ਮੋਦੀ ਸਰਕਾਰ ਪੋਸਟਰ ਲਗਾਉਣ ਦੀ ਬਜਾਏ ਕੋਵਿਡ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਕਰੇ : ਜਾਖੜ
Published : Jun 26, 2021, 7:35 am IST
Updated : Jun 26, 2021, 7:35 am IST
SHARE ARTICLE
image
image

ਮੋਦੀ ਸਰਕਾਰ ਪੋਸਟਰ ਲਗਾਉਣ ਦੀ ਬਜਾਏ ਕੋਵਿਡ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਕਰੇ : ਜਾਖੜ

'ਫ਼ਰਜ਼ ਮਨੁੱਖਤਾ ਲਈ' ਪ੍ਰਾਜੈਕਟ ਲਈ ਕੰਮ ਕਰਨ ਵਾਲੀ ਟੀਮ ਨੂੰ ਕੀਤਾ 

ਚੰਡੀਗੜ੍ਹ, 25 ਜੂਨ (ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਦੇਸ਼ ਵਿਚ ਅਪਣੇ ਪੋਸਟਰ ਲਗਵਾਉਣ ਦੀ ਬਜਾਏ ਕੋਵਿਡ ਦੀ ਤੀਜੀ ਲਹਿਰ ਦੇ ਖ਼ਤਰੇ ਨਾਲ ਨਜਿੱਠਣ ਲਈ ਅਗੇਤੀਆਂ ਤਿਆਰੀਆਂ ਕਰਨ ਵਲ ਧਿਆਨ ਦੇਣ | ਉਹ ਅੱਜ ਇਥੇ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਥੇ ਪਾਰਟੀ ਵਲੋਂ ਕੋਵਿਡ ਦੀ ਦੂਜੀ ਲਹਿਰ ਦੌਰਾਨ ਲੋੜਵੰਦਾਂ ਦੀ ਮਦਦ ਲਈ  ਆਰੰਭ ਕੀਤੇ 'ਫ਼ਰਜ਼ ਮਨੁੱਖਤਾ ਲਈ' ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਟੀਮ ਨੂੰ ਸਨਮਾਨਤ ਕਰਨ ਲਈ ਇਹ ਪ੍ਰੋਗਰਾਮ ਆਯੋਜਤ ਕੀਤਾ ਗਿਆ ਸੀ | ਇਸ ਮੌਕੇ ਕੋਵਿਡ ਸਟੇਟ ਕੰਟਰੋਲ ਰੂਮ ਦੇ ਕੋਆਰਡੀਨੇਟਰ ਸ. ਅਮਰਪ੍ਰੀਤ ਸਿੰਘ ਲਾਲੀ ਤੇ ਕੋ-ਕੋਆਰਡੀਨੇਟਰ ਕੰਵਰਬੀਰ ਸਿੰਘ ਰੂਬੀ ਸਿੱਧੂ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਮੋਹਾਲੀ ਆਦਿ ਵੀ ਹਾਜ਼ਰ ਸਨ |
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿਖਿਆ ਮੰਤਰੀ ਓਪੀ ਸੋਨੀ ਦੇ ਵਿਭਾਗ ਨੇ ਸਫ਼ਲਤਾ ਨਾਲ ਕੋਵਿਡ ਪ੍ਰਬੰਧਨ ਕੀਤਾ ਹੈ, ਉਥੇ ਹੀ ਰਾਜ ਦੇ ਡਾਕਟਰਾਂ ਅਤੇ ਫ਼ਰੰਟ ਲਾਈਨ ਕਾਮਿਆਂ ਨੇ ਵੀ ਇਸ ਮੁਸ਼ਕਲ ਘੜੀ ਵਿਚ ਮਨੁੱਖਤਾ ਦੀ ਸੇਵਾ ਕੀਤੀ ਹੈ | ਇਸ ਲਈ ਉਹ ਸਾਰੇ ਵਧਾਈ ਦੇ ਪਾਤਰ ਹਨ | ਨਾਲ ਹੀ ਉਨ੍ਹਾਂ ਨੇ ਫ਼ਰਜ਼ ਮਨੁੱਖਤਾ ਲਈ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਲੋਕਾਂ ਵਿਚ ਰਾਜਨੀਤੀ ਪ੍ਰਤੀ ਮੁੜ ਸਤਿਕਾਰ ਪੈਦਾ ਹੋਇਆ ਹੈ |
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪ੍ਰਮੁੱਖ ਰਾਜ ਹੈ ਪਰ ਚਾਹੇ ਵੈਕਸੀਨ ਦੀ ਗੱਲ ਹੋਵੇ ਤੇ ਚਾਹੇ ਜ਼ਰੂਰੀ ਦਵਾਈਆਂ ਦੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰਦੀ ਰਹੀ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ  ਸੁਚੇਤ ਕਰਦਿਆਂ ਕਿਹਾ ਕਿ ਸਿਹਤ ਮਾਹਰ ਤੀਜੀ ਲਹਿਰ ਦੀ ਚਿਤਾਵਨੀ ਦੇ ਰਹੇ ਹਨ | ਇਸ ਲਈ ਇਹ ਅਰਾਮ ਦਾ ਵਕਤ ਨਹੀਂ ਹੈ ਬਲਕਿ ਸਰਕਾਰ ਨੂੰ  ਅਗੇਤੇ ਪ੍ਰਬੰਧ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਵੇ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਦੂਜੀ ਲਹਿਰ ਤੋਂ ਪਹਿਲਾਂ ਦੇ ਅਵੇਸਲੇ ਰਵਈਏ ਕਾਰਨ ਹਜ਼ਾਰਾਂ ਲੋਕਾਂ ਨੂੰ  ਅਪਣੀ ਜਾਨ ਗੁਆਉਣੀ ਪਈ ਉਹੀ ਕੱੁਝ ਤੀਜੀ ਲਹਿਰ ਆਉਣ ਤੋਂ ਬਾਅਦ ਹੋ ਜਾਵੇ | ਉਨ੍ਹਾਂ ਨੇ ਸਰਕਾਰ ਨੂੰ  ਵਾਇਰਸ ਦੇ ਬਦਲਦੇ ਰੂਪਾਂ ਤੇ ਤੁਰਤ ਵਿਗਿਆਨਕ ਖੋਜ ਕਰ ਕੇ ਮਾਹਰਾਂ ਦੀ ਰਾਏ ਅਨੁਸਾਰ ਪੂਰੇ ਇੰਤਜ਼ਾਮ ਕਰਨੇ ਚਾਹੀਦੇ ਹਨ |
 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement