
ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨੀ 24 ਘੰਟਿਆਂ ਦੌਰਾਨ 9 ਹੋਰ ਮੌਤਾਂ ਹੋ ਗਈਆਂ ਅਤੇ
ਚੰਡੀਗੜ੍ਹ, 25 ਜੁਲਾਈ (ਗੁਰਉਪਦੇਸ਼ ਭੁਲੱਰ) : ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨੀ 24 ਘੰਟਿਆਂ ਦੌਰਾਨ 9 ਹੋਰ ਮੌਤਾਂ ਹੋ ਗਈਆਂ ਅਤੇ 470 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਮੌਤਾਂ ਦੀ ਗਿਣਤੀ ਜਿਥੇ ਹੁਣ 294 ਤਕ ਪੁੱਜ ਗਈ ਹੈ। ਉਥੇ ਹੀ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 12684 ਤਕ ਪੁੱਜ ਗਿਆ ਹੈ। 8297 ਮਰੀਜ਼ ਠੀਕ ਵੀ ਹੋਏ ਹਨ। ਇਲਾਜ ਅਧੀਨ 4096 ਮਰੀਜ਼ਾਂ 'ਚੋਂ ਗੰਭਰੀ ਦੀ ਗਿਣਤੀ ਵੀ ਵੱਧ ਰਹੀ ਹੈ।
File Photo
ਇਹ ਗਿਣਤੀ 102 ਹੋ ਗਈ ਹੈ। ਇਨ੍ਹਾਂ 'ਚੋਂ 86 ਆਕਸੀਜ਼ਨ ਅਤੇ 16 ਵੈਂਟੀਲੇਟਰ 'ਤੇ ਹਨ। ਅੱਜ ਹੋਈਆਂ ਮੌਤਾਂ 'ਚ 4 ਮਾਮਲੇ ਲੁਧਿਆਣਾ ਨਾਲ ਸਬੰਧਤ ਹਨ। ਜਲੰਧਰ, ਫ਼ਿਰੋਜ਼ਪੂਰ, ਬਰਨਾਲਾ, ਅਮ੍ਰਿੰਤਸਰ ਤੇ ਰੋਪੜ ਇਕ ਇਕ ਮੌਤ ਹੋਈ ਹੈ। ਅੱਜ ਸਭ ਤੋਂ ਵੱਧ ਹੋਰ 155 ਪਾਜ਼ੇਟਿਵ ਮਾਮਲੇ ਜ਼ਿਲ੍ਹਾ ਲੁਧਿਆਣਾ 'ਚ ਆਏ ਹਨ। ਅਮ੍ਰਿੰਤਸਰ 'ਚ 55, ਪਟਿਆਲਾ 40, ਮੋਹਾਲੀ 32 ਅਤੇ ਲਜੰਧਰ 29 ਮਾਮਲੇ ਆਏ ਹਨ। ਲੁਧਿਆਣਾ 'ਚ ਕੁਲ ਪਾਜ਼ੇਟਿਵ ਅੰਕੜਾ 2300 ਤੋਂ ਪਾਰ ਹੋ ਚੁਕਾ ਹੈ। ਜਲੰਧਰ 'ਚ 2000 ਦੇ ਨੇੜੇ ਹੈ। ਅਮ੍ਰਿੰਤਸਰ 1491 ਤੇ ਪਟਿਆਲਾ 1294 ਪਾਜ਼ੇਟਿਵ ਅੰਕੜਾ ਹੈ। ਸਭ ਤੋਂ ਵੱਧ ਮੌਤਾਂ ਅਮਿੰ੍ਰਤਸਰ 'ਚ 66 ਤੇ ਲੁਧਿਆਣਾ 'ਚ 54 ਹੋਈਆਂ ਹਨ।