UK News: ਗੋਪੀ ਹਿੰਦੂਜਾ ਇੰਗਲੈਂਡ ਦੇ ਸੱਭ ਤੋਂ ਵੱਧ ਅਮੀਰ ਵਿਅਕਤੀ; ਮਹਾਰਾਜਾ ਚਾਰਲਸ ਤੋਂ ਵੀ ਵੱਧ ਅਮੀਰ ਹਨ ਪੀਐਮ ਰਿਸ਼ੀ ਸੁਨਕ
Published : May 20, 2024, 7:19 am IST
Updated : May 20, 2024, 7:19 am IST
SHARE ARTICLE
Gopi Hinduja is the richest person in England
Gopi Hinduja is the richest person in England

‘ਸੰਡੇ ਟਾਈਮਜ਼’ ਦੀ ਰਿਪੋਰਟ ਮੁਤਾਬਕ ਪੀਐਮ ਸੁਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਿਤਾ ਮੂਰਤੀ ਦੀ ਜਾਇਦਾਦ ’ਚ ਵਾਧਾ ਹੋਇਆ ਹੈ।

UK News: ਗੋਪੀ ਹਿੰਦੂਜਾ ਇੰਗਲੈਂਡ ਦੇ ਸੱਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਕੋਲ 37.2 ਅਰਬ ਯੂਰੋ ਦੀ ਜਾਇਦਾਦ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਜਾਇਦਾਦ ਮਹਾਰਾਜਾ ਚਾਰਲਸ ਤੋਂ ਵੱਧ ਹੈ। ‘ਸੰਡੇ ਟਾਈਮਜ਼’ ਦੀ ਰਿਪੋਰਟ ਮੁਤਾਬਕ ਪੀਐਮ ਸੁਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਿਤਾ ਮੂਰਤੀ ਦੀ ਜਾਇਦਾਦ ’ਚ ਵਾਧਾ ਹੋਇਆ ਹੈ। ਕਿੰਗ ਚਾਰਲਸ ਕੋਲ 76.20 ਕਰੋੜ ਡਾਲਰ ਸੀ।

ਅਮੀਰਾਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਗੋਪੀ ਹਿੰਦੂਜਾ ਹਨ। ਦੂਜੇ ਨੰਬਰ ’ਤੇ ਸਰ ਲਿਓਨਾਰਡ ਬਲਾਵਤਨਿਕ, ਤੀਜੇ ’ਤੇ ਡੇਵਿਡ ਐਂਡ ਸਿਮਸਨ ਪਰਿਵਾਰ, ਚੌਥੇ ’ਤੇ ਜਿਮ ਰੈਟਕਲਿਫ਼, ਪੰਜਵੇਂ ’ਤੇ ਜੇਮਸ ਡਾਇਸਨ ਅਤੇ ਪਰਿਵਾਰ ਹੈ। ਭਾਰਤੀ ਮੂਲ ਦੇ ਕਾਰੋਬਾਰੀ ਲਕਸ਼ਮੀ ਮਿਤਲ ਦਾ ਅਠਵਾਂ ਸਥਾਨ ਹੈ। ਇਸ ਵਾਰ ਇੰਗਲੈਂਡ ’ਚ ਅਰਬਪਤੀਆਂ ਦੀ ਸੂਚੀ ਵਿਚ ਕਮੀ ਆਈ ਹੈ। ਸਾਲ 2022 ’ਚ 177 ਅਰਬਪਤੀ ਸਨ, ਜੋ ਹੁਣ ਘਟ ਕੇ 165 ਹੋ ਗਏ ਹਨ।

ਗੋਪੀ ਹਿੰਦੂਜਾ ਤੇ ਉਨ੍ਹਾਂ ਦੇ ਪ੍ਰਵਾਰ ਕੋਲ 47.2 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸੂਚੀ ਵਿਚ ਭਾਰਤੀ ਮੂਲ ਦੇ ਅਨਿਲ ਅਗਰਵਾਲ ਦਾ 23ਵਾਂ ਨੰਬਰ ਹੈ। ਉਨ੍ਹਾਂ ਕੋਲ ਲਗਭਗ 70 ਲੱਖ ਯੂਰੋ ਦੀ ਜਾਇਦਾਦ ਹੈ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਪ੍ਰਕਾਸ਼ ਲੋਹੀਆ 30ਵੇਂ ਸਥਾਨ ’ਤੇ ਹਨ। ਮੋਹਸਿਨ ਅਤੇ ਜ਼ੁਬੈਰ ਈਸਾ ਦਾ 39ਵਾਂ ਨੰਬਰ ਹੈ। ਫ਼ਾਰਮਾ ਕੰਪਨੀ ਦੇ ਹੈਡ ਨਵੀਨ ਅਤੇ ਵਰਸ਼ਾ ਇੰਜੀਨੀਅਰ 58ਵੇਂ ਸਥਾਨ ’ਤੇ ਹਨ। ਇਸ ਤੋਂ ਇਲਾਵਾ ਵੀ ਕਈ ਭਾਰਤੀਆਂ ਦੇ ਨਾਮ ਇਸ ਸੂਚੀ ਵਿਚ ਸ਼ਾਮਲ ਹਨ। ਇਸ ਸੂਚੀ ਵਿਚ ਵੱਡੀ ਗਿਣਤੀ ’ਚ ਐਨਆਰਆਈ ਸ਼ਾਮਲ ਹਨ।  

(For more Punjabi news apart from Gopi Hinduja is the richest person in England, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement