦਕੋਟ ਵਿਖੇ ਇਲਾਜ ਅਧੀਨ ਸੀ। ਇਸ ਤੋਂ ਇਲਾਵਾ ਅਮ੍ਰਿਤਸਰ ’ਚ 3, ਮੋਗਾ, ਤਰਨਤਾਰਨ, ਜਲੰਧਰ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹੇ ਵਿਚ ਮੌਤਾਂ ਹੋਈਆਂ ਹਨ। ਇਸੇ ਦੌਰਾਨ ਅੱਜ 93 ਹੋਰ ਮਰੀਜ਼ ਠੀਕ ਹੋਣ ਤੋਂ ਬਾਅਦ ਇਨ੍ਹਾਂ ਦੀ ਕੁੱਲ ਗਿਣਤੀ ਵੀ 3192 ਤਕ ਪਹੁੰਚ ਗਈ ਹੈ। 1457 ਇਲਾਜ ਅਧੀਨ ਕੋਰੋਨਾ ਪੀੜਤਾਂ ’ਚੋਂ ਇਸ ਸਮੇਂ ਗੰਭੀਰ ਹਾਲਤ ਵਾਲੇ 30 ਮਰੀਜ਼ਾਂ ’ਚੋਂ 5 ਵੈਂਟੀਲੇਟਰ ਅਤੇ 25 ਆਕਸੀਜ਼ਨ ’ਤੇ ਹਨ। ਜਲੰਧਰ, ਲੁਧਿਆਣਾ ਅਤੇ ਸੰਗਰੂਰ ’ਚੋਂ ਅੱਜ ਫੇਰ ਸਭ ਤੋਂ ਵੱਧ ਪਾਜ਼ੇਟਿਵ ਕੇਸ ਆਏ ਹਨ। ਅੱਜ 9 ਪੁਲਿਸ ਮੁਲਾਜ਼ਮ ਤੇ ਇਕ ਡਾਕਟਰ ਦੀ ਰੀਪੋਰਟ ਪਾਜ਼ੇਟਿਵ ਆਈ ਹੈ।