Punjab News: ਪੰਜਾਬ ਨੂੰ ਵਿਸ਼ਵ ’ਚ ਪਹਿਲੇ ਦਰਜੇ ਦਾ ਸੂਬਾ ਬਣਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਬਚਨਾਂ ’ਤੇ ਪਹਿਰਾ ਦੇਣ ਦੀ ਲੋੜ : ਚਿੰਤਕ
Published : Jun 26, 2024, 7:44 am IST
Updated : Jun 26, 2024, 7:44 am IST
SHARE ARTICLE
Maharaja Ranjit Singh
Maharaja Ranjit Singh

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਇਕ ਮੀਟਿੰਗ ਹੋਈ ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਮੋਹਤਬਰ ਸ਼ਖ਼ਸੀਅਤਾਂ ਨੇ ਭਾਗ ਲਿਆ

Punjab News ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਐਡਵੋਕੇਟ ਨਵਦੀਪ ਸਿੰਘ ਬਿੱਟਾ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਇਕ ਮੀਟਿੰਗ ਹੋਈ ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਮੋਹਤਬਰ ਸ਼ਖ਼ਸੀਅਤਾਂ ਨੇ ਭਾਗ ਲਿਆ ਜਿਸ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮੇਂ ਉਨ੍ਹਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿਤੀ ਗਈ ਅਤੇ ਉਨ੍ਹਾਂ ਦੇ ਸਿੱਖ ਰਾਜ ਦੇ ਸਮੇਂ ਦੇ ਮਹਾਨ ਕੰਮਾਂ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਚਿੰਤਕਾਂ ਨੇ ਕਿਹਾ ਕਿ ਅੱਜ ਦੇ ਸਿੱਖ ਆਗੂ ਤੇ ਪੰਜਾਬ ਦੀਆਂ ਸਰਕਾਰਾਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਏ ਗਏ ਰਾਜ ਵਿਚ ਉਨ੍ਹਾਂ ਵਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੀਆਂ ਸਨ ਪ੍ਰੰਤੂ ਅਸਲੀਅਤ ਅੱਜ ਦੀਆਂ ਸਰਕਾਰਾਂ ਦੀ ਕੋਹਾਂ ਦੂਰ ਹੈ, ਹੁਣ ਦੀ ਸਰਕਾਰ ਤਾਂ ਉਸ ਦਾ ਨਾਮ ਵੀ ਨਹੀਂ ਲੈਂਦੀ। ਵਰਨਣਯੋਗ ਹੈ ਕਿ ਅੱਜ ਤਕ ਪੰਜਾਬ ਵਿਚ ਸਿੱਖ ਲੀਡਰਸ਼ਿਪ ਵਜੋਂ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਅਪਣੀ ਕੌਮ ਦੇ ਨਾਮ ਸੰਦੇਸ਼ ਜੋ ਕਿ ਉਨ੍ਹਾਂ ਨੇ ਅਪਣੀ ਸੰਸਾਰਕ ਯਾਤਰਾ 23 ਜੂਨ 1839 ਨੂੰ ਪੂਰੀ ਕਰਨ ਤੋਂ 4 ਦਿਨ ਪਹਿਲਾਂ ਖ਼ਾਲਸਾ ਰਾਜ ਦੇ ਅਪਣੇ ਨਜ਼ਦੀਕੀ, ਰਿਸ਼ਤੇਦਾਰੀਆਂ ਅਤੇ ਦਰਬਾਰੀਆਂ ਨੂੰ ਸੰਬੋਧਨ ਕਰਦਿਆਂ ਹਦਾਇਤ ਕੀਤੀ ਸੀ ‘‘ਬਹਾਦਰ ਖ਼ਾਲਸਾ ਜੀ, ਆਪ ਨੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਜੋ ਅਣਥੱਕ ਘਾਲਣਾਵਾਂ ਘਾਲੀਆਂ ਹਨ ਉਹ ਨਿਸਫ਼ਲ ਨਹੀਂ ਗਈਆਂ।

ਇਸ ਸਮੇਂ ਅਪਣੇ ਆਲੇ ਦੁਆਲੇ ਜੋ ਕੁੱਝ ਦੇਖ ਰਹੇ ਹੋ, ਸੱਭ ਕੁੱਝ ਆਪ ਦੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਦਾ ਫਲ ਹੈ। ਮੈਂ ਗੁਰੂ ਤੇ ਆਪ ਦੇ ਭਰੋਸੇ ਇਕ ਸਾਧਾਰਨ ਪਿੰਡ ਤੋਂ ਉਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ, ਸਿੰਧ ਦੀਆਂ ਕੰਧਾਂ ਤਕ ਖ਼ਾਲਸੇ ਦਾ ਰਾਜ ਸਥਾਪਤ ਕਰ ਦਿਤਾ ਹੈ। ਹੁਣ ਕੁੱਝ ਹੀ ਦਿਨਾਂ ਦਾ ਮੇਲਾ ਹੈ, ਥੋੜ੍ਹੇ ਸਮੇਂ ਤਕ ਮੈਂ ਆਪ ਤੋਂ ਸਦਾ ਵਾਸਤੇ ਵਿਦਾ ਹੋ ਜਾਵਾਂਗਾ। ਮੈਥੇ ਜੇ ਕੁੱਝ ਸਰ ਆਈ ਏ, ਤੁਹਾਡੀ ਸੇਵਾ ਕਰ ਚਲਿਆ, ਹਨ-ਹਨੇ ਦੀ ਸਰਦਾਰੀ ਦੇ ਮਣਕੇ ਭੰਨ ਕੇ ਇਕ ਕੈਂਠਾ ਬਣਾ ਦਿਤਾ ਹੈ। ਇਕ ਲੜੀ ਵਿਚ ਪਹੁੰਚੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ, ਨਿਖੜ ਜਾਉਗੇ ਤਾਂ ਮਾਰੇ ਜਾਉਗੇ। ਪਿਆਰੇ ਖ਼ਾਲਸਾ ਜੀ ਤੁਹਾਡੀ ਤੇਗ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ। ਡਰ ਹੈ ਤਾਂ ਇਸ ਗੱਲ ਦਾ ਕਿ ਕਿਤੇ ਇਹ ਤੇਗ ਤੁਹਾਡੇ ਅਪਣੇ ਘਰ ਨਾ ਪੜਕਣ ਲੱਗ ਪਵੇ, ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਜਿਸ ਵਿਚ ਜ਼ਮਾਨੇ ਦੇ ਨੀਤੀ ਛੁਪੀ ਹੋਈ ਹੈ, ਸਦਾ ਪਤਾਸਿਆਂ ਵਾਂਗ ਘੁਲ ਮਿਲ ਕੇ ਰਹਿਣਾ, ਜੇ ਸਮਾਂ ਆ ਬਣੇ ਤਾਂ ਖੰਡੇ ਵਾਂਗ ਸਖ਼ਤ ਤੇ ਦੁਸ਼ਮਣ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ, ਆਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ, ਸਿੰਘਾਂ ਦੇ ਝੰਡੇ ਸਦਾ ਉਚੇ ਰਹਿਣ, ਮੇਰੀ ਅੰਤਮ ਇੱਛਾ ਹੈ। ਉਪਰੇ ਜੇ ਪੰਜਾਬ ਦੀ ਧਰਤੀ ਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉਤੇ ਧਰਨਗੇ, ਗ਼ੈਰਾਂ ਦੇ ਝੰਡੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਵੇਗਾ, ਤੁਸੀਂ ਕਿਸੇ ਦੇ ਗੁਲਾਮ ਬਣ ਜਾਉਗੇ ਤਾਂ ਮੇਰੀ ਰੂਹ ਕਲਪੇਗੀ, ਹੁਣ ਹੋਰ ਵਧੇਰੇ ਕਹਿਣ ਦਾ ਸਮਾਂ ਨਹੀਂ ਹੈ।’’

ਉਪਰੋਕਤ ਆਖ਼ਰੀ ਬੋਲਾਂ ਤੋਂ ਬਾਅਦ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਰੂਹ ਜ਼ਰੂਰ ਤੜਫਦੀ ਹੋਵੇਗੀ ਕਿਉਂਕਿ ਉਨ੍ਹਾਂ ਦੇ ਸੁਪਨਿਆਂ ਨੂੰ ਅੱਜ ਦੀ ਸਿੱਖ ਲੀਡਰਸ਼ਿਪ ਨੇ ਚਕਨਾਚੂਰ ਕਰ ਦਿਤਾ ਹੈ। ਸਿਰਫ਼ ਤੇ ਸਿਰਫ਼ ਅਪਣੀ ਚੌਧਰ ਚਮਕਾਉਣ ਵਾਸਤੇ ਹੀ ਉਸ ਦਾ ਨਾਮ ਵਰਤਦੇ ਹਨ। ਅੱਜ ਲੋੜ ਹੈ ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਬੋਲਾਂ ਤੇ ਫੁੱਲ ਚੜ੍ਹਾਉਣ ਵਾਲੇ, ਅਣਖੀ, ਸੂਰਬੀਰ ਯੋਧਿਆਂ ਦੇ ਇਕੱਠੇ ਹੋਣਦੀ ਤਾਂ ਜੋ ਇਥੇ ਰਹਿੰਦੇ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰੇ ਵਿਚਕਾਰ ਅਮਨ ਸ਼ਾਂਤੀ ਬਰਕਰਾਰ ਰਹੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਚਨਾਂ ’ਤੇ ਪਹਿਰਾ ਦਿੰਦਿਆਂ ਪੰਜਾਬ ਨੂੰ ਦੁਬਾਰਾ ਵਿਸ਼ਵ ਪੱਧਰ ’ਤੇ ਪਹਿਲੇ ਦਰਜੇ ਦਾ ਸੂਬਾ ਬਣਾਇਆ ਜਾ ਸਕੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement