ਅਬੋਹਰ 'ਚ ਵਾਪਰਿਆ ਵੱਡਾ ਹਾਦਸਾ, ਡਿੱਗਿਆ 30 ਫੁੱਟ ਉੱਚਾ ਝੂਲਾ

By : GAGANDEEP

Published : Jun 26, 2023, 4:21 pm IST
Updated : Jun 26, 2023, 4:21 pm IST
SHARE ARTICLE
photo
photo

ਲੋਕਾਂ ਨੇ ਫੜ੍ਹ ਕੇ ਕੁੱਟਿਆ ਮੇਲਾ ਪ੍ਰਬੰਧਕ

 

ਅਬੋਹਰ: ਅਬੋਹਰ ਸ਼ਹਿਰ 'ਚ ਐਤਵਾਰ ਨੂੰ ਚੰਡੀਗੜ੍ਹ ਵਰਗਾ ਹੀ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਭਾਵੇਂ ਝੂਲਾ ਡਿੱਗ ਗਿਆ ਪਰ ਇਸ ਵਿਚ ਸਵਾਰ ਲੋਕ ਸੁਰੱਖਿਅਤ ਹਨ ਪਰ ਇਕ ਵਾਰ ਝੂਲੇ ਡਿੱਗਣ ਕਾਰਨ ਮੇਲੇ ਵਿੱਚ ਹਫੜਾ-ਦਫੜੀ ਮਚ ਗਈ। ਗੁੱਸੇ ਵਿਚ ਆਏ ਲੋਕਾਂ ਨੇ ਝੂਲੇ ਚਲਾ ਰਹੇ ਇਕ ਮਜ਼ਦੂਰ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਲੋਕਾਂ ਦੇ ਪੈਸੇ ਵਾਪਸ ਕਰਕੇ ਪਿੱਛਾ ਛੁਡਵਾਇਆ। ਡੀਸੀ ਵਲੋਂ ਮੇਲੇ ’ਤੇ ਪਾਬੰਦੀ ਲਗਾਉਂਦਿਆਂ ਇਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ।

ਇਹ ਘਟਨਾ ਆਭਾ ਸਿਟੀ ਸਕੁਏਅਰ ਵਿਚ ਚੱਲ ਰਹੇ ਮਨੋਰੰਜਨ ਮੇਲੇ ਵਿਚ ਵਾਪਰੀ। 30 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਹਾਦਸੇ ਦੇ ਸਮੇਂ ਝੂਲੇ ਵਿੱਚ 20 ਤੋਂ ਵੱਧ ਬੱਚੇ, ਔਰਤਾਂ ਅਤੇ ਮਰਦ ਸਵਾਰ ਸਨ। ਲੋਕਾਂ ਨੇ ਕਿਹਾ ਕਿ ਮੇਲੇ ਵਿਚ ਲੱਗੇ ਝੂਲੇ ਸੁਰੱਖਿਆ ਦੇ ਲਿਹਾਜ਼ ਨਾਲ ਠੀਕ ਨਹੀਂ ਹਨ। ਪ੍ਰਸ਼ਾਸਨ ਨੂੰ ਇਨ੍ਹਾਂ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੇਲੇ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਮੇਲੇ ਵਿਚ ਲੋਕਾਂ ਦੀ ਭਾਰੀ ਭੀੜ ਰਹੀ। ਇਸ ਦੌਰਾਨ ਲੋਕ ਝੂਲੇ 'ਤੇ ਸਵਾਰ ਹੋ ਕੇ ਉੱਪਰ ਵੱਲ ਜਾ ਰਹੇ ਸਨ ਕਿ ਅਚਾਨਕ ਝੂਲੇ 'ਚ ਨੁਕਸ ਪੈ ਗਿਆ ਅਤੇ ਝੂਲਾ ਸਿੱਧਾ ਹੇਠਾਂ ਆ ਗਿਆ | ਇਸ ਕਾਰਨ ਝੂਲੇ 'ਚ ਬੈਠੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਅਤੇ ਹੜਕੰਪ ਮਚ ਗਿਆ। ਇਸ ਨੂੰ ਦੇਖ ਕੇ ਮੇਲੇ 'ਚ ਆਏ ਲੋਕਾਂ 'ਚ ਦਹਿਸ਼ਤ ਫੈਲ ਗਈ।

ਚਸ਼ਮਦੀਦਾਂ ਅਨੁਸਾਰ ਝੂਲੇ ਵਿਚ ਕੋਈ ਤੇਲ ਵਰਗਾ ਪਦਾਰਥ ਸੀ, ਜੋ ਬਾਹਰ ਆ ਕੇ ਇਧਰ-ਉਧਰ ਖਿੱਲਰ ਗਿਆ, ਜਿਸ ਕਾਰਨ ਅੱਗ ਲੱਗਣ ਵਰਗੀ ਘਟਨਾ ਵੀ ਵਾਪਰ ਸਕਦੀ ਹੈ। ਝੂਲੇ ਦੇ ਟੁੱਟਣ ਦਾ ਇਕ ਕਾਰਨ ਸਮਰੱਥਾ ਤੋਂ ਵੱਧ ਲੋਕਾਂ ਦਾ ਸਵਾਰੀ ਹੋਣਾ ਵੀ ਹੋ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸੇ ਦੀ ਜਾਂਚ ਕਰਕੇ ਮੇਲਾ ਚਲਾਉਣ ਵਾਲੇ ਅਤੇ ਸਵਿੰਗ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜਦੋਂਕਿ ਮੇਲੇ ਵਿਚ ਝੂਲੇ ਟੁੱਟਣ ਦੀ ਘਟਨਾ ਤੋਂ ਬਾਅਦ ਡੀਸੀ ਸੇਨੂੰ ਦੁੱਗਲ ਨੇ ਮੇਲੇ ’ਤੇ ਪਾਬੰਦੀ ਲਾ ਦਿਤੀ। ਮੇਲਾ ਪ੍ਰਬੰਧਕਾਂ ਨੂੰ ਦਿਤਾ ਗਿਆ ਲਾਇਸੈਂਸ ਵੀ ਰੱਦ ਕਰ ਦਿਤਾ ਗਿਆ। ਇਸ ਦੇ ਨਾਲ ਹੀ ਝੂਲੇ ਟੁੱਟਣ ਦੀ ਘਟਨਾ ਦੀ ਵੀ ਜਾਂਚ ਦੇ ਹੁਕਮ ਦਿਤੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement