
ਅੱਜ ਜ਼ਿਲ੍ਹਾ ਕਚਹਿਰੀ ਵਿਚ ਸਿੱਖ ਦਰਦੀ ਵਕੀਲਾਂ ਦੀ ਇਕ ਅਹਿਮ ਬੈਠਕ ਹੋਈ ਜਿਸ ਵਿਚ ਕਈ ਮਸਲੇ ਵਿਚਾਰੇ ਗਏ ਅਤੇ ਮੁੱਖ ਤੌਰ 'ਤੇ ਸੋਸ਼ਲ
ਲੁਧਿਆਣਾ : ਅੱਜ ਜ਼ਿਲ੍ਹਾ ਕਚਹਿਰੀ ਵਿਚ ਸਿੱਖ ਦਰਦੀ ਵਕੀਲਾਂ ਦੀ ਇਕ ਅਹਿਮ ਬੈਠਕ ਹੋਈ ਜਿਸ ਵਿਚ ਕਈ ਮਸਲੇ ਵਿਚਾਰੇ ਗਏ ਅਤੇ ਮੁੱਖ ਤੌਰ 'ਤੇ ਸੋਸ਼ਲ ਮੀਡੀਏ ਦੇ ਤੌਰ 'ਤੇ ਵਰਤੇ ਜਾਂਦੇ ਫੇਸਬੁੱਕ ਬਾਰੇ ਵਿਚਾਰ ਕੀਤੀ ਜਿਥੇ ਅੱਜਕਲ ਫੇਕ ਆਈਡੀਆਂ ਬਣਾ ਬਣਾ ਕੇ ਸਿੱਖ ਧਰਮ ਬਾਰੇ ਗ਼ਲਤ ਪੋਸਟਾਂ ਪਾਈਆਂ ਜਾ ਰਹੀਆਂ ਨੇ ਇਥੋਂ ਤਕ ਕੀ ਸਿੱਖ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਸਤਿਕਾਰਤ ਸਿੱਖਾਂ ਦੀਆਂ ਫ਼ੋਟੋਆਂ ਤਕ ਐਡਿਟ ਹੋ ਰਹੀਆਂ ਹਨ।
File Photo
ਅਜਿਹੀਆਂ ਪੋਸਟਾਂ ਦਾ ਹੜ੍ਹ ਆਇਆ ਹੋਇਆ ਤੇ ਇਹ ਸੱਭ ਕੁੱਝ ਇਨ੍ਹਾਂ ਗ਼ਲਤ ਤਰੀਕੇ ਨਾਲ ਪਾਇਆ ਜਾਂਦਾ ਹੈ ਜਿਸ ਨੂੰ ਵੇਖ ਕੇ ਸਿਰਫ਼ ਸਿੱਖ ਧਰਮ ਹੀ ਨਹੀਂ ਹੋਰ ਧਰਮਾਂ ਦੇ ਧਾਰਮਕ ਵਿਅਕਤੀਆਂ ਦਾ ਹਿਰਦਾ ਵੀ ਜ਼ਰੂਰ ਦੁਖੀ ਹੁੰਦਾ ਹੈ ਅਤੇ ਧਾਰਮਕ ਨਾਵਾਂ ਤੋਂ ਵੱਖ-ਵੱਖ ਪੇਜ ਅਤੇ ਗਰੁਪ ਬਣਾ ਕੇ ਫੇਕ ਆਈਡੀਆਂ ਰਾਹੀਂ ਸਿੱਖ ਧਰਮ ਬਾਰੇ ਅਜਿਹਾ ਗੰਦ ਕਿਹਾ ਜਾ ਰਿਹਾ ਜਿਸ ਨੂ ਸ਼ਬਦਾਂ ਰਾਹੀਂ ਦਸਦੇ ਵੀ ਸ਼ਰਮ ਮਹਿਸੂਸ ਹੁੰਦੀ ਹੈ।
social media
ਇਸ ਕਰ ਕੇ ਅਜਿਹੇ ਲੋਕਾਂ ਵਿਰੁਧ ਕਾਨੂੰਨੀ ਤੌਰ 'ਤੇ ਕਾਰਵਾਈ ਕਰਨ ਲਈ ਸਿੱਖ ਵਕੀਲ ਗਰੁਪ ਬਣਾਇਆ ਗਿਆ ਹੈ ਜੋ ਸੋਸ਼ਲ ਮੀਡੀਏ ਰਾਹੀਂ ਸਿੱਖ ਧਰਮ ਵਿਰੁਧ ਬੋਲਣ ਵਾਲਿਆਂ 'ਤੇ ਪੂਰੀ ਨਜ਼ਰ ਰੱਖੇਗਾ ਅਤੇ ਉਨ੍ਹਾਂ 'ਤੇ ਕਾਨੂੰਨੀ ਤੌਰ 'ਤੇ ਕਾਰਵਾਈ ਕਰੇਗਾ। ਇਸ ਗਰੁਪ ਵਿਚ ਚਾਰ ਮੁਢਲੇ ਮੈਂਬਰਜ਼ ਨੇ ਗਰੁਪ ਬਣਾ ਕੇ ਇਸ ਦੀ ਰੂਪ-ਰੇਖਾ ਤਿਆਰ ਕਰ ਕੇ ਛੇਤੀ ਹੀ ਪੁਲਸਿ ਕਮਿਸ਼ਨਰ ਅਤੇ ਹੈੱਡ ਸਾਈਬਰ ਸੈੱਲ ਨਾਲ ਮਿਲ ਕੇ ਅਜਿਹੇ ਮਾਮਲਿਆਂ ਬਾਰੇ ਵਿਚਾਰ ਕੀਤੀ ਜਾਵੇਗੀ।
ਇਸ ਮੀਟਿਗ ਵਿਚ ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ ਸਾਬਕਾ ਵਿੱਤ ਸਕੱਤਰ ਲੁਧਿਆਣਾ ਬਾਰ, ਐਡਵੋਕੇਟ ਰਜਿਨੰਦਰ ਸਿੰਘ ਢੱਟ, ਐਡਵੋਕੇਟ ਹਰਜੋਤ ਸਿੰਘ ਸਾਬਕਾ ਜੁਆਇੰਟ ਸਕੱਤਰ ਅਤੇ ਐਡਵੋਕੇਟ ਚਰਨਜੀਤ ਕੌਰ ਸੇਖੋਂ ਸ਼ਾਮਲ ਸਨ ਜੋ ਕੀ ਮੁਢਲੇ ਮੈਂਬਰ ਹਨ।