
ਲਿੰਗ ਨਿਰਧਾਰਨ ਟੈਸਟ ਦੇ ਦੋਸ਼ਾਂ ਹੇਠ ਚਾਰ ਕਾਬੂ
ਹਰਿਆਣਾ ਸਿਹਤ ਵਿਭਾਗ ਅਤੇ ਸਥਾਨਕ ਪੁਲਿਸ ਦਿਤਾ ਕਾਰਵਾਈ ਨੂੰ ਅੰਜਾਮ
ਕਰਤਾਰਪੁਰ, 25 ਜੂਨ (ਸ਼ੇਰਗਿੱਲ) : ਬੀਤੀ ਰਾਤ ਸਿਹਤ ਵਿਭਾਗ ਦੀ ਟੀਮ ਵਲੋਂ ਮੁਖ਼ਬਰ ਦੀ ਵਿਸ਼ੇਸ਼ ਇਤਲਾਹ ਦੇ ਆਧਾਰ 'ਤੇ ਡਾ. ਤਜਿੰਦਰ ਸਿੰਘ ਮੁਲਤਾਨੀ ਦੇ ਡਾਈਗਨੋਸਟਿਕ ਸੈਂਟਰ 'ਤੇ ਛਾਪਾਮਾਰੀ ਕਰਦੇ ਹੋਏ ਸੈਂਟਰ 'ਚ ਮੌਜੂਦ ਕੱੁਝ ਲੋਕਾਂ ਨੂੰ ਪੁਲਿਸ ਹਵਾਲੇ ਕਰਵਾਇਆ, ਉਥੇ ਨਾਲ-ਨਾਲ ਇਸ ਡਾਈਨੋਸਟਿਕ ਸੈਂਟਰ 'ਚ ਅਣ-ਰਜਿਸਟਰਡ ਅਲਟਰਾ ਸਾਊਾਡ ਸਕੈਨ ਮਸ਼ੀਨ ਨੂੰ ਸੀਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਥੇ 40-45 ਹਜ਼ਾਰ 'ਚ ਲਿੰਗ ਨਿਰਧਾਰਤ ਕੀਤਾ ਜਾਂਦਾ ਸੀ |
ਥਾਣਾ ਕਰਤਾਰਪੁਰ ਡੀ.ਐਸ.ਪੀ ਸੁਖਪਾਲ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਡਾ.ਤਜਿੰਦਰ ਸਿੰਘ ਮੁਲਤਾਨੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਨਾਵਾਂ ਦੇ ਆਧਾਰ 'ਤੇ ਡਾਈਗਨੋਸਟਿਕ ਸਕੈਨਿੰਗ ਸੈਂਟਰ ਚਲਾਉਂਦੇ ਹੋਏ ਗੈਰ ਸੰਵਿਧਾਨਕ ਤੌਰ 'ਤੇ ਸੈਂਟਰ 'ਚ ਲਿੰਗ ਨਿਰਧਾਰਨ ਵਰਗਾ ਟੈਸਟ ਹਜ਼ਾਰਾਂ ਰੁਪਏ ਲੈ ਕੇ ਅਪਣੇ ਵਲੋਂ ਰਖੇ ਗਏ ਏਜੰਟਾਂ ਦੇ ਮਾਧਿਅਮ ਰਾਹੀ ਕਰ ਰਿਹਾ ਸੀ | ਇਸ ਗੋਰਖ ਧਾਂਦਲਬਾਜ਼ੀ ਦੇ ਧੰਦੇ 'ਚ ਉਸ ਵਲੋਂ ਵੱਡਾ ਮੁਨਾਫ਼ਾ ਵੀ ਖੱਟ ਰਿਹਾ ਹੈ | ਇਨ੍ਹਾਂ ਹੀ ਨਹੀਂ ਸਗੋਂ ਬੀਤੇ ਸਾਲ ਮਾਰਚ ਮਹੀਨੇ 'ਚ ਸਿਹਤ ਵਿਭਾਗ ਨੇ ਛਾਪਾਮਾਰੀ ਕਰਦੇ ਹੋਏ ਇਕ ਹਸਪਤਾਲ ਜਿਥੇ ਡਾ. ਤਜਿੰਦਰ ਮੁਲਤਾਨੀ ਵਲੋਂ ਅਰੋੜਾ ਸਕੈਨ ਸੈਂਟਰ ਦੇ ਚਲ ਰਹੇ ਸੈਂਟਰ 'ਤੇ ਛਾਪਾਮਾਰੀ ਕਰਦੇ ਹੋਏ ਉਥੋਂ ਦੇ ਦਸਤਾਵੇਜ ਅਤੇ ਅਲਟਰਾਸਾਊਾਡ ਸਕੈਨ ਮਸ਼ੀਨ ਨੂੰ ਸੀਲ ਕੀਤਾ ਸੀ | ਪਰ ਕੱੁਝ ਹੀ ਸਮੇਂ ਮਗਰੋਂ ਸਥਾਨਕ ਜੰਡਸਰਾਏ ਰੋਡ 'ਤੇ ਇਕ ਦੁਕਾਨ ਲੈ ਕੇ ਸਾਰਾ ਸੈਂਟਰ ਬਦਲ ਲਿਆ | ਉਥੇ ਵੀ ਡਾਕਟਰ ਦੇ ਕੰਮਾਂ ਦੀ ਭਣਕ ਸਿਹਤ ਵਿਭਾਗ ਨੂੰ ਲੱਗੀ ਤੇ ਉਥੋਂ ਵੀ ਡਾਕਟਰ ਸਟਾਫ਼ ਸਮੇਤ ਫਰਾਰ ਹੋ ਗਿਆ ਅਤੇ ਹੁਣ ਇਸ ਵਾਰ ਵੀ ਡਾਕਟਰ ਵਿਰੁਧ ਮਿਲੀ ਭਿਣਕ ਨੂੰ ਲੈ ਕੇ ਫ਼ਤਿਆਬਾਦ ਹਰਿਆਣਾ ਦੇ ਅਡੀਸ਼ਨਲ ਸੀਨੀਅਰ ਮੈਡੀਕਲ ਅਫਸਰ ਗਰੀਸ਼ ਕੁਮਾਰ, ਡੈਂਟਲ ਸਰਜਨ ਕੱਮ ਡਿਪਟੀ ਸਿਵਲ ਸਰਜਨ ਫ਼ਤਿਆਬਾਅਦ, ਸ਼ਰਦ ਤੱਲੀ, ਡਾ. ਗੂਜੰਨ ਬਾਂਸਲ ਹਰਿਆਣਾ ਵਲੋਂ ਥਾਣਾ ਕਰਤਾਰਪੁਰ ਦੀ ਪੁਲਿਸ ਅਤੇ ਜ਼ਿਲ੍ਹਾ ਜਲੰਧਰ ਦੇ ਫੈਮਿਲੀ ਵੈਲਫੇਅਰ ਅਫ਼ਸਰ ਰਮਨ ਗੁਪਤਾ ਵਲੋਂ ਬਣਾਈ ਗਈ ਯੋਜਨਾ ਤਹਿਤ ਗਰਭਵਤੀ ਫ਼ਰਜ਼ੀ ਮਰੀਜ਼ ਮੀਨਾ ਕਾਲਪਨਿਕ ਨਾਮ ਪਤਨੀ ਮਹੇਸ਼ ਚੰਦਰ ਮੁਖਬਰ ਤੌਰ 'ਤੇ ਫ਼ੋਨ ਰਾਹੀਂ ਸੰਪਰਕ ਸਾਧਿਆ ਅਤੇ ਸੈਂਟਰ 'ਚ ਭੇਜਣ ਸਬੰਧੀ ਕਾਰਵਾਈ ਉਲੀਕੀ |
ਇਸ ਡਾਕਟਰ ਦੇ ਰੈਕਟ 'ਚ ਸ਼ਾਮਲ ਏਜੰਟ ਕੁਲਵੰਤ ਕੌਰ ਉਰਫ਼ ਕਾਂਤਾ ਦੇਵੀ, ਪੁੱਤਰੀ ਰੂਪ ਸਿੰਘ ਵਾਸੀ ਜੰਮੂ ਬਸਤੀ ਕਮਰੇ ਵਾਲ ਰੋਡ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ, ਆਸ਼ਾ ਰਾਣੀ ਪਤਨੀ, ਬਗੀਚਾ ਸਿੰਘ ਵਾਸੀ ਅੰਮਿ੍ਤਪੁਰ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ, ਸੁਖਵਿੰਦਰ ਕੌਰ ਪਤਨੀ, ਸਰਬਜੀਤ ਸਿੰਘ ਵਾਸੀ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ, ਸਲੀਮ ਮਸੀਹ ਉਰਫ਼ ਸੰਨੀ ਵਾਸੀ ਨੰਦਨ ਪੁਰ ਮਕਸੂਦਾਂ ਡਾਕਟਰ ਤਜਿੰਦਰ ਸਿੰਘ ਮੁਲਤਾਨੀ ਦੀ ਸ਼ਹਿ 'ਤੇ ਗਰਭ ਨਿਰਧਾਰਣ ਅਤੇ ਲਿੰਗ ਨਿਰਧਾਰਨ ਦੀ ਜਾਂਚ ਕਰਨ ਦੇ ਦੋਸ਼ ਤਹਿਤ ਗਿ੍ਫ਼ਤਾਰ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ | ਜਦਕਿ ਡਾ. ਤਜਿੰਦਰ ਸਿੰਘ ਮੁਲਤਾਨੀ ਮੌਕੇ ਦਾ ਫ਼ਾਇਦਾ ਚੁਕਦੇ ਹੋਏ ਫਰਾਰ ਹੋ ਗਿਆ ਹੈ | ਜਿਸ ਦੀ ਭਾਲ 'ਚ ਪੁਲਿਸ ਵਲੋਂ ਜਾਂਚ ਤੇਜ਼ ਕਰ ਦਿਤੀ ਗਈ ਹੈ |
ਫੋਟੋ ਕੈਪਸ਼ਨ: ਪੁਲਿਸ ਵਲੋਂ ਕਾਬੂ ਕੀਤੇ ਗਏ ਸਕੈਨਿੰਗ ਸੈਂਟਰ ਦੇ ਕਰਿੰਦੇ
ਅਲਟਰ-ਸਾਊਾਡ ਮਸ਼ੀਨ ਦੀ ਜਾਂਚ ਕਰਦੇ ਅਧਿਕਾਰੀ ਗੱਲਬਾਤ ਕਰਦੇ ਹੋਏ ਸਿਹਤ ਵਿਭਾਗ ਦੇ ਕਰਮੀ